ਨੈਨੀਤਾਲ (ਏਜੰਸੀ)- ਉੱਤਰਾਖੰਡ ਹਾਈ ਕੋਰਟ ਨੇ ਮੱਧ ਪ੍ਰਦੇਸ਼ ਦੀ ਇਕ ਹਿੰਦੂ ਕੁੜੀ ਵੱਲੋਂ ਰੁੜਕੀ ਦੀ ਪੀਰਾਨ ਕਲਿਆਰ ਦਰਗਾਹ ’ਚ ਨਮਾਜ਼ ਪੜ੍ਹਨ ਅਤੇ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਏ ਜਾਣ ਦੇ ਮਾਮਲੇ ’ਚ ਸਰਕਾਰ ਤੋਂ ਜਵਾਬ ਮੰਗਿਆ ਹੈ। ਨਾਲ ਹੀ ਕੁੜੀ ਨੂੰ ਅਸੁਰੱਖਿਆ ਦੇ ਮੱਦੇਨਜ਼ਰ ਸਥਾਨਕ ਪੁਲਸ ਥਾਣੇ ’ਚ ਦਰਖਾਸਤ ਦੇਣ ਦੀ ਹਦਾਇਤ ਕੀਤੀ ਗਈ ਹੈ। ਮੱਧ ਪ੍ਰਦੇਸ਼ ਦੇ ਨੀਮਚ ਦੇ ਰਹਿਣ ਵਾਲੇ ਭਾਵਨਾ ਅਤੇ ਫਰਮਾਨ ਵਲੋਂ ਇਕ ਪਟੀਸ਼ਨ ਦਾਇਰ ਕਰ ਕੇ ਅਦਾਲਤ ਤੋਂ ਪੀਰਾਨ ਕਲਿਅਰ ਦਰਗਾਹ ’ਚ ਨਮਾਜ਼ ਪੜ੍ਹਨ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਗਈ ਹੈ।
ਪਟੀਸ਼ਨਕਰਤਾ ਵਲੋਂ ਕਿਹਾ ਗਿਆ ਕਿ ਸਥਾਨਕ ਪੀਰਾਨ ਕਲਿਅਰ ਦਰਗਾਹ ’ਚ ਉਸ ਦਾ ਵਿਸ਼ਵਾਸ ਹੈ। ਉਹ ਦਰਗਾਹ ’ਚ ਨਮਾਜ਼ ਅਦਾ ਕਰਨਾ ਚਾਹੁੰਦੀ ਹੈ ਪਰ ਉਸ ਨੂੰ ਕੱਟੜਪੰਥੀ ਸੰਗਠਨਾਂ ਵੱਲੋਂ ਖਤਰਾ ਹੈ। ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋ ਕੇ ਅਦਾਲਤ ਨੇ ਕੁੜੀ ਨੂੰ ਪੁੱਛਿਆ ਕਿ ਉਹ ਦਰਗਾਹ ’ਚ ਹੀ ਕਿਉਂ ਨਮਾਜ਼ ਅਦਾ ਕਰਨਾ ਚਾਹੁੰਦੀ ਹੈ, ਘਰ ’ਚ ਵੀ ਨਮਾਜ਼ ਪੜ੍ਹੀ ਜਾ ਸਕਦੀ ਹੈ। ਇਸ ਦੇ ਜਵਾਬ ’ਚ ਉਸ ਨੇ ਕਿਹਾ ਕਿ ਦਰਗਾਹ ’ਚ ਉਸ ਦਾ ਵਿਸ਼ਵਾਸ ਹੈ, ਇਸ ਲਈ ਉਹ ਉੱਥੇ ਨਮਾਜ਼ ਪੜ੍ਹਨਾ ਚਾਹੁੰਦੀ ਹੈ।
ਮਣੀਪੁਰ 'ਚ ਫਿਰ ਭੜਕੀ ਹਿੰਸਾ, ਅੱਤਵਾਦੀਆਂ ਨਾਲ ਮੁਕਾਬਲੇ 'ਚ ਇਕ ਕਮਾਂਡੋ ਸ਼ਹੀਦ, 5 ਜ਼ਖ਼ਮੀ
NEXT STORY