ਨਵੀਂ ਦਿੱਲੀ (ਵਾਰਤਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ਨੀਵਾਰ ਨੂੰ ਇਸ ਗੱਲ 'ਤੇ ਹੈਰਾਨੀ ਜਤਾਈ ਕਿ ਚੀਨ ਦੇਸ਼ ਦੇ ਅੰਦਰ ਦਾਖ਼ਲ ਹੋ ਗਿਆ ਹੈ ਅਤੇ ਸਰਹੱਦ 'ਤੇ ਰਣਨੀਤਕ ਮਹੱਤਵ ਦੇ ਖੇਤਰਾਂ 'ਚ ਨਿਰਮਾਣ ਕੰਮ ਕਰ ਰਿਹਾ ਹੈ ਪਰ ਸਰਕਾਰ ਇਸ ਬਾਰੇ ਚਰਚਾ ਕਰਵਾਉਣ ਨੂੰ ਤਿਆਰ ਨਹੀਂ ਹੈ। ਖੜਗੇ ਨੇ ਕਿਹਾ ਕਿ ਪੂਰਬ-ਉੱਤਰ ਦੀ ਸਰਹੱਦ 'ਤੇ ਰਣਨੀਤਕ ਮਹੱਤਵ ਦੇ ਇਲਾਕਿਆਂ 'ਚ ਚੀਨ ਜਿਸ ਤਰ੍ਹਾਂ ਆਪਣੀਆਂ ਗਤੀਵਿਧੀਆਂ ਚਲਾ ਰਿਹਾ ਹੈ ਉਹ ਦੇਸ਼ ਦੀ ਸੁਰੱਖਿਆ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਸਰਕਾਰ ਨੂੰ ਇਸ ਬਾਰੇ ਦੇਸ਼ ਨਾਲ ਵਿਚਾਰ ਕਰਨਾ ਚਾਹੀਦਾ।
ਉਨ੍ਹਾਂ ਟਵੀਟ ਕੀਤਾ,''ਜਮਫੇਰਿ ਰਿਜ' ਤੱਕ ਚੀਨ ਦਾ ਢਾਂਚਾਗਤ ਨਿਰਮਾਣ ਦਾ ਕੰਮ ਭਾਰਤ ਦੇ ਰਣਨੀਤਕ 'ਸਿਲੀਗੁੜੀ ਕਾਰੀਡੋਰ' ਨੂੰ ਖ਼ਤਰੇ 'ਚ ਪਾ ਰਿਹਾ ਹੈ। ਪੂਰਬ-ਉੱਤਰ ਸੂਬਿਆਂ ਦਾ ਪ੍ਰਵੇਸ਼ ਦੁਆਰ। ਇਹ ਸਾਡੀ ਰਾਸ਼ਟਰੀ ਸੁਰੱਖਿਆ ਲਈ ਬੇਹੱਦ ਚਿੰਤਾ ਦਾ ਵਿਸ਼ਾ ਹੈ। ਨਰਿੰਦਰ ਮੋਦੀ ਜੀ, ਦੇਸ਼ 'ਚ ਕਦੋਂ ਹੋਵੇਗੀ, ਚੀਨ 'ਤੇ ਚਰਚਾ।''
IGI : ਸੋਸ਼ਲ ਮੀਡੀਆ ’ਤੇ ਯਾਤਰੀਆਂ ਦੇ ਗੁੱਸੇ ਦਾ ਦਿਸਿਆ ਅਸਰ
NEXT STORY