ਨੋਇਡਾ— ਦਿੱਲੀ ਨਾਲ ਲੱਗਦੇ ਨੋਇਡਾ 'ਚ ਇਕ ਨਾਮੀ ਮੋਬਾਇਲ ਕੰਪਨੀ ਦੀ ਫੈਕਟਰੀ 'ਚ ਭਾਰਤ ਦੇ ਰਾਸ਼ਟਰੀ ਝੰਡੇ ਤਿਰੰਗੇ ਦੇ ਅਪਮਾਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਪਮਾਨ ਕਰਨ ਵਾਲਾ ਵਿਦੇਸ਼ੀ ਕਰਮਚਾਰੀ ਸੀ। ਤਿਰੰਗੇ ਦੇ ਅਪਮਾਨ ਦਾ ਪਤਾ ਲੱਗਣ ਮਗਰੋਂ ਕੰਪਨੀ 'ਚ ਕੰਮ ਕਰਨ ਵਾਲੇ ਭਾਰਤੀ ਕਰਮਚਾਰੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਮੌਕੇ 'ਤੇ ਪੁੱਜੀ ਪੁਲਸ ਨੇ ਕਿਸੇ ਤਰ੍ਹਾਂ ਨਾਲ ਮਾਮਲੇ 'ਚ ਸ਼ਾਂਤ ਕੀਤਾ। ਕੰਪਨੀ ਨੇ ਦੋਸ਼ ਕਰਮਚਾਰੀਆਂ 'ਤੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।
ਜਾਣਕਾਰੀ ਮੁਤਾਬਕ, ਸੈਕਟਰ 63 'ਚ ਚਾਈਨਿਜ਼ ਮੋਬਾਇਲ ਕੰਪਨੀ ਓਪੋ ਦੀ ਫੈਕਟਰੀ 'ਚ ਕੰਮ ਕਰਨ ਵਾਲੇ ਚੀਨ ਦੇ ਕਾਮੇ ਨੇ ਦੇਰ ਰਾਤ ਕੰਪਨੀ 'ਚ ਲੱਗੇ ਤਿਰੰਗੇ ਦਾ ਅਪਮਾਨ ਕੀਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਕਰਮਚਾਰੀ ਨੇ ਤਿਰੰਗੇ ਦੀ ਵਰਤੋਂ ਕਰਕੇ ਉਸ ਨੂੰ ਕੂੜੇ ਦਾਨ 'ਚ ਸੁੱਟ ਦਿੱਤਾ ਸੀ। ਮਾਮਲੇ ਦਾ ਪਤਾ ਲੱਗਣ 'ਤੇ ਕੰਪਨੀ ਨੇ ਦੋਸ਼ੀ ਕਰਮਚਾਰੀ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਦੂਜੇ ਪਾਸੇ ਮੌਕੇ 'ਤੇ ਪੁੱਜੀ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੇਕਰ ਦੋਸ਼ੀ ਦੀ ਸ਼ਮੂਲੀਅਤ ਸਾਹਮਣੇ ਆਵੇਗੀ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਮਹਿਬੂਬਾ ਦੇ ਕਾਫਲੇ 'ਤੇ ਹੋਇਆ ਪਥਰਾਅ
NEXT STORY