ਮੁੰਬਈ - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਦੋ ਸਾਲ ਪਹਿਲਾਂ ਵੀਡੀਓਕਾਨ ਸਮੂਹ ਨੂੰ ਆਈ. ਸੀ. ਆਈ. ਸੀ. ਆਈ. ਬੈਂਕ ਤੋਂ ਪ੍ਰਾਪਤ ਕਰਜ਼ੇ ਨੂੰ ਲੈ ਕੇ ਚੁੱਕੇ ਗਏ ਸਵਾਲਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਸੀ ਪਰ ਉਸ ਸਮੇਂ ਉਸ ਨੂੰ ਆਪਸ 'ਚ ਲੈਣ-ਦੇਣ ਜਾਂ ਲਾਭ ਪਹੁੰਚਾਉਣ ਦਾ ਕੋਈ ਮਾਮਲਾ ਨਹੀਂ ਦਿਸਿਆ ਸੀ।
ਆਰ. ਬੀ. ਆਈ. ਦੇ ਦਸਤਾਵੇਜ਼ਾਂ ਅਨੁਸਾਰ ਉਸ ਨੇ ਇਹ ਜਾਂਚ 2016 ਦੇ ਅੱਧ 'ਚ ਕੀਤੀ ਸੀ। ਉਸ ਨੂੰ ਪ੍ਰਧਾਨ ਮੰਤਰੀ ਦਫ਼ਤਰ ਨੇ ਆਪਣੇ ਕੋਲ ਆਈਆਂ ਕੁਝ ਸ਼ਿਕਾਇਤਾਂ ਭੇਜੀਆਂ ਸਨ। ਇਨ੍ਹਾਂ 'ਚ ਦੋਸ਼ ਲਾਇਆ ਗਿਆ ਸੀ ਕਿ ਵੀਡੀਓਕਾਨ ਸਮੂਹ ਨੇ ਆਈ. ਸੀ. ਆਈ. ਸੀ. ਆਈ. ਬੈਂਕ ਨੂੰ ਵੱਡਾ ਕਰਜ਼ਾ ਦਿੱਤਾ ਹੋਇਆ ਹੈ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦੀ ਮੁੱਖ ਕਾਰਜਕਾਰੀ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਵੀਡੀਓਕਾਨ ਦੇ ਨਾਲ ਮਿਲ ਕੇ 'ਚਾਂਦੀ ਕੁੱਟ' ਰਹੇ ਹਨ।
ਆਰ. ਬੀ. ਆਈ. ਨੇ 2016 'ਚ ਦਿੱਤੀ ਸੀ 1730 ਕਰੋੜ ਦੇ ਕਰਜ਼ੇ ਦੀ ਜਾਣਕਾਰੀ
ਦਸਤਾਵੇਜ਼ਾਂ ਅਤੇ ਮਾਮਲੇ ਨੂੰ ਸਿੱਧਾ ਜਾਣਨ ਵਾਲੇ ਸੂਤਰਾਂ ਅਨੁਸਾਰ ਰਿਜ਼ਰਵ ਬੈਂਕ ਨੇ ਇਸ ਮਾਮਲੇ 'ਚ ਜੁਲਾਈ, 2016 ਦੇ ਅੱਧ 'ਚ ਆਪਣੀ ਪਹਿਲੀ ਟਿੱਪਣੀ 'ਚ ਕਿਹਾ ਸੀ ਕਿ ਆਈ. ਸੀ. ਆਈ. ਸੀ. ਆਈ. ਬੈਂਕ ਨੇ ਕੁੱਝ ਬੈਂਕਾਂ ਦੇ ਇਕ ਸਮੂਹ ਦੇ ਨਾਲ ਮਿਲ ਕੇ ਇਕ ਕਰਜ਼ਾ ਇਕਸਾਰਤਾ ਯੋਜਨਾ ਤਹਿਤ ਵੀਡੀਓਕਾਨ ਸਮੂਹ ਨੂੰ 1730 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ। ਰਿਜ਼ਰਵ ਬੈਂਕ ਨੇ ਇਸ 'ਚ ਅੱਗੇ ਇਹ ਵੀ ਕਿਹਾ ਕਿ ਉਸ ਨੂੰ ਇਸ ਮਾਮਲੇ 'ਚ ਹਿੱਤਾਂ ਦੇ ਟਕਰਾਅ ਦਾ ਕੋਈ ਮਾਮਲਾ ਨਹੀਂ ਦਿਸਿਆ ਪਰ ਰਿਜ਼ਰਵ ਬੈਂਕ ਨੇ ਇਹ ਟਿੱਪਣੀ ਜ਼ਰੂਰ ਕੀਤੀ ਸੀ ਕਿ ਦੀਪਕ ਕੋਚਰ ਦੀ ਕੰਪਨੀ ਨਿਊ ਪਾਵਰ ਨੂੰ ਮਿਲੇ ਪੈਸੇ ਦੇ ਕੁਝ ਸਰੋਤਾਂ ਨੂੰ ਲੈ ਕੇ ਉਹ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕਿਆ ਹੈ।
ਬੈਂਕਾਂ ਦੇ ਐੱਨ. ਪੀ. ਏ. 'ਚ ਹੋਵੇਗਾ 8000 ਕਰੋੜ ਰੁਪਏ ਦਾ ਵਾਧਾ
ਬੈਂਕਿੰਗ ਖੇਤਰ ਦੇ ਨਾਨ-ਪ੍ਰਫਾਰਮਿੰਗ ਏਸੈੱਟਸ (ਐੱਨ. ਪੀ. ਏ.) 'ਚ ਘਪਲਾ ਪ੍ਰਭਾਵਿਤ ਕੰਪਨੀ ਗੀਤਾਂਜਲੀ ਜੈੱਮਸ ਕਾਰਨ 31 ਮਾਰਚ ਨੂੰ ਖ਼ਤਮ ਤਿਮਾਹੀ 'ਚ ਘੱਟ ਤੋਂ ਘੱਟ 8000 ਕਰੋੜ ਰੁਪਏ ਦਾ ਵਾਧਾ ਹੋਣ ਵਾਲਾ ਹੈ। ਸੂਤਰਾਂ ਨੇ ਕਿਹਾ ਕਿ ਬੈਂਕਾਂ ਨੂੰ ਪਿਛਲੇ ਵਿੱਤੀ ਸਾਲ ਦੀ ਆਖਰੀ ਤਿਮਾਹੀ ਲਈ ਸਿਰਫ ਗੀਤਾਂਜਲੀ ਜੈੱਮਸ ਨੂੰ ਲੈ ਕੇ 8000 ਕਰੋੜ ਰੁਪਏ ਦੀ ਵਿਵਸਥਾ ਕਰਨੀ ਹੋਵੇਗੀ। ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ ਦੌਰਾਨ ਐੱਨ. ਪੀ. ਏ. ਬਣਨ ਵਾਲੇ ਵੱਡੇ ਕਰਜ਼ਾ ਖਾਤਿਆਂ 'ਚ ਗੀਤਾਂਜਲੀ ਵੀ ਸ਼ਾਮਲ ਹੈ। ਦਸੰਬਰ ਤਿਮਾਹੀ ਤੱਕ ਬੈਂਕਾਂ ਦਾ ਸਾਰਾ ਐੱਨ. ਪੀ. ਏ. 8,40,958 ਕਰੋੜ ਰੁਪਏ ਸੀ। ਇਸ 'ਚ ਸਭ ਤੋਂ ਜ਼ਿਆਦਾ ਹਿੱਸੇਦਾਰੀ ਉਦਯੋਗਿਕ ਕਰਜ਼ੇ ਦੀ ਸੀ।
ਸਰਕਾਰੀ ਕਰਮਚਾਰੀ ਚਾਈਲਡ ਕੇਅਰ ਲੀਵ ਦੀ ਮਿਆਦ ਦੌਰਾਨ ਜਾ ਸਕਣਗੇ ਵਿਦੇਸ਼
NEXT STORY