ਨਵੀਂ ਦਿੱਲੀ— ਪੁਲਸ ’ਚ ਭਰਤੀ ਹੋਣ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਹਰਿਆਣਾ ਕਰਮਚਾਰੀ ਚੋਣ ਕਮਿਸ਼ਨ (HSSC) ਨੇ ਪੁਲਸ ਮਹਿਕਮੇ ’ਚ ਕਮਾਂਡੋ ਵਿੰਗ (ਗਰੁੱਪ-ਸੀ) ’ਚ ਪੁਰਸ਼ ਕਾਂਸਟੇਬਲ ਦੇ ਅਹੁਦਿਆਂ ’ਤੇ ਭਰਤੀ ਲਈ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ। ਅਧਿਕਾਰਤ ਵੈੱਬਸਾਈਟ ਜ਼ਰੀਏ 14 ਜੂਨ 2021 ਤੋਂ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। ਪੁਰਸ਼ ਕਾਂਸਟੇਬਲ ਅਹੁਦੇੇ ਲਈ 520 ਆਸਾਮੀਆਂ ਹਨ।
ਮਹੱਤਵਪੂਰਨ ਤਾਰੀਖ਼ਾਂ—
ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ਼-14 ਜੂਨ 2021
ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 29 ਜੂਨ 2021 ਰਾਤ 11:59 ਵਜੇ ਤੱਕ
ਫ਼ੀਸ ਜਮਾਂ ਕਰਨ ਦੀ ਆਖ਼ਰੀ ਤਾਰੀਖ਼-5 ਜੁਲਾਈ 2021
ਪੁਲਸ ਕਾਂਸਟੇਬਲ ਲਈ ਖਾਲੀ ਅਹੁਦਿਆਂ ਦੇ ਵੇਰਵੇ-
ਕਮਾਂਡੋ ਵਿੰਗ ਵਿਚ ਪੁਰਸ਼ ਕਾਂਸਟੇਬਲ ਦੇ ਅਹੁਦੇ- 520
ਸਿੱਖਿਅਕ ਯੋਗਤਾ—
ਉਮੀਦਵਾਰ ਨੂੰ ਸਾਰੀਆਂ ਸ਼੍ਰੇਣੀਆਂ ਲਈ ਕਿਸੇ ਮਾਨਤਾ ਪ੍ਰਾਪਤ ਸਿੱਖਿਆ ਬੋਰਡ ਜਾਂ ਸੰਸਥਾ ਤੋਂ 12ਵੀਂ ਪਾਸ ਹੋਣਾ ਜ਼ਰੂਰੀ ਹੈ। ਇਕ ਵਿਸ਼ੇ ਜਾਂ ਉੱਚ ਸਿੱਖਿਆ ਦੇ ਰੂਪ ਵਿਚ ਹਿੰਦੀ ਜਾਂ ਸੰਸਕ੍ਰਿਤ ਨਾਲ ਮੈਟ੍ਰਿਕ ਪਾਸ ਹੋਣਾ ਚਾਹੀਦਾ ਹੈ।
ਉਮਰ ਹੱਦ—
ਇਸ ਭਰਤੀ ਲਈ ਇਛੁੱਕ ਉਮੀਦਵਾਰਾਂ ਦੀ ਉਮਰ ਅਧਿਕਾਰਤ ਨੋਟੀਫ਼ਿਕੇਸ਼ਨ ਮੁਤਾਬਕ 18 ਤੋਂ 21 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਅਰਜ਼ੀ ਫ਼ੀਸ—
ਭਰਤੀ ਲਈ ਬਿਨੈਕਾਰਾਂ ਨੂੰ ਅਰਜ਼ੀ ਫ਼ੀਸ ਦਾ ਭੁਗਤਾਨ ਕਰਨਾ ਹੋਵੇਗਾ। ਉਮੀਦਵਾਰਾਂ ਨੂੰ ਸ਼੍ਰੇਣੀ ਦੇ ਸਬੰਧ ’ਚ ਅਰਜ਼ੀ ਫ਼ੀਸ ਦਾ ਵੇਰਵਾ ਇਸ ਤਰ੍ਹਾਂ ਹੈ-
ਜਨਰਲ-100 ਰੁਪਏ
ਹਰਿਆਣਾ ਸੂਬੇ ਦੇ ਐੱਸ. ਸੀ/ ਬੀ. ਸੀ/ ਡੀ. ਡਬਲਿਊ. ਐੱਸ. ਉਮੀਦਵਾਰਾਂ ਲਈ 25 ਰੁਪਏ
ਹਰਿਆਣਾ ਦੇ ਸਾਬਕਾ ਸੈਨਿਕਾਂ ਲਈ ਕੋਈ ਫ਼ੀਸ ਨਹੀਂ।
ਕਾਂਸਟੇਬਲ ਭਰਤੀ ਲਈ ਚੋਣ ਪ੍ਰਕਿਰਿਆ—
ਚੋਣ ਪ੍ਰਕਿਰਿਆ ਦੇ ਤਿੰਨ ਹਿੱਸਿਆਂ ’ਚ ਹੋਵੇਗੀ। ਉਹ ਸਰੀਰਕ ਮਾਪ, ਪੀ. ਈ. ਟੀ. ਅਤੇ ਗਿਆਨ ਟੈਸਟ ਜ਼ਰੀਏ। ਚਾਹਵਾਨ ਉਮੀਦਵਾਰਾਂ ਲਈ ਹੇਠ ਲਿਖਿਆ ਸਰੀਰਕ ਮਾਪ ਹੋਣਾ ਚਾਹੀਦਾ ਹੈ।
ਕੱਦ- 175 ਸੈਟੀਮੀਟਰ (ਘੱਟੋ-ਘੱਟ)
ਛਾਤੀ- 83 ਸੈਟੀਮੀਟਰ ਤੋਂ ਇਲਾਵਾ ਘੱਟੋ-ਘੱਟ 4 ਸੈਟੀਮੀਟਰ
ਇੰਝ ਕਰੋ ਅਪਲਾਈ—
ਕਾਂਸਟੇਬਲ ਭਰਤੀ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ https://www.hssc.gov.in ’ਤੇ ਜਾ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫ਼ਿਕੇਸ਼ਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ—
http://hssc.gov.in/hssccms/uploads/advt/19508-Advt%202-2021.pdf
ਭਾਰਤ ’ਚ ਕੋਰੋਨਾ ਦੀ ਰਫ਼ਤਾਰ ਘਟੀ ਪਰ ਇਕ ਦਿਨ ’ਚ 6,148 ਲੋਕਾਂ ਨੇ ਤੋੜਿਆ ਦਮ
NEXT STORY