ਸ਼ਿਮਲਾ (ਬਿਊਰੋ)- ਸਾਬਕਾ ਮੁੱਖ ਮੰਤਰੀ ਸ. ਵੀਰਭੱਦਰ ਸਿੰਘ ਦੇ ਪੁੱਤਰ ਵਿਧਾਇਕ ਵਿਕਰਮਾਦਿੱਤਿਆ ਸਿੰਘ ਨੂੰ ਕੈਬਨਿਟ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ। ਸੂਤਰਾਂ ਮੁਤਾਬਕ ਵਿਧਾਇਕ ਖਿਲਾਫ ਉਨ੍ਹਾਂ ਦੀ ਪਤਨੀ ਵਲੋਂ ਲਾਏ ਗਏ ਘਰੇਲੂ ਹਿੰਸਾ ਦੇ ਦੋਸ਼ਾਂ ਨੂੰ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਵਾਡਰਾ ਨੇ ਗੰਭੀਰਤਾ ਨਾਲ ਲਿਆ ਹੈ। ਪ੍ਰਿਯੰਕਾ ਵਾਡਰਾ ਨਹੀਂ ਚਾਹੁੰਦੀ ਕਿ ਮੰਤਰੀ ਮੰਡਲ ਦੇ ਗਠਨ ਤੋਂ ਬਾਅਦ ਔਰਤਾਂ ਨਾਲ ਛੇੜਛਾੜ ਵਰਗੇ ਮਾਮਲਿਆਂ ’ਚ ਮੰਤਰੀ ਦੇ ਨਾਲ ਸਰਕਾਰ ਨੂੰ ਵੀ ਘੇਰਿਆ ਜਾਵੇ। ਸੂਤਰਾਂ ਮੁਤਾਬਕ ਜਦੋਂ ਤੱਕ ਅਜਿਹੇ ’ਚ ਮਾਮਲਾ ਸੁਲਝ ਨਹੀਂ ਜਾਂਦਾ, ਉਦੋਂ ਤੱਕ ਉਨ੍ਹਾਂ ਨੂੰ ਮੰਤਰੀ ਮੰਡਲ ’ਚ ਸ਼ਾਮਲ ਕਰਨ ਦੀ ਸੰਭਾਵਨਾ ਘੱਟ ਹੈ। ਮੰਤਰੀ ਮੰਡਲ ਦੇ ਗਠਨ ਨੂੰ ਲੈ ਕੇ ਕਾਂਗਰਸ ’ਚ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ। ਦਿੱਲੀ ’ਚ ਕਈ ਪੜਾਵਾਂ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ।
ਪ੍ਰਿਯੰਕਾ ਵਾਡਰਾ ਸਾਰੇ ਨੇਤਾਵਾਂ ਨਾਲ ਪੂਰੀ ਤਰ੍ਹਾਂ ਸੰਪਰਕ ’ਚ ਹੈ ਅਤੇ ਹਰ ਨਫੇ-ਨੁਕਸਾਨ ਨੂੰ ਦੇਖ ਰਹੀ ਹੈ। ਸੂਤਰਾਂ ਮੁਤਾਬਕ ਮੰਤਰੀ ਮੰਡਲ ਤੈਅ ਹੋ ਚੁੱਕਾ ਹੈ ਪਰ ਪਹਿਲੇ ਪੜਾਅ ’ਚ 10 ’ਚੋਂ 7 ਮੰਤਰੀ ਬਣਾਏ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹੋਲੀਲਾਜ ਤੋਂ ਕਾਂਗਰਸ ਦੀ ਸੂਬਾ ਪ੍ਰਧਾਨ ਪ੍ਰਤਿਭਾ ਸਿੰਘ ਦਾ ਨਾਂ ਮੁੱਖ ਮੰਤਰੀ ਦੇ ਅਹੁਦੇ ਲਈ ਅੱਗੇ ਕੀਤਾ ਪਰ ਹਾਈਕਮਾਂਡ ਨੇ ਉਨ੍ਹਾਂ ਦੇ ਦਾਅਵੇ ਨੂੰ ਖਾਰਿਜ ਕਰ ਦਿੱਤਾ ਅਤੇ ਜਿੱਤ ਕੇ ਆਏ ਵਿਧਾਇਕਾਂ ’ਚੋਂ ਮੁੱਖ ਮੰਤਰੀ ਚੁਣੇ। ਉਸ ਤੋਂ ਬਾਅਦ ਵਿਕਰਮਾਦਿੱਤਿਆ ਸਿੰਘ ਦਾ ਨਾਂ ਡਿਪਟੀ ਸੀ. ਐੱਮ. ਲਈ ਅੱਗੇ ਕੀਤਾ ਪਰ ਹਾਈਕਮਾਂਡ ਨੇ ਮੁਕੇਸ਼ ਅਗਰੀਹੋਤਰੀ ਨੂੰ ਡਿਪਟੀ ਸੀ. ਐੱਮ. ਬਣਾਉਣ ਲਈ ਸਹਿਮਤ ਹੋਏ। ਉਸ ਤੋਂ ਬਾਅਦ ਹੁਣ ਵਿਕਰਮਾਦਿੱਤਿਆ ਸਿੰਘ ਮੰਤਰੀ ਦੇ ਅਹੁਦੇ ਲਈ ਲੜ ਰਹੇ ਹਨ। ਹਾਲਾਂਕਿ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਨੇ ਬੀਤੇ ਦਿਨ ਵਿਧਾਇਕ ਵਿਕਰਮਾਦਿੱਤਿਆ ਸਿੰਘ ਨੂੰ ਮੰਤਰੀ ਮੰਡਲ ’ਚ ਸ਼ਾਮਲ ਕਰਨ ਦੀ ਗੱਲ ਕਹੀ ਚੁੱਕੇ ਹਨ। ਅਜਿਹੇ ’ਚ ਹੁਣ ਪ੍ਰਿਯੰਕਾ ਵਾਡਰਾ ਦੇ ਸਟੈਂਡ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਜਲਦਬਾਜ਼ੀ ’ਚ ਕੋਈ ਫੈਸਲਾ ਨਹੀਂ ਲਵੇਗੀ।
ਵਿਧਾਇਕ ਖ਼ਿਲਾਫ਼ ਸ਼ਿਕਾਇਤ ’ਚ ਹਨ ਕਈ ਗੰਭੀਰ ਦੋਸ਼
ਵਿਧਾਇਕ ਵਿਕਰਮਾਦਿੱਤਿਆ ਸਿੰਘ ਦੀ ਪਤਨੀ ਸੁਦਰਸ਼ਨਾ ਕੁਮਾਰੀ ਚੁੰਡਾਵਤ ਨੇ ਆਪਣੀ ਸ਼ਿਕਾਇਤ ’ਚ ਕਈ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਆਪਣੇ ਪਤੀ ਦੇ ਨਾਲ-ਨਾਲ ਸੱਸ ਪ੍ਰਤਿਭਾ ਸਿੰਘ, ਭੈਣ ਅਪਰਾਜਿਤਾ ਸਿੰਘ ਅਤੇ ਜੀਜਾ ਅੰਗਦ ਸਿੰਘ ਦੇ ਖਿਲਾਫ ਘਰੇਲੂ ਹਿੰਸਾ ਅਤੇ ਰੱਖ-ਰਖਾਅ ਦਾ ਮਾਮਲਾ ਦਰਜ ਕਰਵਾਇਆ ਹੈ ਅਤੇ ਇਹ ਮਾਮਲਾ ਅਦਾਲਤ ’ਚ ਵਿਚਾਰ ਅਧੀਨ ਹੈ।
ਚੀਨ ਦੀ ਘੁਸਪੈਠ 'ਤੇ ਚਰਚਾ ਕਿਉਂ ਨਹੀਂ ਕਰਵਾਉਂਦੀ ਸਰਕਾਰ : ਮਲਿਕਾਰਜੁਨ ਖੜਗੇ
NEXT STORY