ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ 'ਚ ਇਕ ਬਹੁਤ ਹੀ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਜੋੜੇ ਨੇ ਗੋਦਾਵਰੀ ਨਦੀ 'ਚ ਛਾਲ ਮਾਰ ਕੇ ਜਾਨ ਦੇ ਦਿੱਤੀ। ਉਨ੍ਹਾਂ ਨੂੰ ਆਪਣੇ ਤਿੰਨ ਸਾਲ ਦੇ ਬੱਚੇ ਦਾ ਵੀ ਖਿਆਲ ਨਹੀਂ ਆਇਆ। ਪਤੀ-ਪਤਨੀ ਆਪਣੇ 3 ਸਾਲ ਦੇ ਮਾਸੂਮ ਨੂੰ ਹਨ੍ਹੇਰੀ ਰਾਤ 'ਚ ਸਕੂਟਰ 'ਤੇ ਇਕੱਲਾ ਛੱਡ ਕੇ ਨਦੀ 'ਚ ਛਾਲ ਮਾਰ ਦਿੱਤੀ। ਇਹ ਘਟਨਾ ਹੈਰਾਨ ਕਰਨ ਵਾਲੀ ਹੈ। ਜਾਣ ਦੇਣ ਤੋਂ ਪਹਿਲਾਂ ਪਤੀ-ਪਤਨੀ ਨੇ ਇਹ ਇਕ ਵਾਰ ਵੀ ਨਹੀਂ ਸੋਚਿਆ ਕਿ ਉਨ੍ਹਾਂ ਦੇ ਬਾਅਦ ਉਸ ਦੇ ਬੇਟੇ ਦਾ ਕੀ ਹੋਵੇਗਾ।
ਇਹ ਦੁਖਦ ਘਟਨਾ ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਚਿੰਚਿਨਾਡਾ ਵਸ਼ਿਸ਼ਠ ਪੁਲ ਦੀ ਹੈ। ਬੱਚਾ ਸਕੂਟਰ 'ਤੇ ਰੋਂਦਾ ਰਿਹਾ ਅਤੇ ਪੱਥਰ ਦਿਲ ਮਾਤਾ-ਪਿਤਾ ਨੇ ਉਸ ਨੂੰ ਇਕੱਲਾ ਛੱਡ ਨਦੀ 'ਚ ਛਾਲ ਮਾਰ ਦਿੱਤੀ। ਵੀਰਵਾਰ ਦੇਰ ਰਾਤ ਹੋਈ ਇਹ ਘਟਨਾ ਦਿਲ ਝੰਜੋੜ ਦੇਣ ਵਾਲੀ ਹੈ। 3 ਸਾਲ ਦਾ ਬੱਚਾ ਹੁਣ ਅਨਾਥ ਹੋ ਚੁੱਕਾ ਹੈ। ਪਤੀ-ਪਤਨੀ ਦੀ ਪਛਾਣ 29 ਸਾਲਾ ਡੋਡਾ ਸਾਈ ਅਤੇ ਉਸ ਦੀ 28 ਸਾਲਾ ਪਤਨੀ ਸ਼ਿਰੀਸ਼ਾ ਵਜੋਂ ਹੋਈ ਹੈ। ਦੋਵੇਂ ਤਨੁਕੁ ਮੰਡਲ ਦੇ ਵੇਲਪੁਰੂ ਪਿੰਡ ਦੇ ਰਹਿਣ ਵਾਲੇ ਸਨ। ਪੁਲਸ ਨੇ ਦੱਸਿਆ ਕਿ ਇਹ ਜੋੜਾ ਵੀਰਵਾਰ ਰਾਤ ਕਰੀਬ 10 ਵਜੇ ਆਪਣੇ ਛੋਟੇ ਬੱਚੇ ਨਾਲ ਸਕੂਟਰ 'ਤੇ ਪੁਲ 'ਤੇ ਪਹੁੰਚਿਆ। ਨਦੀ 'ਚ ਛਾਲ ਮਾਰਨ ਤੋਂ ਪਹਿਲਾਂ ਉਨ੍ਹਾਂ ਨੇ ਬੱਚੇ ਨੂੰ ਸਕੂਟਰ 'ਤੇ ਹੀ ਛੱਡ ਦਿੱਤਾ।
ਬੱਚਾ ਹਨ੍ਹੇਰੇ 'ਚ ਇਕੱਲਾ ਰੋ ਰਿਹਾ ਸੀ। ਰਾਹਗੀਰਾਂ ਨੇ ਰੋਂਦੇ ਹੋਏ ਬੱਚੇ ਨੂੰ ਦੇਖਿਆ ਤਾਂ ਪੁਲਸ ਨੂੰ ਸੂਚਨਾ ਦਿੱਤੀ। ਬੱਚੇ ਨੂੰ 'ਅੰਮਾ...ਨਾਨਾ' ਪੁਕਾਰਦੇ ਹੋਏ ਸੁਣਿਆ ਗਿਆ, ਜਿਸ ਨਾਲ ਕੋਲੋਂ ਲੰਘਦੇ ਹੋਏ ਲੋਕਾਂ ਨੂੰ ਅਹਿਸਾਸ ਹੋਇਆ ਕਿ ਉਹ ਆਪਣੇ ਮਾਤਾ-ਪਿਤਾ ਦੇ ਬਿਨਾਂ ਉੱਥੇ ਬੈਠਾ ਹੈ। ਪੁਲਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਬੱਚੇ ਅਤੇ ਸਕੂਟਰ ਨੂੰ ਆਪਣੇ ਨਾਲ ਲੈ ਗ। ਬਾਅਦ 'ਚ ਬੱਚੇ ਨੂੰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ। ਨਦੀ 'ਚ ਛਾਲ ਮਾਰਨ ਵਾਲੇ ਜੋੜੇ ਦੀ ਭਾਲ ਲਈ ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਦੋਵਾਂ ਦਾ ਹੁਣ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ, ਤਲਾਸ਼ੀ ਮੁਹਿੰਮ ਜਾਰੀ ਹੈ।
ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਬੱਚੇ ਦਾ ਪਿਤਾ ਡਰਾਈਵਰ ਦਾ ਕੰਮ ਕਰਦਾ ਸੀ। ਆਂਧਰਾ ਪ੍ਰਦੇਸ਼ ਆਉਣ ਤੋਂ ਪਹਿਲਾਂ ਉਹ ਖਾੜੀ ਦੇਸ਼ਾਂ 'ਚ ਵੀ ਰਿਹਾ ਸੀ। ਜਾਣਕਾਰੀ ਅਨੁਸਾਰ, ਉਹ ਕਰਜ਼ ਅਤੇ ਆਰਥਿਕ ਬੋਝ ਤੋਂ ਪਰੇਸ਼ਾਨ ਸੀ। ਉਨ੍ਹਾਂ ਦੇ ਘਰ ਵੇਚਣ ਦੇ ਪਿੱਛੇ ਦੀ ਆਰਥਿਕ ਤੰਗੀ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਮੌਤ ਦੇ ਪਿੱਛੇ ਆਰਥਿਕ ਤੰਗੀ ਦੇ ਨਾਲ ਹੀ ਅਤੇ ਪਰਿਵਾਰ ਸਮੱਸਿਆਵਾਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
AC ਰੈਸਟੋਰੈਂਟ-ਹੋਟਲਾਂ ਵਿਚ ਗੰਦਗੀ ਦੀ ਖੇਡ, 53% ਗਾਹਕਾਂ ਨੇ ਦੇਖੇ ਕਾਕਰੋਚ, ਚੂਹੇ ਅਤੇ ਮੱਖੀਆਂ!
NEXT STORY