ਲਖਨਊ (ਇੰਟ.) : ਇਕ ਸ਼ਖ਼ਸ ਨੇ ਦਾਜ ’ਚ ਸਪੋਰਟਸ ਬਾਈਕ ਨਾ ਮਿਲਣ ’ਤੇ ਆਪਣੀ ਪਤਨੀ ਨੂੰ ਫੋਨ ’ਤੇ ਤਿੰਨ ਤਲਾਕ ਦੇ ਦਿੱਤਾ। ਆਪਣੀ ਬੇਟੀ ਨਾਲ ਹੋਈ ਇਸ ਘਟਨਾ ਨੂੰ ਪੀੜਤਾ ਦੀ ਮਾਂ ਸਹਿਣ ਨਹੀਂ ਕਰ ਸਕੀ ਅਤੇ ਸਦਮੇ ਨਾਲ ਉਸ ਦੀ ਮੌਤ ਹੋ ਗਈ।ਜਾਣਕਾਰੀ ਮੁਤਾਬਕ ਲਖਨਊ ਦੇ ਥਾਣਾ ਅਮੀਨਾਬਾਦ ਚਿਕਮੰਡੀ ਦੀ ਰਹਿਣ ਵਾਲੀ ਪੀੜਤ ਲੜਕੀ ਦਾ ਵਿਆਹ 2021 ’ਚ ਲਹਿਰਪੁਰ ਸੀਤਾਪੁਰ ਦੇ ਮੁਹੰਮਦ ਯੂਨੁਸ ਨਾਲ ਹੋਇਆ ਸੀ।
ਇਹ ਵੀ ਪੜ੍ਹੋ : ਹੋਟਲ ਹੈਯਾਤ ਬੰਬ ਅਫਵਾਹ ਮਾਮਲਾ : ਦਿਮਾਗੀ ਪਰੇਸ਼ਾਨ ਨੌਜਵਾਨ ਨੇ ਕੀਤੇ ਸਨ ਮੈਸੇਜ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ
ਪੀੜਤਾ ਦਾ ਦੋਸ਼ ਹੈ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦੇ ਪਤੀ ਤੇ ਸਹੁਰੇ ਪਰਿਵਾਰ ਵਾਲਿਆਂ ਨੇ ਦਾਜ ਮੰਗ ਕੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾਜ ਵਿਚ ਸਪੋਰਟਸ ਬਾਈਕ ਦੇਣ ਜਾਂ ਫਿਰ ਖਰੀਦਣ ਲਈ 2 ਲੱਖ ਰੁਪਏ ਦੀ ਮੰਗ ਕੀਤੀ ਸੀ। ਜਦੋਂ ਉਸ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਪਹਿਲਾਂ ਉਸ ਦੇ ਪਤੀ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ।
ਇਹ ਵੀ ਪੜ੍ਹੋ : BREAKING NEWS : ਲੁਧਿਆਣਾ 'ਚ Creta ਗੱਡੀ ਦਾ ਸ਼ੀਸ਼ਾ ਤੋੜ ਉਡਾਏ 68 ਲੱਖ
ਇਸ ਮਾਮਲੇ ’ਚ ਡੀ. ਸੀ. ਪੀ. ਪੱਛਮੀ ਜ਼ੋਨ ਚਿਰੰਜੀਵੀ ਨਾਥ ਸਿਨਹਾ ਨੇ ਦੱਸਿਆ ਕਿ ਪੀੜਤਾ ਨੇ ਦੋਸ਼ ਲਾਇਆ ਹੈ ਕਿ ਉਸ ਦੀ ਸੱਸ ਨੇ ਉਸ ਨੂੰ ਵਿਆਹ ’ਚ ਮਿਲੇ ਗਹਿਣੇ ਤੇ ਤੋਹਫੇ ਵੀ ਇਹ ਕਹਿੰਦੇ ਹੋਏ ਖੋਹ ਲਏ ਕਿ ਮੰਗਣ ’ਤੇ ਤੇਰੇ ਪਰਿਵਾਰ ਨੇ ਦਾਜ ਨਹੀਂ ਦਿੱਤਾ, ਇਸ ਲਈ ਇਹ ਗਹਿਣੇ ਉਸੇ ਦੇ ਕੋਲ ਰਹਿਣਗੇ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਆਂਧਰਾ ਪ੍ਰਦੇਸ਼: ਨੇਲੋਰ 'ਚ TDP ਮੁਖੀ ਚੰਦਰਬਾਬੂ ਨਾਇਡੂ ਦੇ ਰੋਡ ਸ਼ੋਅ ਦੌਰਾਨ ਮਚੀ ਹਫੜਾ-ਦਫੜੀ, 7 ਦੀ ਮੌਤ
NEXT STORY