ਨੋਇਡਾ- ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਤੋਂ ਇਕ ਬਹੁਤ ਹੀ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। ਇੱਥੇ ਦਾਦਰੀ ਇਲਾਕੇ ਦੇ ਗੌਤਮਪੁਰੀ ਵਿਚ ਇਕ 45 ਸਾਲਾ ਵਿਅਕਤੀ ਨੇ ਪਤਨੀ ਨਾਲ ਝਗੜੇ ਤੋਂ ਬਾਅਦ ਆਪਣਾ ਪ੍ਰਾਈਵੇਟ ਪਾਰਟ ਨੂੰ ਵੱਢ ਲਿਆ।
ਜ਼ਖਮੀ ਪਤੀ ਨੂੰ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ ਵਿਚ ਦਾਖ਼ਲ ਕਰਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੱਸਦਿਆਂ ਜ਼ਿਲਾ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਘਟਨਾ ਐਤਵਾਰ ਰਾਤ ਦੀ ਦੱਸੀ ਜਾ ਰਹੀ ਹੈ। ਇਸ ਖਬਰ ਦੇ ਫੈਲਣ ’ਤੇ ਲੋਕ ਹੈਰਾਨ ਰਹਿ ਗਏ। ਜਾਣਕਾਰੀ ਮੁਤਾਬਕ ਐਤਵਾਰ ਦੀ ਨਸ਼ੇ ’ਚ ਟੱਲੀ ਹੋ ਕੇ ਉਹ ਘਰ ਪਹੁੰਚਿਆ ਸੀ। ਸਰੀਰਕ ਸਬੰਧ ਬਣਾਉਣ ਨੂੰ ਲੈ ਕੇ ਉਸ ਦਾ ਪਤਨੀ ਨਾਲ ਝਗੜਾ ਹੋ ਗਿਆ। ਇਸ ਤੋਂ ਨਾਰਾਜ਼ ਹੋ ਕੇ ਉਸਨੇ ਘਰ ’ਤੇ ਰੱਖੇ ਚਾਕੂ ਨਾਲ ਆਪਣਾ ਪ੍ਰਾਈਵੇਟ ਪਾਰਟ ਵੱਢ ਲਿਆ।
ਦਾਦਰੀ ਕਮਿਊਨਿਟੀ ਸੈਂਟਰ ਦੇ ਇੰਚਾਰਜ ਡਾਕਟਰ ਰਵਿੰਦਰ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ 10 ਵਜੇ ਇਕ 45 ਸਾਲਾ ਵਿਅਕਤੀ ਹਸਪਤਾਲ ਆਇਆ ਸੀ, ਜਿਸ ਨੇ ਨਸ਼ੇ ਵਿਚ ਟੱਲੀ ਹੋ ਕੇ ਆਪਣਾ ਗੁਪਤ ਅੰਗ ਵੱਢ ਲਿਆ ਸੀ। ਪਹਿਲਾਂ ਵੀ ਇਹ ਵਿਅਕਤੀ ਆਪਣੇ ਹੀ ਗਲੇ ’ਤੇ ਚਾਕੂ ਮਾਰ ਕੇ ਖੁਦ ਨੂੰ ਜ਼ਖਮੀ ਕਰ ਚੁੱਕਾ ਹੈ। ਪੁਲਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਚਲ ਰਹੀ ਹੈ। ਜਾਂਚ ਪੂਰੀ ਹੋਣ ’ਤੇ ਇਸ ਮਾਮਲੇ ’ਤੇ ਅੱਗੇ ਕਾਰਵਾਈ ਕੀਤੀ ਜਾਵੇਗੀ।
ਚੇਨਈ ਦੀ ਅੰਨਾ ਯੂਨੀਵਰਸਿਟੀ ’ਚ ਇੰਜੀਨੀਅਰਿੰਗ ਦੀ ਵਿਦਿਆਰਥਣ ਨਾਲ ਸਮੂਹਿਕ ਜਬਰ-ਜ਼ਨਾਹ
NEXT STORY