ਨਵੀਂ ਦਿੱਲੀ— ਲਖਨਊ 'ਚ ਹਿੰਦੂ-ਮੁਸਲਿਮ ਮੋਹਮੰਦ ਅਨਸ ਸਿੱਦੀਕੀ ਅਤੇ ਉਨ੍ਹਾਂ ਦੀ ਪਤਨੀ ਤਨਵੀ ਸੇਠ ਦੇ ਪਾਸਪੋਰਟ 'ਤੇ ਮਚੇ ਬਵਾਲ ਦੇ ਬਾਅਦ ਆਫਿਸਰ ਵਿਕਾਸ ਮਿਸ਼ਰਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਉਨ੍ਹਾਂ ਦਾ ਤਬਾਦਲਾ ਵੀ ਕਰ ਦਿੱਤਾ ਗਿਆ ਹੈ।
ਅਨਸ ਅਤੇ ਤਨਵੀ ਦਾ ਦੋਸ਼ ਹੈ ਕਿ ਪਾਸਪੋਰਟ ਆਫਿਸਰ ਵਿਕਾਸ਼ ਮਿਸ਼ਰਾ ਨੇ ਉਨ੍ਹਾਂ ਨੂੰ ਸ਼ਰੇਆਮ ਅਪਮਾਨਿਤ ਕਰਨ ਦੇ ਬਾਅਦ ਉਨ੍ਹਾਂ ਦਾ ਪਾਸਪੋਰਟ ਰੋਕ ਦਿੱਤਾ ਸੀ। ਜਿਸ ਦੇ ਬਾਅਦ ਉਨ੍ਹਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਅਤੇ ਈ.ਮੇਲ ਕੀਤਾ। ਇਸ ਮਾਮਲੇ 'ਚ ਪਾਸਪੋਰਟ ਆਫਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਅਧਿਕਾਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਦੋਵਾਂ ਦਾ ਪਾਸਪੋਰਟ ਦੇ ਦਿੱਤਾ ਹੈ ਪਰ ਇਸ ਮਾਮਲੇ 'ਚ ਪਹਿਲੀ ਵਾਰ ਪਾਸਪੋਰਟ ਆਫਿਸਰ ਵਿਕਾਸ ਮਿਸ਼ਰਾ ਸਾਹਮਣੇ ਆਏ ਹਨ। ਪਾਸਪੋਰਟ ਆਫਿਸਰ ਵਿਕਾਸ ਮਿਸ਼ਰਾ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਾਨੂੰ ਕਿਸੇ ਦੇ ਧਰਮ ਨਾਲ ਲੈਣਾ ਦੇਣਾ ਨਹੀਂ ਹੈ।
ਸਾਨੂੰ ਪਾਸਪੋਰਟ ਆਫਿਸ ਦੇ ਜੋ ਨਿਯਮ ਹੁੰਦੇ ਹਨ, ਉਨ੍ਹਾਂ ਦਾ ਹਿਸਾਬ ਨਾਲ ਫੈਸਲਾ ਲੈਣਾ ਪੈਂਦਾ ਹੈ। ਉਨ੍ਹਾਂ ਨੇ ਐਪਲੀਕੇਸ਼ਨ 'ਚ ਪੁਰਾਣਾ ਨਾਮ ਲਿਖਿਆ, ਇਸ ਦੇ ਇਲਾਵਾ ਉਹ ਨੋਇਡਾ 'ਚ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਗਾਜੀਆਬਾਦ ਤੋਂ ਅਪਲਾਈ ਕਰਨਾ ਚਾਹੀਦਾ ਹੈ ਪਰ ਉਨ੍ਹਾਂ ਨੇ ਇਸ ਤੱਥ ਨੂੰ ਛੁਪਾਉਂਦੇ ਹੋਏ ਲਖਨਊ 'ਚ ਪਾਸਪੋਰਟ ਲਈ ਅਪਲਾਈ ਕੀਤਾ। ਵਿਕਾਸ ਮਿਸ਼ਰਾ ਨੇ ਕਿਹਾ ਕਿ ਜਦੋਂ ਮੈਂ ਉਨ੍ਹਾਂ ਨਾਲ ਇਸ ਬਾਰੇ 'ਚ ਪੁੱਛਿਆ ਤਾਂ ਉਨ੍ਹਾਂ ਨੇ ਆਪਣੇ ਨਿਕਾਹਨਾਮਾ ਦਿਖਾਇਆ ਸੀ। ਜਿਸ 'ਚ ਉਨ੍ਹਾਂ ਦਾ ਨਾਮ ਸਾਦਿਆ ਹਸਨ ਹੈ ਪਰ ਇਸ ਜਾਣਕਾਰੀ ਨੂੰ ਉਨ੍ਹਾਂ ਨੇ ਪਾਸਪੋਰਟ ਫਾਰਮ 'ਚ ਨਹੀਂ ਲਿਖਿਆ। ਇਸੀ ਦੇ ਨਾਲ ਤਨਵੀ ਨੇ ਕਿਹਾ ਕਿ ਉਹ ਲਖਨਊ ਦੇ ਘਰ 'ਚ ਹੀ ਪਾਸਪੋਰਟ ਬਣਵਾ ਲਵੇਗੀ। ਮੇਰਾ ਕੰਮ ਸਿਰਫ ਉਨ੍ਹਾਂ ਤੋਂ ਇਹ ਪੁੱਛਣਾ ਸੀ ਕਿ ਕਿਤੇ ਤੁਸੀਂ ਨਿਯਮਾਂ ਦਾ ਉਲੰਘਣ ਤਾਂ ਨਹੀਂ ਕਰ ਰਹੇ, ਜੋ ਉਨ੍ਹਾਂ ਨੇ ਕੀਤਾ ਸੀ। ਜੇਕਰ ਮੈਂ ਜੋ ਕੀਤਾ, ਉਹ ਕਰਨਾ ਗਲਤ ਹੈ ਤਾਂ ਸਾਡੀ ਡਿਊਟੀ ਕੀ ਹੈ, ਇਹ ਸਾਨੂੰ ਦੱਸ ਦਿੱਤੀ ਜਾਣੀ ਚਾਹੀਦੀ ਹੈ।
ਮੋਦੀ ਦੀ ਇਕ ਪਹਿਲ ਨੇ ਜਗਾਏ ਕਈ ਦੇਸ਼, ਜਾਣੋ ਕੀ ਹੈ ਕੌਮਾਂਤਰੀ ਯੋਗਾ ਦਿਵਸ ਦਾ ਇਤਿਹਾਸ
NEXT STORY