ਕੋਲਕਾਤਾ- ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ (ਆਈ.ਆਈ.ਟੀ.) ਖੜਗਪੁਰ ਦੇ ਖੋਜਕਰਤਾਵਾਂ ਨੇ ਪਾਨ ਦੇ ਪੱਤਿਆਂ ਤੋਂ ਤੇਲ ਨੂੰ ਵੱਖ ਕਰਨ ਲਈ ਇਕ ਨਵੀਂ ਤਕਨੀਕ ਵਿਕਸਿਤ ਕੀਤੀ ਹੈ, ਜਿਸ ਨਾਲ ਇਸ ਪ੍ਰਕਿਰਿਆ ਦੀ ਕਾਰਜ ਸਮਰੱਥਾ 'ਚ ਸੁਧਾਰ ਹੋ ਸਕਦਾ ਹੈ। ਨਾਲ ਹੀ ਰਹਿੰਦ-ਖੂੰਹਦ 'ਚ ਕਮੀ ਆ ਸਕਦੀ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਸ ਯੰਤਰ ਨਾਲ ਮੌਜੂਦਾ ਤਕਨੀਕ ਦੀ ਤੁਲਨਾ 'ਚ 30 ਫੀਸਦੀ ਊਰਜਾ ਬਚਾਈ ਜਾ ਸਕਦੀ ਹੈ ਅਤੇ ਪਾਨ ਦੇ ਪੱਤਿਆਂ ਦੇ ਤੇਲ ਦੀ ਮਾਤਰਾ 'ਚ 16 ਫੀਸਦੀ ਤੱਕ ਵਾਧਾ ਹੋ ਸਕਦਾ ਹੈ। ਆਈ.ਟੀ.ਆਈ. ਖੜਗਪੁਰ ਦੇ ਇਕ ਬੁਲਾਰੇ ਨੇ ਕਿਹਾ ਕਿ ਪਾਨ ਦੇ ਪੱਤਿਆਂ ਤੋਂ ਤੇਲ ਕੱਢਣ ਦੀ ਮੌਜੂਦਾ ਪ੍ਰਕਿਰਿਆ ਘੱਟ ਆਰਥਿਕ ਵਿਵਹਾਰਕਤਾ ਨਾਲ ਜੂਝ ਰਹੀ ਹੈ। ਨਾਲ ਹੀ ਇਸ 'ਚ ਰਹਿੰਦ-ਖੂੰਹਦ ਵੀ ਜ਼ਿਆਦਾ ਪੈਦਾ ਹੁੰਦੀ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ ਪ੍ਰੋਫੈਸਰ ਪ੍ਰਸ਼ਾਂਤ ਗੁਹਾ ਅਤੇ ਆਈ.ਆਈ.ਟੀ. ਖੜਗਪੁਰ ਦੇ ਖੇਤੀ ਅਤੇ ਖਾਧ ਇੰਜੀਨੀਅਰਿੰਗ ਵਿਭਾਗ ਦੇ ਖੋਜਕਰਤਾਵਾਂ ਦੇ ਸਮੂਹ ਨੇ ਇਹ ਤਕਨੀਕ ਵਿਕਸਿਤ ਕੀਤੀ ਹੈ।
ਗੁਹਾ ਨੇ ਕਿਹਾ,''ਪਾਨ ਦੀਆਂ ਪੱਤੀਆਂ ਉਗਾਉਣ ਵਾਲਿਆਂ ਲਈ ਇਹ ਯੰਤਰ ਕਿਫਾਇਤੀ ਹੈ, ਕਿਉਂਕਿ 10 ਲੀਟਰ ਯੂਨਿਟ ਵਾਲੇ ਯੰਤਰ ਨੂੰ ਬਣਾਉਣ ਦੀ ਕੀਮਤ 10 ਹਜ਼ਾਰ, ਜਦੋਂ ਕਿ 20 ਲੀਟਰ ਯੂਨਿਟ ਵਾਲੇ ਯੰਤਰ ਦੀ ਕੀਮਤ 20 ਹਜ਼ਾਰ ਰੁਪਏ ਹੈ।'' ਉਨ੍ਹਾਂ ਕਿਹਾ,''ਇਸ ਯੰਤਰ ਨੂੰ ਛੋਟੇ ਕਿਸਾਨ ਵੀ ਆਸਾਨੀ ਨਾਲ ਆਪਣੇ ਕੋਲ ਰੱਖ ਸਕਦੇ ਹਨ। ਇਸ ਦੀ ਵਰਤੋਂ ਕਰ ਕੇ ਇਕ ਵਿਅਕਤੀ ਹਰ ਦਿਨ ਤਿੰਨ ਪਾਲੀਆਂ 'ਚ ਕਰੀਬ 10 ਤੋਂ 20 ਮਿਲੀ ਲੀਟਰ ਜ਼ਰੂਰੀ ਤੇਲ ਕੱਢ ਸਕਦੇ ਹਨ। ਤੇਲ ਦੀ ਕੀਮਤ ਗੁਣਵੱਤਾ ਦੇ ਆਧਾਰ 'ਤੇ 30 ਹਜ਼ਾਰ ਤੋਂ ਇਕ ਲੱਖ ਰੁਪਏ ਤੱਕ ਹੋ ਸਕਦੀ ਹੈ।''
ਚਿੰਤਾਜਨਕ: ਵਿਸ਼ਵ ’ਚ 1 ਦਿਨ ’ਚ 9 ਲੱਖ ਤੋਂ ਜ਼ਿਆਦਾ ਲੋਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ
NEXT STORY