ਨੈਸ਼ਨਲ ਡੈਸਕ– ਭਾਰਤ ’ਚ ਕਰੀਬ 18 ਕਰੋੜ ਲੋਕਾਂ ਨੂੰ ਕੋਵਿਡ-19 ਦੀ ਵੈਕਸੀਨ ਲੱਗ ਚੁੱਕੀ ਹੈ। ਇਨ੍ਹਾਂ ’ਚੋਂ ਬਹੁਤ ਸਾਰੇ ਲੋਕਾਂ ਨੂੰ ਪਹਿਲੀ ਡੋਜ਼, ਉਥੇ ਹੀ ਕਈਆਂ ਨੂੰ ਦੂਜੀ ਡੋਜ਼ ਵੀ ਲੱਗ ਚੁੱਕੀ ਹੈ। ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਤੁਹਾਨੂੰ ਇਕ ਸਰਟੀਫਿਕੇਟ ਮਿਲਦਾ ਹੈ ਜੋ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਵੈਕਸੀਨ ਲਗਵਾ ਲਈ ਹੈ। ਦੱਸ ਦੇਈਏ ਕਿ ਕੋਵਿਡ-19 ਵੈਕਸੀਨ ਸਰਟੀਫਿਕੇਟ ਸਿਰਫ਼ ਉਹੀ ਲੋਕ ਡਾਊਨਲੋਡ ਕਰ ਸਕਦੇ ਹਨ ਜਿਨ੍ਹਾਂ ਨੇ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਲਈਆਂ ਹਨ। ਇਸ ਸਰਟੀਫਿਕੇਟ ਨੂੰ ਆਰੋਗਿਆ ਸੇਤੂ ਐਪ ਜਾਂ ਫਿਰ CoWIN ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਨ੍ਹਾਂ ਦੋਵਾਂ ਹੀ ਪਲੇਟਫਾਰਮਾਂ ਨੂੰ ਸਰਕਾਰ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇਸ ਸਰਟੀਫਿਕੇਟ ਨੂੰ ਡਾਊਨਲੋਡ ਕਰਨ ਦਾ ਸਭ ਤੋਂ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ।
ਇਹ ਵੀ ਪੜ੍ਹੋ– ਕੋਵਿਡ ਪੀੜਤ ਔਰਤ ਨਾਲ ਹਸਪਤਾਲ ’ਚ ਜਬਰ-ਜ਼ਨਾਹ
ਇੰਝ ਕਰੋ ਡਾਊਨਲੋਡ
- ਇਸ ਲਈ ਸਭ ਤੋਂ ਪਹਿਲਾਂ CoWIN ਵੈੱਬਸਾਈਟ ’ਤੇ ਜਾਓ।
- ਇਥੇ 10 ਅੰਕਾਂ ਦਾ ਆਪਣਾ ਮੋਬਾਇਲ ਨੰਬਰ ਭਰੋ ਅਤੇ ਫੋਨ ’ਤੇ ਓ.ਟੀ.ਪੀ. ਪ੍ਰਾਪਤ ਕਰੋ।
- ਇਕ ਵਾਰ ਲਾਗ-ਇਨ ਕਰਨ ਤੋਂ ਬਾਅਦ ਸਾਰੇ ਰਜਿਸਟਰ ਮੈਂਬਰਾਂ ਦੀ ਸੂਚੀ ਵਿਖਾਈ ਦੇਵੇਗੀ, ਜਿਨ੍ਹਾਂ ਨੇ ਮੋਬਾਇਲ ਰਾਹੀਂ ਰਜਿਸਟ੍ਰੇਸ਼ਨ ਕਰਵਾਇਆ ਹੈ।
- ਜਿਨ੍ਹਾਂ ਲੋਕਾਂ ਨੇ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਲਈਆਂ ਹਨ, ਉਨ੍ਹਾਂ ਦੇ ਨਾਂ ਅੱਗੇ ‘Vaccinated' ਹਰੇ ਰੰਗ ’ਚ ਲਿਖਿਆ ਵਿਖਾਈ ਦੇਵੇਗਾ।
- ਹੁਣ ਤੁਹਾਨੂੰ ਸੱਜੇ ਪਾਸੇ ਸਰਟੀਫਿਕੇਟ ਬਟਨ ’ਤੇ ਕਲਿੱਕ ਕਰਨਾ ਹੋਵੇਗਾ। ਇਸ ’ਤੇ ਕਲਿੱਕ ਕਰਦੇ ਹੀ ਸਰਟੀਫਿਕੇਟ ਦੀ PDF ਨਵੀਂ ਟੈਬ ਜਾਂ ਵਿੰਡੋ ਖੁੱਲ੍ਹ ਜਾਵੇਗੀ।
- ਇਸ ਤੋਂ ਬਾਅਦ ਡਾਊਨਲੋਡ ਦੇ ਬਟਨ ’ਤੇ ਕਲਿੱਕ ਕਰਕੇ ਇਸ PDF ਨੂੰ ਆਪਣੇ ਮੋਬਾਇਲ ਫੋਨ ਜਾਂ ਫਿਰ ਡੈਸਕਟਾਪ ’ਤੇ ਸੇਵ ਕਰ ਸਕਦੇ ਹੋ।
ਇਹ ਵੀ ਪੜ੍ਹੋ– ਫੋਨ ’ਚੋਂ ਤੁਰੰਤ ਡਿਲੀਟ ਕਰੋ ‘ਗੂਗਲ ਕ੍ਰੋਮ’ ਦੀ ਇਹ ਫਰਜ਼ੀ ਐਪ, ਨਹੀਂ ਤਾਂ ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ
ਇਸ ਤੋਂ ਇਲਾਵਾ ਤੁਸੀਂ ਆਰੋਗਿਆ ਸੇਤੂ ਐਪ ’ਤੇ ਵੀ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਹੋ। ਇਸ ਲਈ ਤੁਹਾਨੂੰ ਕੋਵਿਨ ਟੈਬ ’ਤੇ ਜਾ ਕੇ ਵੈਕਸੀਨੇਸ਼ਨ ਸਰਟੀਫਿਕੇਟ ’ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਰੈਫਰੈਂਸ ਆਈ.ਡੀ. ਭਰਨੀ ਹੋਵੇਗੀ, ਜੋ ਲਿਸਟ ’ਚ ਰਜਿਸਟਰ ਮੈਂਬਰਾਂ ਦੇ ਨਾਂ ਦੇ ਠੀਕ ਅੱਗੇ ਕੋਵਿਨ ਪੋਰਟਲ ’ਤੇ ਪਾਈ ਜਾ ਸਕਦੀ ਹੈ। ਹੁਣ ‘Get Certificate' ’ਤੇ ਕਲਿੱਕ ਕਰਕੇ ‘Download PDF' ਬਟਨ ’ਤੇ ਕਲਿੱਕ ਕਰਕੇ ਤੁਸੀਂ ਇਹ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹੋ।
ਇਹ ਵੀ ਪੜ੍ਹੋ– ਪਤਨੀ-ਬੇਟੇ ਤੇ ਹਨੀਪ੍ਰੀਤ ਨੂੰ ਮਿਲਣ ਦੀ ਜ਼ਿੱਦ ਕਰਦਾ ਰਿਹਾ ਰਾਮ ਰਹੀਮ, ਪੁਲਸ ਨੇ ਪੂਰੀ ਨਹੀਂ ਕੀਤੀ ਇੱਛਾ
ਕੋਰੋਨਾ ਦੇ ਵੱਧਦੇ ਮਾਮਲਿਆਂ ਦਰਮਿਆਨ ਪੱਛਮੀ ਬੰਗਾਲ 'ਚ 16 ਤੋਂ 30 ਮਈ ਤੱਕ ਲੱਗਾ ਪੂਰਨ ਲਾਕਡਾਊਨ
NEXT STORY