ਚੁੜਾਚੰਦਪੁਰ (ਇੰਟ.) : ਮਣੀਪੁਰ ’ਚ ਵੀਰਵਾਰ ਨੂੰ ਇਕ ਵਾਰ ਫਿਰ ਵੱਡੀ ਘਟਨਾ ਸਾਹਮਣੇ ਆਈ, ਜਦੋਂ ਸ਼ੱਕੀ ਕੁੱਕੀ ਅੱਤਵਾਦੀਆਂ ਦੇ ਘਾਤ ਲਗਾ ਕੇ ਕੀਤੇ ਗਏ ਹਮਲੇ ’ਚ ਸੂਬਾ ਪੁਲਸ ਦਾ ਇਕ ਕਮਾਂਡੋ ਸ਼ਹੀਦ ਹੋ ਗਿਆ ਤੇ 5 ਹੋਰ ਜ਼ਖ਼ਮੀ ਹੋ ਗਏ। ਇਹ ਘਟਨਾ ਬਿਸ਼ਨੂਪੁਰ ਜ਼ਿਲ੍ਹੇ ਦੇ ਤ੍ਰੋਂਗਲੋਬੀ ’ਚ ਵਾਪਰੀ। ਮ੍ਰਿਤਕ ਜਵਾਨ ਦੀ ਪਛਾਣ ਜਿਤੇਨ ਸਿੰਘ ਵਜੋਂ ਹੋਈ ਹੈ। ਸਾਰੇ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।
ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕਾਮਵਈ ਦੀ ਸਰਹੱਦ ਨਾਲ ਲੱਗਦੇ ਚੁੜਾਚੰਦਪੁਰ ਜ਼ਿਲ੍ਹੇ ਦੇ ਮੋਲੰਗਾਟ ਪਿੰਡ ’ਚ ਹਿੰਸਾ ਦੀ ਘਟਨਾ ਵਾਪਰੀ ਹੈ। ਇੱਥੇ ਸਵੇਰੇ ਕਰੀਬ 8 ਵਜੇ ਕੁੱਕੀ ਅਤੇ ਮੇਇਤੀ ਭਾਈਚਾਰੇ ਵਿਚਾਲੇ ਝੜਪ ਹੋ ਗਈ। ਕਈ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਹੈ। ਜਦੋਂ ਸੁਰੱਖਿਆ ਫੋਰਸਾਂ ਦੇ ਜਵਾਨ ਇੱਥੇ ਪਹੁੰਚੇ ਤਾਂ ਅੱਤਵਾਦੀਆਂ ਨੇ ਸੁਰੱਖਿਆ ਫੋਰਸਾਂ ’ਤੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਤੋਰੀਬੰਗ ’ਚ ਸ਼ੱਕੀ ਅੱਤਵਾਦੀਆਂ ਨੇ 2 ਲੋਕਾਂ ਨੂੰ ਉਸ ਸਮੇਂ ਅਗਵਾ ਕਰ ਲਿਆ, ਜਦੋਂ ਉਹ ਆਪਣੇ ਨੁਕਸਾਨੇ ਗਏ ਘਰਾਂ ’ਚੋਂ ਖਾਣ-ਪੀਣ ਦਾ ਸਾਮਾਨ ਇਕੱਠਾ ਕਰਨ ਗਏ ਸਨ। ਉਨ੍ਹਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਅਜਬ-ਗਜ਼ਬ : 'ਇਹ ਹੈ ਦੂਸਰੀ ਦੁਨੀਆ ਦਾ ਰਸਤਾ'? ਸਮੁੰਦਰ ਦੇ ਅੰਦਰ ਮਿਲੀ 7000 ਸਾਲ ਪੁਰਾਣੀ ਸੜਕ
ਦੱਸ ਦੇਈਏ ਕਿ ਮਣੀਪੁਰ ’ਚ ਬਹੁਗਿਣਤੀ ਮੇਇਤੀ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ (ਐੱਸ. ਟੀ.) ਦਾ ਦਰਜਾ ਦੇਣ ਦੀ ਮੰਗ ਦੇ ਵਿਰੋਧ ’ਚ ਆਦਿਵਾਸੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ। 3 ਮਈ ਨੂੰ ਮਣੀਪੁਰ ਦੇ 10 ਪਹਾੜੀ ਜ਼ਿਲ੍ਹਿਆਂ ’ਚ ‘ਆਦਿਵਾਸੀ ਏਕਤਾ ਮਾਰਚ’ ਆਯੋਜਿਤ ਕੀਤੇ ਜਾਣ ਤੋਂ ਬਾਅਦ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ ਸਨ। ਇਸ ਦੌਰਾਨ ਮਣੀਪੁਰ ’ਚ 7 ਘੰਟੇ ਦੇ ਕਰਫਿਊ ’ਚ ਢਿੱਲ ਦਿੱਤੀ ਗਈ।
ਇਹ ਵੀ ਪੜ੍ਹੋ : ਤਿਹਾੜ ਜੇਲ੍ਹ ਦੇ 90 ਤੋਂ ਵੱਧ ਅਧਿਕਾਰੀਆਂ ਦੇ ਤਬਾਦਲੇ, ਗੈਂਗਸਟਰ ਟਿੱਲੂ ਦੇ ਕਤਲ ਤੋਂ ਬਾਅਦ ਦਿੱਲੀ ਸਰਕਾਰ ਦੀ ਕਾਰਵਾਈ
ਹਿੰਸਾ ਪ੍ਰਭਾਵਿਤ ਮਣੀਪੁਰ ਤੋਂ 3583 ਲੋਕ ਭੱਜ ਕੇ ਮਿਜ਼ੋਰਮ ਗਏ
ਆਈਜ਼ੋਲ (ਭਾਸ਼ਾ) : ਪੂਰਬ-ਉੱਤਰੀ ਸੂਬੇ ਮਣੀਪੁਰ ’ਚ ਪਿਛਲੇ ਹਫਤੇ ਜਾਤੀ ਹਿੰਸਾ ਭੜਕਣ ਪਿੱਛੋਂ ਕੁਲ 3583 ਲੋਕ ਭੱਜ ਕੇ ਗੁਆਂਢੀ ਸੂਬੇ ਮਿਜ਼ੋਰਮ ਜਾ ਚੁੱਕੇ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਮਿਜ਼ੋਰਮ ਦੇ 6 ਜ਼ਿਲ੍ਹਿਆਂ ’ਚ ਬਣਾਏ ਗਏ ਅਸਥਾਈ ਰਾਹਤ ਕੈਂਪਾਂ ’ਚ ਰੱਖਿਆ ਗਿਆ ਹੈ, ਜਦਕਿ ਕਈ ਲੋਕਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਸਹਾਰਾ ਦਿੱਤਾ ਹੈ। ਇਕ ਬਿਆਨ ਮੁਤਾਬਕ ਮਣੀਪੁਰ ਤੋਂ ਭੱਜੇ ਲੋਕਾਂ ਨੇ ਕੋਲਾਸਿਬ, ਸੈਤੂਅਲ, ਆਈਜ਼ੋਲ, ਚੰਫਾਈ, ਸੇਰਸ਼ਿਪ ਤੇ ਖਵਾਜ਼ੋਲ ਜ਼ਿਲ੍ਹਿਆਂ ’ਚ ਸ਼ਰਨ ਲਈ ਹੈ। ਸੂਬੇ ਦੇ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਮਿਜ਼ੋਰਮ ’ਤੇ ਪਹਿਲਾਂ ਤੋਂ ਹੀ ਮਿਆਂਮਾਰ ਅਤੇ ਬੰਗਲਾਦੇਸ਼ ਤੋਂ ਆਏ 30000 ਹਜ਼ਾਰ ਤੋਂ ਵੱਧ ਸ਼ਰਨਾਰਥੀਆਂ ਦਾ ਬੋਝ ਹੈ।
ਇਹ ਵੀ ਪੜ੍ਹੋ : ਪੰਜਾਬੀ ਮੁੰਡੇ ਦਾ 8 ਸਾਲ ਬਾਅਦ ਪ੍ਰਵਾਨ ਚੜ੍ਹਿਆ ਪਿਆਰ, ਪਾਕਿਸਤਾਨੀ ਕੁੜੀ ਨਾਲ ਕਰੇਗਾ ਵਿਆਹ
ਮਣੀਪੁਰ ਦੀ ਕੁੱਲ ਆਬਾਦੀ ’ਚ ਮੇਇਤੀ ਭਾਈਚਾਰੇ ਦੀ 53 ਫ਼ੀਸਦੀ ਹਿੱਸੇਦਾਰੀ ਹੋਣ ਦਾ ਅੰਦਾਜ਼ਾ ਹੈ। ਇਸ ਭਾਈਚਾਰੇ ਦੇ ਲੋਕ ਮੁੱਖ ਤੌਰ ’ਤੇ ਇੰਫਾਲ ਘਾਟੀ ’ਚ ਰਹਿੰਦੇ ਹਨ। ਉੱਥੇ ਹੀ ਨਾਗਾ ਅਤੇ ਕੁੱਕੀ ਸਮੇਤ ਹੋਰ ਆਦਿਵਾਸੀ ਭਾਈਚਾਰਿਆਂ ਦੀ ਆਬਾਦੀ 40 ਫ਼ੀਸਦੀ ਦੇ ਕਰੀਬ ਹੈ ਅਤੇ ਉਹ ਮੁੱਖ ਤੌਰ ’ਤੇ ਇੰਫਾਲ ਘਾਟੀ ਦੇ ਆਸ-ਪਾਸ ਸਥਿਤ ਪਹਾੜੀ ਜ਼ਿਲ੍ਹਿਆਂ ’ਚ ਰਹਿੰਦੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਤਿਹਾੜ ਜੇਲ੍ਹ ਦੇ 90 ਤੋਂ ਵੱਧ ਅਧਿਕਾਰੀਆਂ ਦੇ ਤਬਾਦਲੇ, ਗੈਂਗਸਟਰ ਟਿੱਲੂ ਦੇ ਕਤਲ ਤੋਂ ਬਾਅਦ ਦਿੱਲੀ ਸਰਕਾਰ ਦੀ ਕਾਰਵਾਈ
NEXT STORY