ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਅਤੇ ਜੁੱਬਰਹੱਟੀ ਦੇ ਆਲੇ-ਦੁਆਲੇ ਦੇ ਕਈ ਇਲਾਕਿਆਂ 'ਚ ਗੜੇਮਾਰੀ ਹੋਈ, ਜਦੋਂ ਕਿ ਰਾਜ 'ਚ ਕਈ ਥਾਵਾਂ 'ਤੇ ਮੀਂਹ ਪਿਆ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਨੇ ਦੱਸਿਆ ਕਿ ਕੁਫਰੀ, ਬਿਲਾਸਪੁਰ, ਰਿਕਾਂਗ ਪੀਓ, ਬਾਜੁਰਾ, ਨਾਰਕੰਡਾ ਅਤੇ ਤਾਬੋ 'ਚ ਤੇਜ਼ ਹਵਾਵਾਂ ਚੱਲੀਆਂ ਜਦੋਂਕਿ ਸ਼ਿਮਲਾ, ਜੁਬਾਰਹੱਟੀ, ਸੁੰਦਰਨਗਰ, ਜੋਤ, ਭੁੰਤਰ, ਮੁਰਾਰੀ ਦੇਵੀ ਅਤੇ ਕਾਂਗੜਾ 'ਚ ਤੂਫ਼ਾਨ ਆਇਆ। ਮੌਸਮ ਵਿਭਾਗ ਦੇ ਅਨੁਸਾਰ, ਵੀਰਵਾਰ ਸ਼ਾਮ ਤੋਂ ਸੋਲਨ 'ਚ 39 ਮਿਲੀਮੀਟਰ ਮੀਂਹ ਪਿਆ, ਜਦੋਂ ਕਿ ਘਾਘਸ 'ਚ 33.8 ਮਿਲੀਮੀਟਰ, ਰਾਏਪੁਰ ਮੈਦਾਨ 'ਚ 26.6 ਮਿਲੀਮੀਟਰ, ਬਿਲਾਸਪੁਰ 'ਚ 26 ਮਿਲੀਮੀਟਰ, ਰਾਜਗੜ੍ਹ 'ਚ 25 ਮਿਲੀਮੀਟਰ, ਮੇਹਰੇ ਬਰਸਰ 'ਚ 25 ਮਿਲੀਮੀਟਰ, ਬੱਗੀ 'ਚ 22.9 ਮਿਲੀਮੀਟਰ, ਓਲਿੰਡਾ 'ਚ 17.8 ਮਿਲੀਮੀਟਰ, ਕੁਫ਼ਰੀ ਅਤੇ ਨੇਰੀ 'ਚ 17-17 ਮਿਲੀਮੀਟਰ, ਸਲੈਪਰ 'ਚ 16.9 ਮਿਲੀਮੀਟਰ ਅਤੇ ਸ਼ਿਮਲਾ 'ਚ 11 ਮਿਲੀਮੀਟਰ ਮੀਂਹ ਪਿਆ।
ਮੌਸਮ ਵਿਭਾਗ ਕੇਂਦਰ ਨੇ ਸ਼ੁੱਕਰਵਾਰ ਨੂੰ ਅਗਲੇ ਹਫ਼ਤੇ ਵੀਰਵਾਰ ਤੱਕ ਰਾਜ ਦੇ ਵੱਖ-ਵੱਖ ਥਾਵਾਂ 'ਤੇ ਗੜੇਮਾਰੀ ਨੂੰ ਲੈ ਕੇ 'ਓਰੇਂਜ ਅਲਰਟ' ਜਾਰੀ ਕੀਤਾ ਹੈ ਅਤੇ ਅਗਲੇ ਹਫ਼ਤੇ ਵੀਰਵਾਰ ਤੱਕ ਹਨ੍ਹੇਰੀ, ਬਿਜਲੀ, ਸਮੇਤ 30-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ 'ਓਰੇਂਟ ਅਲਰਟ' ਜਾਰੀ ਕੀਤਾ ਹੈ। ਰਾਜ 'ਚ ਕਈ ਥਾਵਾਂ 'ਤੇ ਘੱਟੋ-ਘੱਟ ਤਾਪਮਾਨ 2 ਤੋਂ 5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਅਤੇ ਲਾਹੌਲ ਅਤੇ ਸਪਿਤੀ ਦੇ ਤਾਬੋ 'ਚ ਘੱਟੋ-ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮਈ ਮਹੀਨੇ ਲਈ ਆਪਣੀ ਭਵਿੱਖਬਾਣੀ 'ਚ, ਮੌਸਮ ਵਿਭਾਗ ਨੇ ਕਿਹਾ ਕਿ ਜ਼ਿਆਦਾਤਰ ਹਿੱਸਿਆਂ 'ਚ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਖ਼ਤਮ ਹੋ ਜਾਣਗੀਆਂ ਭਾਵਨਾਵਾਂ...', ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ
NEXT STORY