ਨੈਸ਼ਨਲ ਡੈਸਕ: ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐੱਮਆਈਐੱਮ) ਦੇ ਮੁਖੀ ਅਸਦੁਦੀਨ ਓਵੈਸੀ ਨੇ ਉੱਤਰ ਪ੍ਰਦੇਸ਼ ਵਿਚ ਹੋਣ ਵਾਲੀ ਕਾਂਵਰ ਯਾਤਰਾ ਨੂੰ ਲੈ ਕੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਉੱਤੇ ਤਿੱਖਾ ਹਮਲਾ ਕੀਤਾ ਹੈ। ਓਵੈਸੀ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਅੰਦਰ ਹਿਟਲਰ ਦੀ ਆਤਮਾ ਆ ਗਈ ਹੈ। ਮੁਜ਼ੱਫਰਨਗਰ ਵਿੱਚ ਉਨ੍ਹਾਂ ਨੇ ਕਾਂਵਰ ਯਾਤਰਾ ਰੂਟ 'ਤੇ ਸੜਕ ਕਿਨਾਰੇ ਸਟਾਲਾਂ ਅਤੇ ਖਾਣ ਪੀਣ ਦੀਆਂ ਦੁਕਾਨਾਂ 'ਤੇ ਮਾਲਕਾਂ ਦੇ ਨਾਮ ਵਾਲੇ ਬੋਰਡ ਲਗਾਉਣ ਨੂੰ ਯੂਪੀ ਪੁਲਿਸ ਦੁਆਰਾ ਕਾਨੂੰਨ ਦੀ ਉਲੰਘਣਾ ਕਰਾਰ ਦਿੱਤਾ।
ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਦੌਰਾਨ ਓਵੈਸੀ ਨੇ ਕਿਹਾ ਕਿ ਅਸੀਂ ਇਸ ਦੀ ਨਿੰਦਾ ਕਰਦੇ ਹਾਂ ਕਿਉਂਕਿ ਇਹ ਸੰਵਿਧਾਨ ਦੀ ਧਾਰਾ 17 ਦੀ ਉਲੰਘਣਾ ਹੈ। ਇਸ ਕਾਰਨ ਉੱਤਰ ਪ੍ਰਦੇਸ਼ ਸਰਕਾਰ ਛੂਤ-ਛਾਤ ਨੂੰ ਬੜਾਵਾ ਦੇ ਰਹੀ ਹੈ। ਦੂਜਾ, ਉੱਤਰ ਪ੍ਰਦੇਸ਼ ਸਰਕਾਰ ਹੁਕਮਾਂ ਤੋਂ ਬਾਅਦ ਮੁਜ਼ੱਫਰਨਗਰ ਦੀਆਂ ਸਾਰੀਆਂ ਦੁਕਾਨਾਂ ਤੋਂ ਮੁਸਲਿਮ ਕਰਮਚਾਰੀਆਂ ਨੂੰ ਹਟਾ ਦਿੱਤਾ ਗਿਆ ਹੈ, ਕੀ ਤੁਸੀਂ ਸਿਰਫ ਇਕ ਭਾਈਚਾਰੇ ਲਈ ਕੰਮ ਕਰੋਗੇ?
ਓਵੈਸੀ ਨੇ ਅੱਗੇ ਕਿਹਾ ਕਿ ਉਹ ਯੋਗੀ ਆਦਿਤਿਆਨਾਥ ਨੂੰ ਚੁਣੌਤੀ ਦਿੰਦੇ ਹਨ ਕਿ ਜੇਕਰ ਉਨ੍ਹਾਂ ਵਿੱਚ ਹਿੰਮਤ ਹੈ ਤਾਂ ਲਿਖਤੀ ਆਦੇਸ਼ ਜਾਰੀ ਕਰਨ। ਇਸ ਹੁਕਮ ਨੂੰ ਦੇਖ ਕੇ ਲੱਗਦਾ ਹੈ ਕਿ ਯੂਪੀ ਦੇ ਸੀਐੱਮ ਯੋਗੀ ਆਦਿਤਿਆਨਾਥ ਵਿਚ ਹਿਟਲਰ ਦੀ ਆਤਮਾ ਆ ਗਈ ਹੈ। ਓਵੈਸੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸੰਵਿਧਾਨ ਨੂੰ ਚੁੱਕ ਕੇ ਚੁੰਮਦੇ ਹਨ, ਪਰ ਇਹ ਸਭ ਡਰਾਮਾ ਹੈ। ਇਹ ਸਭ ਮੁਸਲਮਾਨਾਂ ਨਾਲ ਵਿਤਕਰਾ ਹੈ। ਓਵੈਸੀ ਨੇ ਅੱਗੇ ਕਿਹਾ ਕਿ ਇਹ ਲੋਕ ਪੂਰੇ ਦੇਸ਼ ਵਿੱਚ ਮੁਸਲਮਾਨਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਬਣਾਉਣਾ ਚਾਹੁੰਦੇ ਹਨ। ਭਾਜਪਾ ਮੁਸਲਮਾਨਾਂ ਨਾਲ ਇੰਨੀ ਨਫ਼ਰਤ ਕਿਉਂ ਕਰਦੀ ਹੈ? ਇਹ ਸਭ ਕਰ ਕੇ ਤੁਸੀਂ ਮੁਸਲਮਾਨਾਂ ਨੂੰ ਬਦਨਾਮ ਕਰ ਰਹੇ ਹੋ। ਓਵੈਸੀ ਨੇ ਕਿਹਾ ਕਿ ਮੁਸਲਮਾਨਾਂ ਪ੍ਰਤੀ ਇਹ ਨਫ਼ਰਤ ਹੁਣ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ।
ਓਮਾਨ ਦੇ ਤੱਟ 'ਤੇ ਡੁੱਬਣ ਵਾਲੇ ਕਾਰਗੋ ਜਹਾਜ਼ 'ਤੇ ਸਵਾਰ ਭਾਰਤੀ ਚਾਲਕ ਦਲ ਦੇ ਇਕ ਮੈਂਬਰ ਦੀ ਮੌਤ
NEXT STORY