ਨਵੀਂ ਦਿੱਲੀ (ਭਾਸ਼ਾ)-ਦਿੱਲੀ ਪੁਲਸ ਨੇ ਇਕ ਹਿਸਟਰੀਸ਼ੀਟਰ ਨੂੰ ਵੀਡੀਓ ਕਾਨਫਰੰਸ ਰਾਹੀਂ ਚੱਲ ਰਹੀ ਅਦਾਲਤੀ ਕਾਰਵਾਈ ਵਿਚ ਵਿਘਨ ਪਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਅਦਾਲਤੀ ਕਾਰਵਾਈ ਦੌਰਾਨ ਇਹ ਵਿਅਕਤੀ ਜਦੋਂ ਪੇਸ਼ ਹੋਇਆ ਤਾਂ ਉਸਨੇ ਸਿਰਫ ਅੰਡਰਵੀਅਰ ਪਹਿਨਿਆ ਹੋਇਆ ਸੀ ਅਤੇ ਸਿਗਰਟ ਤੇ ਸ਼ਰਾਬ ਪੀ ਰਿਹਾ ਸੀ। ਪੁਲਸ ਨੇ ਕਿਹਾ ਕਿ ਗੋਕੁਲਪੁਰੀ ਨਿਵਾਸੀ ਮੁਹੰਮਦ ਇਮਰਾਨ (32) ਇਕ ਪੁਰਾਣਾ ਅਪਰਾਧੀ ਹੈ ਅਤੇ ਉਸਦੇ ਖਿਲਾਫ ਦਿੱਲੀ ਵਿਚ ਲੁੱਟਖੋਹ ਅਤੇ ਹੋਰ ਅਪਰਾਧਾਂ ਦੇ 50 ਤੋਂ ਵੱਧ ਮਾਮਲੇ ਦਰਜ ਹਨ।
ਤੀਸ ਹਜ਼ਾਰੀ ਅਦਾਲਤ ’ਚ ਕੋਰਟ ਦੇ ਰਿਕਾਰਡਾਂ ਦਾ ਰੱਖ-ਰਖਾਅ ਕਰਨ ਵਾਲੇ ਅੰਸ਼ੁਲ ਸਿੰਘਲ ਦੀ ਸ਼ਿਕਾਇਤ ’ਤੇ 22 ਸਤੰਬਰ ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਦੋਸ਼ ਹੈ ਕਿ ਇਮਰਾਨ ਅਦਾਲਤ ਦੀ ਵੀਡੀਓ ਕਾਨਫਰੰਸਿੰਗ ਵਿਚ ਸਿਗਰਟ ਅਤੇ ਸ਼ਰਾਬ ਪੀਂਦਾ ਹੋਇਆ ਅੰਡਰਵੀਅਰ ਪਾ ਕੇ ਸ਼ਾਮਲ ਹੋਇਆ। ਦੋਸ਼ੀ ਨੂੰ ਵਾਰ-ਵਾਰ ਉਥੋਂ ਜਾਣ ਦੇ ਹੁਕਮ ਦਿੱਤੇ ਜਾਣ ਦੇ ਬਾਵਜੂਦ, ਉਹ ਕਥਿਤ ਤੌਰ ’ਤੇ ਵੀਡੀਓ ਕਾਨਫਰੰਸਿੰਗ ਵਿਚ ਮੌਜੂਦ ਰਿਹਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰੀ ਮੀਂਹ ਦਾ ਕਹਿਰ ! 6 ਲੋਕਾਂ 'ਤੇ 'ਕਾਲ' ਬਣ ਡਿੱਗਾ ਲੋਹੇ ਦਾ ਪੁਲ, ਆਵਾਜਾਈ ਠੱਪ
NEXT STORY