ਕੁੱਲੂ- ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕੁੱਲੂ ਦੀ ਧਾਰਮਿਕ ਨਗਰੀ ਮੰਨੀ ਜਾਣ ਵਾਲੀ ਮਣੀਕਰਨ ਘਾਟੀ 'ਚ ਦਿੱਲੀ ਦਾ ਇਕ ਸੈਲਾਨੀ ਪਾਰਵਤੀ ਨਦੀ 'ਚ ਵਹਿ ਗਿਆ। ਪੁਲਸ ਨੌਜਵਾਨ ਦੀ ਤਲਾਸ਼ ਕਰ ਰਹੀ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਨੌਜਵਾਨ 5 ਦੋਸਤਾਂ ਨਾਲ ਦਿੱਲੀ ਤੋਂ ਕੁੱਲੂ-ਮਨਾਲੀ ਘੁੰਮਣ ਆਇਆ ਸੀ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਨਦੀ 'ਚ ਲਾਪਤਾ ਨੌਜਵਾਨ ਦਾ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ। ਇਸ ਮਾਮਲੇ ਨੂੰ ਲੈ ਕੇ ਜਾਣਕਾਰੀ ਦਿੰਦੇ ਹੋਏ ਪੁਲਸ ਸੁਪਰਡੈਂਟ ਕੁੱਲੂ ਗੌਰਵ ਸਿੰਘ ਨੇ ਦੱਸਿਆ ਕਿ 5 ਦੋਸਤ ਦਿੱਲੀ ਤੋਂ ਮਣੀਕਰਨ ਘੁੰਮਣ ਆਏ ਸਨ।
ਸਾਰੇ ਸੁਮਾਰੋਪਾ ਨੇੜੇ ਪਾਰਬਤੀ ਵੁਡਜ਼ ਕੈਂਪ 'ਚ ਰੁਕੇ ਹੋਏ ਸਨ। ਸ਼ਨੀਵਾਰ ਨੂੰ ਜਦੋਂ ਉਹ ਸਾਰੇ ਪਾਰਵਤੀ ਨਦੀ ਕਿਨਾਰੇ ਪਾਣੀ 'ਚ ਮਸਤੀ ਕਰਨ ਲਗੇ ਤਾਂ ਅਚਾਨਕ ਹੀ ਦਿੱਲੀ ਐੱਨ.ਸੀ.ਆਰ. ਵਾਸੀ ਰਵਿੰਦਰ ਸਿੰਘ ਨਦੀ 'ਚ ਡਿੱਗ ਕੇ ਤੇਜ ਵਹਾਅ 'ਚ ਲਾਪਤਾ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ 5 ਦੋਸਤਾਂ 'ਚ ਅਭੈ ਸਿੰਘ, ਮੂਨ ਚਾਵਲਾ, ਕਯਾਨਲ ਰੇਕੀ, ਅਭਿਮਨਿਊ ਅਤੇ ਰਵਿੰਦਰ ਸ਼ਾਮਲ ਹਨ ਅਤੇ ਦਿੱਲੀ-ਐੱਨ.ਸੀ.ਆਰ. ਦੇ ਵਾਸੀ ਹਨ। ਉਨ੍ਹਾਂ ਨੇ ਕਿਹਾ ਕਿ ਪੁਲਸ ਵਲੋਂ ਸਰਚ ਆਪਰੇਸ਼ਨ ਜਾਰੀ ਹੈ ਅਤੇ ਹਾਲੇ ਤੱਕ ਨਦੀ 'ਚ ਵਹਿਣ ਵਾਲੇ ਸੈਲਾਨੀ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।
ਕੁੜੀ-ਮੁੰਡੇ ਨੇ ਚੁਕਾਈ ਪਿਆਰ ਦੀ ਭਾਰੀ ਕੀਮਤ, ਅੱਧੀ ਰਾਤ ਨੂੰ ਦਿੱਤਾ ਜ਼ਹਿਰ
NEXT STORY