ਲੁਧਿਆਣਾ (ਹਿਤੇਸ਼): ਬੁੱਢੇ ਦਰਿਆ ਦੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਆਈ. ਆਈ. ਟੀ. ਰੋਪੜ ਦੀ ਰਿਪੋਰਟ ’ਤੇ ਸੀ. ਈ. ਟੀ. ਪੀ. ਦੇ ਪ੍ਰਬੰਧਕਾਂ ਨੇ ਸਵਾਲ ਖੜ੍ਹੇ ਕੀਤੇ ਹਨ। ਇਹ ਮਾਹੌਲ ਚੰਡੀਗੜ੍ਹ ’ਚ ਹੋਈ ਹਾਈ ਪਾਵਰ ਕਮੇਟੀ ਦੀ ਮੀਟਿੰਗ ਦੌਰਾਨ ਦੇਖਣ ਨੂੰ ਮਿਲਿਆ।
ਇਸ ਕਮੇਟੀ ਦਾ ਗਠਨ ਬੁੱਢੇ ਦਰਿਆ ਦੇ ਪ੍ਰਦੂਸ਼ਣ ਦੀ ਸਮੱਸਿਆ ਦੇ ਕਾਰਨਾਂ ਨੂੰ ਲੱਭ ਕੇ ਉਨ੍ਹਾਂ ਦੇ ਹੱਲ ਲਈ ਜ਼ਰੂਰੀ ਕਦਮ ਚੁੱਕਣ ਦੀ ਸਿਫਾਰਸ਼ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਮੀਟਿੰਗ ਦੌਰਾਨ ਆਈ. ਆਈ. ਟੀ. ਰੋਪੜ ਵਲੋਂ ਤਾਜਪੁਰ ਰੋਡ ਅਤੇ ਫੋਕਲ ਪੁਆਇੰਟ ਸੀ. ਈ. ਟੀ. ਪੀ. ਦੀ ਸਟੱਡੀ ਰਿਪੋਰਟ ਪੇਸ਼ ਕੀਤੀ ਗਈ, ਜਿਸ ਦੇ ਮੁਤਾਬਕ ਕੈਮੀਕਲ ਯੁਕਤ ਪਾਣੀ ਨੂੰ ਸਾਫ਼ ਕਰਨ ਤੋਂ ਬਾਅਦ ਡਿਸਚਾਰਜ ਕਰਨ ਸਮੇਂ ਨਿਰਧਾਰਿਤ ਮਾਪਦੰਡਾਂ ਦੀ ਪਾਲਣਾ ਨਹੀਂ ਹੋ ਰਹੀ ਪਰ ਆਈ. ਆਈ. ਟੀ. ਰੋਪੜ ਦੀ ਰਿਪੋਰਟ ’ਤੇ ਸੀ. ਈ. ਟੀ. ਪੀ. ਦੇ ਪ੍ਰਬੰਧਕਾਂ ਨੇ ਸਵਾਲ ਖੜ੍ਹੇ ਕੀਤੇ ਕਿ ਜੋ ਸੀ. ਓ. ਡੀ., ਬੀ. ਓ. ਡੀ. ਤੇ ਟੀ. ਡੀ. ਐੱਸ. ਲੈਵਲ ਦਰਜ ਕੀਤਾ ਗਿਆ ਹੈ, ਉਸ ਦੇ ਹਿਸਾਬ ਨਾਲ ਉਨ੍ਹਾਂ ਟੀ. ਡੀ. ਐੱਸ. ਆ ਹੀ ਨਹੀਂ ਸਕਦਾ, ਜਿਨ੍ਹਾਂ ਦਿਖਾਇਆ ਜਾ ਰਿਹਾ ਹੈ।
ਇਸ ’ਤੇ ਆਈ. ਆਈ. ਟੀ. ਰੋਪੜ ਵਲੋਂ ਦੁਬਾਰਾ ਸਟੱਡੀ ਕਰਨ ਦੀ ਗੱਲ ਆਖੀ ਗਈ ਹੈ, ਹਾਲਾਂਕਿ ਸੀ. ਈ. ਟੀ. ਪੀ. ਦੇ ਪ੍ਰਬੰਧਕਾਂ ਵਲੋਂ ਕੈਮੀਕਲ ਯੁਕਤ ਪਾਣੀ ਨੂੰ ਸਾਫ਼ ਕਰਨ ਤੋਂ ਬਾਅਦ ਡਿਸਚਾਰਜ ਕਰਨ ਦਾ ਸਮਾਂ ਨਿਰਧਾਰਿਤ ਮਾਪਦੰਡਾਂ ਦੀ ਪਾਲਣਾ ਕਰਨ ਲਈ ਸਿਸਟਮ ਨੂੰ ਅੱਪਗ੍ਰੇਡ ਕਰਨ ਦੀ ਗੱਲ ਮੀਟਿੰਗ ’ਚ ਸ਼ਾਮਲ ਉੱਚ ਅਧਿਕਾਰੀਆਂ ਦੇ ਸਾਹਮਣੇ ਆਖੀ ਗਈ ਹੈ।
ਇਨ੍ਹਾਂ ਵਿਭਾਗਾਂ ਦੇ ਅਧਿਕਾਰੀ ਰਹੇ ਮੌਜੂਦ
-ਲੋਕਲ ਬਾਡੀ
-ਸਾਇੰਸ ਐਂਡ ਟੈਕਨਾਲੌਜੀ
-ਪੀ. ਪੀ. ਸੀ. ਬੀ
-ਨਗਰ ਨਿਗਮ
-ਸਿੰਚਾਈ ਵਿਭਾਗ
-ਸੀਵਰੇਜ ਬੋਰਡ
ਇੰਡਸਟ੍ਰੀਅਲ ਏਰੀਆ ਐਸੋਸੀਏਸ਼ਨ ਵੱਲੋਂ ਇਹ ਦਿੱਤੀ ਗਈ ਦਲੀਲ
ਇਸ ਮੀਟਿੰਗ ਦੌਰਾਨ ਇੰਡਸਟ੍ਰੀਅਲ ਏਰੀਆ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਇਹ ਕਹਿ ਕੇ ਜ਼ੀਰੋ ਲਿਕਵਿਡ ਡਿਸਚਾਰਜ ਪੈਟਰਨ ਅਪਣਾਉਣ ਦੀ ਸ਼ਰਤ ਦਾ ਵਿਰੋਧ ਕੀਤਾ ਗਿਆ ਕਿ ਕੈਮੀਕਲ ਯੁਕਤ ਪਾਣੀ ਨੂੰ ਸਾਫ਼ ਕਰਨ ਤੋਂ ਬਾਅਦ ਪ੍ਰਦੂਸ਼ਣ ਦਾ ਲੈਵਲ ਨਿਰਧਾਰਿਤ ਮਾਪਦੰਡਾਂ ਦੇ ਅਨੁਸਾਰ ਆ ਰਿਹਾ ਹੈ। ਜਿਥੋਂ ਤੱਕ ਇੰਡਸਟ੍ਰੀਅਲ ਏਰੀਏ ਦੀ ਡਾਇੰਗ ਦਾ ਪਾਣੀ ਸਾਫ਼ ਕਰਨ ਤੋਂ ਬਾਅਦ ਸੀਵਰੇਜ ਰਾਹੀਂ ਐੱਸ. ਟੀ. ਪੀ. ਤੱਕ ਪਹੁੰਚਾਉਣ ਦਾ ਸਵਾਲ ਹੈ, ਉਸ ਦੇ ਲਈ ਡੀ. ਪੀ. ਆਰ. ’ਚ 25 ਐੱਮ. ਐੱਲ. ਡੀ. ਪ੍ਰਬੰਧ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਇੰਡਸਟ੍ਰੀਅਲ ਏਰੀਏ ਲਈ ਸੀ. ਈ. ਟੀ. ਪੀ. ਲਗਾਉਣ ਲਈ ਜਗ੍ਹਾ ਦੇਣ ਦਾ ਪ੍ਰਸਤਾਵ ਸਰਕਾਰ ਕੋਲ ਪੈਂਡਿੰਗ ਹੈ।
ਜਲੰਧਰ ਦੇ ਵਪਾਰੀ ਨੇ ਪੁਲਸ 'ਤੇ ਲਾਏ ਥਰਡ ਡਿਗਰੀ ਦੇ ਦੋਸ਼! ਪੈਰ ਤੋੜਿਆ ਤੇ ਜਬਰਨ ਲਾਈ ਹੱਥਕੜੀ
NEXT STORY