ਨਵੀਂ ਦਿੱਲੀ- ਮਹਾਰਾਸ਼ਟਰ ਦੇ ਗੜਚਿਰੌਲੀ 'ਚ ਪੋਲਿੰਗ ਬੂਥ ਦੇ ਨੇੜੇ ਨਕਸਲੀਆਂ ਨੇ ਆਈ. ਈ. ਡੀ. ਧਮਾਕਾ ਕੀਤਾ. ਫਿਲਹਾਲ ਇਸ ਧਮਾਕੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।ਰਿਪੋਰਟ ਮੁਤਾਬਕ ਜਦੋਂ ਮਹਾਰਾਸ਼ਟਰ ਦੇ ਗੜਚਿਰੌਲੀ ਜ਼ਿਲੇ ਦੇ ਏਟਾਪਾਲੀ 'ਚ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਹੋ ਰਹੀ ਸੀ, ਤਾਂ ਪੋਲਿੰਗ ਬੂਥ 'ਤੇ ਲੋਕ ਪਹੁੰਚੇ ਰਹੇ ਸੀ। ਇਸ ਦੌਰਾਨ ਅਚਾਨਕ ਆਈ. ਈ. ਡੀ. ਬਲਾਸਟ ਹੋ ਗਿਆ, ਜਿਸ ਕਾਰਨ ਲੋਕਾਂ 'ਚ ਹੜਕੰਪ ਮੱਚ ਗਿਆ ਫਿਲਹਾਲ ਮੌਕੇ 'ਤੇ ਪਹੁੰਚੀ ਪੁਲਸ ਜਾਂਚ 'ਚ ਜੁੱਟ ਗਈ ਹੈ।
ਦੱਸਿਆ ਜਾਂਦਾ ਹੈ ਕਿ ਮਹਾਰਾਸ਼ਟਰ ਦੇ ਗੜਚਿਰੌਲੀ-ਚਿਮੂਰ ਲੋਕ ਸਭਾ ਸੀਟ 'ਤੇ ਪਹਿਲੇ ਪੜਾਅ ਲਈ ਚੋਣਾਂ ਜਾਰੀ ਹਨ। ਇਸ ਸੀਟ 'ਤੇ ਕਾਂਗਰਸ ਵੱਲੋਂ ਨਾਮਦੇਵ ਉਸੇਂੜੀ ਅਤੇ ਭਾਜਪਾ ਨੇ ਸੰਸਦ ਮੈਂਬਰ ਅਸ਼ੋਕ ਨੇਤੇ ਚੋਣ ਮੈਦਾਨ 'ਚ ਉਤਰੇ ਹਨ। ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਨੇ ਇੱਥੋ ਹਰਿਚੰਦਰ ਨਾਗੌਜੀ ਨੂੰ ਉਮੀਦਵਾਰ ਬਣਾਇਆ ਹੈ।
157 ਬੂਥ 'ਤੇ EVM ਖਰਾਬ, ਨਾਇਡੂ ਦੀ ਮੰਗ- ਮੁੜ ਵੋਟਿੰਗ ਕਰਵਾਏ ਚੋਣ ਕਮਿਸ਼ਨ
NEXT STORY