ਨਵੀਂ ਦਿੱਲੀ— ਲਾਕਡਾਊਨ ਦੇ ਦੌਰਾਨ ਗਰੀਬਾਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਰਾਹਤ ਪਹੁੰਚਾਉਣ, ਪਾਰੀਟ ਦੇ ਅਭਿਆਨ ਦੀ ਸਮੀਖਿਆ ਕਰਦੇ ਹੋਏ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਨੇ 70 ਵੀਡੀਓ ਕਾਨਫਰੰਸਾਂ ਤੇ 20 ਆਡੀਓ ਬ੍ਰਿਜ ਦੇ ਜਰੀਏ ਸਿੱਧੇ 4 ਲੱਖ ਤੋਂ ਜ਼ਿਆਦਾ ਕਾਮਿਆਂ ਨਾਲ ਗੱਲਬਾਤ ਕੀਤੀ। ਪਾਰਟੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲ ਹੀ 'ਚ ਵੀਡੀਓ ਕਾਨਫਰੰਸ ਦੇ ਜਰੀਏ ਇਕ ਗੱਲਬਾਤ ਦੇ ਦੌਰਾਨ ਨੱਡਾ ਨੇ ਕਿਹਾ ਸੀ ਕਿ ਲਾਕਡਾਊਨ ਦੌਰਾਨ ਪਾਰਟੀ ਸੰਗਠਨ ਨੇ ਸਧਾਰਨ ਦਿਨਾਂ ਦੀ ਤੁਲਨਾ 'ਚ ਕਾਫੀ ਸਖਤ ਮਹਿਨਤ ਕੀਤੀ ਤੇ ਕੋਰੋਨਾ ਵਾਇਰਸ ਕਾਰਨ ਇਸ ਸੰਕਟ ਨਾਲ ਨਜਿੱਠਣ ਲਈ ਮੋਦੀ ਸਰਕਾਰ ਦੀਆਂ ਕੋਸਿਸ਼ਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਸੰਗਠਨ ਪ੍ਰਣਾਲੀ ਦਾ ਉਪਯੋਗ ਵੀ ਕੀਤਾ ਗਿਆ ਹੈ।
ਪੀ.ਐਮ. ਮੋਦੀ ਨੇ ਦਿੱਤੀ ਰਮਜ਼ਾਨ ਦੀ ਵਧਾਈ, ਟਵਿੱਟਰ 'ਤੇ ਲਿਖਿਆ- ਰਮਜ਼ਾਨ ਮੁਬਾਰਕ!
NEXT STORY