ਚੇਨਈ- ਆਪਣੇ ਪਤੀ ਦਾ ਕਤਲ ਕਰਨ, ਉਸ ਦੀ ਲਾਸ਼ ਦੇ ਟੁਕੜੇ ਕਰਨ ਅਤੇ ਫਿਰ ਉਨ੍ਹਾਂ ਨੂੰ ਚੇਨਈ ਦੇ ਵੱਖ-ਵੱਖ ਇਲਾਕਿਆਂ ਵਿਚ ਸੁੱਟਣ ਦੇ ਦੋਸ਼ ਹੇਠ ਇਕ ਔਰਤ ਅਤੇ ਉਸ ਦੇ ਦੋਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਤਲ ਦਾ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ 5 ਜੂਨ ਨੂੰ ਪੇਰੰਬੂਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-4 ’ਤੇ ਪੌੜੀਆਂ ਦੇ ਕੋਲ ਇਕ ਸੂਟਕੇਸ ਵਿਚ ਪੈਕ ਕੀਤਾ ਹੋਇਆ ਮਨੁੱਖੀ ਧੜ ਮਿਲਿਆ।
ਯਾਤਰੀਆਂ ਨੇ ਬਦਬੂ ਆਉਣ ਦੀ ਸੂਚਨਾ ਸਰਕਾਰੀ ਰੇਲਵੇ ਪੁਲਸ ਨੂੰ ਦਿੱਤੀ ਸੀ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਉਦੋਂ ਸਫਲਤਾ ਮਿਲੀ ਜਦੋਂ ਲਾਵਾਰਿਸ ਸੂਟਕੇਸ ਦੇ ਅੰਦਰੋਂ ਇਕ ਮੈਡੀਕਲ ਵੇਸਟ ਡਿਸਪੋਜ਼ਲ ਬੈਗ ਮਿਲਿਆ, ਜਿਸ ਵਿਚ ਇਕ ਕੱਟਿਆ-ਵੱਢਿਆ ਹੋਇਆ ਸ਼ਖ਼ਸ ਦਾ ਧੜ ਸੀ। ਮ੍ਰਿਤਕ ਦੀ ਪਛਾਣ ਆਸਾਮ ਦੇ ਰਹਿਣ ਵਾਲੇ 40 ਸਾਲਾ ਅਮੀਰ ਅਲੀ ਵਜੋਂ ਹੋਈ ਹੈ। ਪੁਲਸ ਮੁਤਾਬਕ ਅਲੀ, ਉਸ ਦੀ ਪਤਨੀ ਰੁਹੀਮਾ ਅਤੇ ਉਸਦਾ ਦੋਸਤ ਅਸ਼ਰਫ ਅਲੀ, ਇਹ ਸਾਰੇ ਆਸਾਮ ਦੇ ਨਿਵਾਸੀ ਸਨ ਅਤੇ ਹੋਰਨਾਂ ਇਲਾਕਿਆਂ ਤੋਂ ਇਲਾਜ ਲਈ ਚੇਨਈ ਆਉਣ ਵਾਲੇ ਮਰੀਜ਼ਾਂ ਦੀ ਮਦਦ ਕਰ ਕੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਘਰ 'ਚ ਹੀ ਖੋਲ੍ਹੀ ਬੈਠੇ ਸੀ ਪਟਾਕਾ ਫੈਕਟਰੀ! ਅਚਾਨਕ ਪੈ ਗਈ ਅੱਗ, ਤਿੰਨ ਲੋਕਾਂ ਦੀ ਦਰਦਨਾਕ ਮੌਤ
NEXT STORY