ਊਨਾ (ਅਮਿਤ ਸ਼ਰਮਾ)— ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਜੇ ਅੰਬ ਖੇਤਰ ਦੇ ਮੁਸ਼ਤਾਕ ਗੁੱਜਰ ਨੇ ਆਪਣੇ ਖੇਤਾਂ ’ਚ ਡਰੈਗਨ ਫਰੂਟ ਦੀ ਖੇਤੀ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਮੁੱਖ ਰੂਪ ਨਾਲ ਵਿਦੇਸ਼ਾਂ ਵਿਚ ਪੈਦਾ ਹੋਣ ਵਾਲੇ ਡਰੈਗਨ ਫਰੂਟ ਨੂੰ ਊਨਾ ਜ਼ਿਲ੍ਹਾ ਵਿਚ ਇਸ ਦੀ ਖੇਤੀ ਲਈ ਮੁਸ਼ਤਾਕ ਦੀ ਕੋਸ਼ਿਸ਼ ਸਫ਼ਲ ਰਹੀ ਹੈ। ਇੰਨਾ ਹੀ ਨਹੀਂ ਮੁਸ਼ਤਾਕ ਨੇ ਪਹਿਲੇ ਹੀ ਟਰਾਇਲ ਵਿਚ ਡੇਢ ਕੁਇੰਟਲ ਤੋਂ ਵੱਧ ਪੈਦਾਵਾਰ ਪ੍ਰਾਪਤ ਕੀਤੀ ਹੈ। ਉਂਝ ਉਨ੍ਹਾਂ ਨੇ ਕੰਪਿਊਟਰ ਸਾਇੰਸ ਵਿਚ ਬੀ. ਟੈੱਕ ਕੀਤੀ ਹੈ ਪਰ ਮੁਸ਼ਤਾਕ ਨੇ ਖੇਤੀਬਾੜੀ ਦਾ ਕਿੱਤਾ ਚੁਣ ਕੇ ਸੋਸ਼ਲ ਮੀਡੀਆ ਤੋਂ ਡਰੈਗਨ ਫਰੂਟ ਦੀ ਜਾਣਕਾਰੀ ਇਕੱਠੀ ਕਰ ਕੇ ਜ਼ਿਲ੍ਹਾ ਊਨਾ ਦੇ ਅੰਬ ਖੇਤਰ ਵਿਚ ਕਿਸਾਨਾਂ ਨੂੰ ਆਪਣੀ ਆਰਥਿਕ ਹਾਲਤ ਮਜ਼ਬੂਤ ਕਰਨ ਲਈ ਇਕ ਆਸ ਦੀ ਕਿਰਨ ਵਿਖਾਈ ਹੈ।
ਇਹ ਵੀ ਪੜ੍ਹੋ : ਮਾਤਾ ਦੇ ਦਰਬਾਰ ’ਚ ਭਾਜੜ: ਹਰਿਆਣਾ ਦੀ ਮਹਿਲਾ ਦੀ ਮੌਤ, ਮਾਸੂਮ ਭੈਣ-ਭਰਾ ਦੇ ਸਿਰ ਤੋਂ ਉਠਿਆ ਮਾਂ ਦਾ ਸਾਇਆ
ਦਰਅਸਲ ਮੁਸ਼ਤਾਕ ਨੇ ਸੋਸ਼ਲ ਮੀਡੀਆ ਜ਼ਰੀਏ ਡਰੈਗਨ ਫਰੂਟ ਦੀ ਖੇਤੀ ਬਾਰੇ ਜਾਣਕਾਰੀ ਇਕੱਠੀ ਕੀਤੀ ਅਤੇ ਆਪਣੇ ਖੇਤਾਂ ਵਿਚ ਇਸ ਦਾ ਟਰਾਇਲ ਸ਼ੁਰੂ ਕੀਤਾ ਅਤੇ ਟਰਾਇਲ ਸਫ਼ਲ ਹੋਣ ਮਗਰੋਂ ਮੁਸ਼ਤਾਕ ਨੇ ਆਪਣੀ ਲੱਗਭਗ ਅੱਧਾ ਏਕੜ ਜ਼ਮੀਨ ’ਤੇ ਅਮਰੀਕਨ ਬਿਊਟੀ ਅਤੇ ਰੇਡ ਸਿਮਨ ਕਿਸਮ ਦੇ ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ। ਖੇਤਾਂ ’ਚ ਇਸ ਵਿਚ ਡਰੈਗਨ ਫਰੂਟ ਦੇ ਇਕ ਹਜ਼ਾਰ ਤੋਂ ਵੱਧ ਬੂਟੇ ਲਾਏ ਹਨ। ਮੁਸ਼ਤਾਕ ਨੇ ਪਿਛਲੇ ਸਾਲ ਆਪਣੇ ਖੇਤਾਂ ਵਿਚ ਇਕ ਕੁਇੰਟਲ ਡਰੈਗਨ ਫਰੂਟ ਦੀ ਪੈਦਾਵਾਰ ਕੀਤੀ ਸੀ। ਉੱਥੇ ਹੀ ਇਸ ਸਾਲ ਲੱਗਭਗ ਡੇਢ ਕੁਇੰਟਲ ਡਰੈਗਨ ਫਰੂਟ ਦੀ ਪੈਦਾਵਾਰ ਕੀਤੀ ਹੈ, ਜਿਸ ਨੂੰ ਮੁਸ਼ਤਾਕ ਨੇ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਾਰਕੀਟ ਵਿਚ ਵੇਚਿਆ ਹੈ।
ਇਹ ਵੀ ਪੜ੍ਹੋ : ਭਲਕੇ ਤੋਂ 15 ਤੋਂ 18 ਸਾਲ ਦੇ ਬੱਚਿਆਂ ਨੂੰ ਲੱਗੇਗਾ ਕੋਰੋਨਾ ਟੀਕਾ, ਇਕ ਦਿਨ ’ਚ ਇੰਨੇ ਲੱਖ ਹੋਈ ਰਜਿਸਟ੍ਰੇਸ਼ਨ
ਮੁਸ਼ਤਾਕ ਦਾ ਮੰਨਣਾ ਹੈ ਕਿ ਅਕਸਰ ਕਿਸਾਨ ਕਣਕ, ਮੱਕੀ, ਝੋਨੇ ਵਰਗੀਆਂ ਫ਼ਸਲਾਂ ’ਤੇ ਨਿਰਭਰ ਰਹਿੰਦੇ ਹਨ। ਆਪਣੇ ਖੇਤਾਂ ਵਿਚ ਨਕਦੀ ਫ਼ਸਲ ਉਗਾਉਣ ਦੀ ਕੋਸ਼ਿਸ਼ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਇਸ ਤਰ੍ਹਾਂ ਦੀ ਖੇਤੀ ਅਪਣਾਉਂਦੇ ਹਨ ਤਾਂ ਉਨ੍ਹਾਂ ਨੂੰ ਜ਼ਰੂਰ ਫਾਇਦਾ ਹੋਵੇਗਾ। ਦਰਅਸਲ ਡਰੈਗਨ ਫਰੂਟ ਦੀ ਮਾਰਕੀਟ ਵਿਚ ਬਹੁਤ ਮੰਗ ਹੈ ਅਤੇ ਇਸ ਦੀ ਬਜ਼ਾਰ ਵਿਚ ਹੋਰ ਫਲਾਂ ਦੇ ਮੁਕਾਬਲੇ ਚੰਗੀ ਕੀਮਤ ਵੀ ਮਿਲਦੀ ਹੈ। ਡਰੈਗਨ ਫਰੂਟ ਖਾਣ ਵਿਚ ਸਟਰਾਬੇਰੀ ਅਤੇ ਲੀਚੀ ਵਾਂਗ ਮਿੱਠਾ ਹੁੰਦਾ ਹੈ। ਇਹ ਫ਼ਲ ਜਿੰਨਾ ਸੁਆਦੀ ਹੈ, ਓਨਾ ਹੀ ਸਿਹਤ ਲਈ ਫਾਇਦੇਮੰਦ ਵੀ। ਇਨਸਾਨ ਦੇ ਸਰੀਰ ਵਿਚ ਡਰੈਗਨ ਫਰੂਟ ਇਕ ਦਵਾਈ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ : ਮਾਤਾ ਦੇ ਦਰਬਾਰ ’ਚ ਭਾਜੜ: ਜਾਣੋ ਭਾਰਤ ਦੇ ਧਾਰਮਿਕ ਸਥਾਨਾਂ ’ਤੇ ਕਦੋਂ-ਕਦੋਂ ਵਾਪਰੇ ਹਾਦਸੇ
ਮੁਸ਼ਤਾਕ ਦੇ ਡਰੈਗਨ ਫਰੂਟ ਦੀ ਫ਼ਸਲ ਨੂੰ ਵੇਖਣ ਖ਼ੁਦ ਡੀ. ਸੀ. ਊਨਾ ਰਾਘਵ ਸ਼ਰਮਾ ਮੁਸ਼ਤਾਕ ਦੇ ਖੇਤਾਂ ’ਚ ਪਹੁੰਚੇ ਅਤੇ ਡਰੈਗਨ ਫਰੂਟ ਦੀ ਜਾਣਕਾਰੀ ਹਾਸਲ ਕੀਤੀ। ਰਾਘਵ ਸ਼ਰਮਾ ਨੇ ਕਿਹਾ ਕਿ ਮੁਸ਼ਤਾਕ ਡਰੈਗਨ ਫਰੂਟ ਦੀ ਖੇਤੀ ’ਚ ਕਾਫੀ ਮਿਹਨਤ ਕਰ ਰਹੇ ਹਨ। ਡੀ. ਸੀ. ਊਨਾ ਨੇ ਕਿਹਾ ਕਿ ਕਿਸਾਨਾਂ ਲਈ ਊਨਾ ਦੀ ਜਲਵਾਯੂ ਡਰੈਗਨ ਫਰੂਟ ਦੀ ਪੈਦਾਵਾਰ ਲਈ ਚੰਗੀ ਹੈ।
ਇਹ ਵੀ ਪੜ੍ਹੋ: 15 ਤੋਂ 18 ਸਾਲ ਦੇ ਬੱਚਿਆਂ ਲਈ ਕੋਵਿਨ ਐਪ ’ਤੇ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ, 3 ਜਨਵਰੀ ਤੋਂ ਲਾਈ ਜਾਵੇਗੀ ਵੈਕਸੀਨ
ਦੁਨੀਆ ਦੀ ਸਭ ਤੋਂ ਛੋਟੀ ਔਰਤ ਰਹਿ ਚੁੱਕੀ ਏਲੀਫ ਦਾ ਦਿਹਾਂਤ, ਸਿਰਫ਼ ਢਾਈ ਫੁੱਟ ਸੀ ਲੰਬਾਈ
NEXT STORY