ਲਖਨਊ— ਗੋਰਖਪੁਰ ਦੇ ਬੀ.ਆਰ.ਡੀ ਮੈਡੀਕਲ ਕਾਲਜ 'ਚ ਬੱਚਿਆਂ ਦੀ ਮੌਤ ਦੇ ਮਾਮਲੇ 'ਚ ਨਿਆਂਇਕ ਜਾਂਚ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਇਲਾਹਾਬਾਦ ਹਾਈਕੋਰਟ 'ਚ ਸੁਣਵਾਈ ਹੈ। ਇਸ ਪਟੀਸ਼ਨ ਨੂੰ ਸਮਾਜਿਕ ਵਰਕਰਾਂ ਕਮਲੇਸ਼ ਸਿੰਘ ਅਤੇ ਹਾਈਕੋਰਟ ਦੀ ਵਕੀਲ ਸੁਨੀਤਾ ਸ਼ਰਮਾ ਨੇ ਦਾਖ਼ਿਲ ਕੀਤੀ ਹੈ।
ਜਾਣਕਾਰੀ ਮੁਤਾਬਕ ਗੋਰਖਪੁਰ ਦੇ ਬੀ.ਆਰ.ਡੀ ਮੈਡੀਕਲ ਕਾਲਜ 'ਚ ਆਕਸੀਜਨ ਦੀ ਕਮੀ ਨਾਲ ਹੋਈ ਬੱਚਿਆਂ ਦੀ ਮੌਤ 'ਤੇ ਯੋਗੀ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਮੌਤ ਦਾ ਕਾਰਨ ਆਕਸੀਜਨ ਸਪਲਾਈ ਦਾ ਰੁੱਕਣਾ ਨਹੀਂ ਹੈ ਜਦਕਿ ਡੀ.ਐਮ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਆਕਸੀਜਨ ਸਪਲਾਈ ਕੰਪਨੀ ਪੁਸ਼ਪਾ ਸੇਲਸ ਨੇ ਤਰਲ ਆਕਸੀਜਨ ਸਪਲਾਈ 'ਚ ਰੁਕਵਾਟ ਕੀਤੀ, ਜਿਸ ਦੇ ਲਈ ਉਹ ਜ਼ਿੰਮੇਵਾਰ ਹੈ।
ਗੋਰਖਪੁਰ ਦੇ ਬੀ.ਆਰ.ਡੀ ਹਸਪਤਾਲ 'ਚ 10 ਅਗਸਤ ਦੀ ਸ਼ਾਮ ਆਕਸੀਜਨ ਸਪਲਾਈ ਰੁੱਕ ਗਈ ਸੀ, ਜਿਸ ਕਾਰਨ 36 ਬੱਚਿਆਂ ਦੀ ਮੌਤ ਹੋ ਗਈ ਸੀ। ਦੱਸਿਆ ਗਿਆ ਹੈ ਕਿ ਜਦੋਂ ਹਸਪਤਾਲ 'ਚ ਆਕਸੀਜਨ ਦੀ ਸਪਲਾਈ ਰੁੱਕੀ ਸੀ ਅਤੇ ਬੱਚਿਆਂ ਦੀ ਜਾਨ ਸਿਰਫ ਇਕ ਪੰਪ ਦੇ ਸਹਾਰੇ ਟਿੱਕੀ ਹੋਈ ਸੀ। ਉਦੋਂ ਤੋਂ ਹੁਣ ਤੱਕ ਇਸੀ ਹਸਪਤਾਲ 'ਚ ਕਰੀਬ 70 ਬੱਚਿਆਂ ਦੀ ਮੌਤ ਹੋ ਚੁੱਕੀ ਹੈ।
ਜਲਦ ਉੱਠੇਗਾ ਜੈਲਲਿਤਾ ਦੀ ਮੌਤ ਤੋਂ ਪਰਦਾ!
NEXT STORY