ਨਵੀਂ ਦਿੱਲੀ- ਔਰਤਾਂ ਖਿਲਾਫ ਜ਼ੁਰਮ ਰੁਕਣ ਦਾ ਨਾਂ ਨਹੀਂ ਲੈ ਰਹੇ। ਹਾਲ ਹੀ 'ਚ ਸਾਹਮਣੇ ਆਏ ਅੰਕੜਿਆਂ ਨੇ ਹੋਰ ਵੀ ਪਰੇਸ਼ਾਨੀ ਵਧਾ ਦਿੱਤੀ ਹੈ। ਦੇਸ਼ ਦੇ ਵੱਖ-ਵੱਖ ਪੁਲਸ ਸਟੇਸ਼ਨਾਂ 'ਤੇ ਦਰਜ ਅਪਰਾਧਾਂ 'ਤੇ ਐੱਨ.ਸੀ.ਆਰ.ਬੀ. ਨੇ ਨਵੀਂ ਰਿਪੋਰਟ ਜਾਰੀ ਕੀਤੀ ਹੈ। ਇਸ ਮੁਤਾਬਕ, ਸਾਲ 2022 'ਚ ਔਰਤਾਂ ਅਤੇ ਬੱਚਿਆਂ 'ਤੇ ਹਿੰਸਾ ਦੇ ਮਾਮਲਿਆਂ 'ਚ ਹੈਰਾਨੀਜਨਕ ਵਾਧਾ ਹੋਇਆ ਹੈ। ਔਰਤਾਂ ਨਾਲ ਅਪਰਾਧ ਦੇ ਮਾਮਲਿਆਂ 'ਚ ਰਾਜਸਥਾਨ ਪਹਿਲੇ ਨੰਬਰ 'ਤੇ ਹੈ। ਰਿਪੋਰਟ ਮੁਤਾਬਕ, ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਖਿਲਾਫ ਅਪਰਾਧ 'ਚ 4 ਫੀਸਦੀ, 6.7 ਫੀਸਦੀ ਅਤੇ 9.3 ਫੀਸਦੀ ਦਾ ਵਾਧਾ ਹੋਇਆ ਹੈ।
NCRB ਦੀ ਰਿਪੋਰਟ 'ਚ ਹੋਇਆ ਖੁਲਾਸਾ
ਭਾਰਤ 'ਚ ਅਪਰਾਧ 2022 ਸਿਰਲੇਖ ਵਾਲੀ NCRB ਦੀ ਰਿਪੋਰਟ 36 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ-ਨਾਲ ਕੇਂਦਰੀ ਏਜੰਸੀਆਂ ਤੋਂ ਲਏ ਗਏ ਅੰਕੜਿਆਂ 'ਤੇ ਆਧਾਰਿਤ ਹੈ। ਇਨ੍ਹਾਂ ਅੰਕੜਿਆਂ ਨੂੰ ਇਸ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ ਹੈ ਅਤੇ ਐਤਵਾਰ ਨੂੰ ਜਨਤਕ ਕੀਤਾ ਗਿਆ ਹੈ। NCRB ਰਿਪੋਰਟ 'ਚ ਘੱਟੋ-ਘੱਟ 5 ਮਹੀਨਿਆਂ ਦੀ ਦੇਰੀ ਹੋਈ ਹੈ ਹਾਲਾਂਕਿ ਇਸਨੂੰ ਆਮਤੌਰ 'ਤੇ ਸਾਲਾਨਾ ਜੁਲਾਈ ਜਾਂ ਅਗਸਤ ਤਕ ਜਨਤਕ ਕੀਤਾ ਜਾਂਦਾ ਰਿਹਾ ਹੈ।
ਸਭ ਤੋਂ ਜ਼ਿਆਦਾ ਔਰਤਾਂ ਦੇ ਖਿਲਾਫ ਵੱਧ ਰਹੇ ਅਪਰਾਧ
ਰਿਪੋਰਟ 'ਚ ਕਿਹਾ ਗਿਆ ਹੈ ਕਿ 2022 'ਚ ਔਰਤਾਂ ਖਿਲਾਫ ਅਪਰਾਧ ਦੇ 4,45,256 ਮਾਮਲੇ ਦਰਜ ਕੀਤੇ ਗਏ ਹਨ ਜੋ ਕਿ 2023 'ਚ 4.28, 278 ਦੇ ਮੁਕਾਬਲੇ 4 ਫੀਸਦੀ ਜ਼ਿਆਦਾ ਹਨ। ਇਸ ਵਿਚ ਜ਼ਿਆਦਾਤਰ ਮਾਮਲੇ ਪਤੀ-ਪਤਨੀ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਦੁਆਰਾ ਬੇਰਹਿਮੀ (31.4 ਫੀਸਦੀ) ਦੇ ਬਾਅਦ ਅਗਵਾ ਨਾਲ ਜੁੜੇ ਹਨ। ਇਸ ਵਿਚ ਅਗਵਾ (19.2 ਫੀਸਦੀ), ਅਪਮਾਨਜਨਕ ਨਿਮਰਤਾ (18.7 ਫੀਸਦੀ) ਅਤੇ ਬਲਾਤਕਾਰ (7.1 ਫੀਸਦੀ) ਦੇ ਮਾਮਲੇ ਵੱਖਰੇ ਹਨ।
ਪਹਿਲੇ ਨੰਬਰ 'ਤੇ ਆਇਆ ਰਾਜਸਥਾਨ
2022 'ਚ ਕੁੱਲ 31,516 ਜਬਰ-ਜ਼ਿਨਾਹ ਦੇ ਮਾਮਲਿਆਂ 'ਚੋਂ ਜ਼ਿਆਦਾਤਰ 5,3999 ਰਾਜਸਥਾਨ 'ਚ ਦਰਜ ਕੀਤੇ ਗਏ ਹਨ। ਇਸਤੋਂ ਬਾਅਦ ਉੱਤਰ ਪ੍ਰਦੇਸ਼ (3,690), ਮੱਧ ਪ੍ਰਦੇਸ਼ (3029), ਮਹਾਰਾਸ਼ਟਰ (2094) ਅਤੇ ਹਰਿਆਣਾ (1787) ਸੂਬੇ ਰਹੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਦਿੱਲੀ 'ਚ ਸਾਲ 1212 ਜਬਰ-ਜ਼ਿਨਾਹ ਦੇ ਮਾਮਲੇ ਦਰਜ ਕੀਤੇ ਗਏ। ਪ੍ਰਤੀ ਲੱਖ ਮਹਿਲਾ ਜਨਸੰਘਿਆ 'ਤੇ ਦਰਜ ਅਪਰਾਧ ਦਰ 2021 'ਚ 64.5 ਤੁਲਨਾ 'ਚ 2022 'ਚ 66.4 ਰਿਹਾ।
ਬੱਚਿਆਂ ਖਿਲਾਫ ਹਿੰਸਾ
2022 ਦੌਰਾਨ ਬੱਚਿਆਂ ਖਿਲਾਫ ਹੋਈ ਹਿੰਸਾ ਦੇ ਅਪਰਾਧ ਦੇ 1,62,449 ਮਾਮਲੇ ਦਰਜ ਕੀਤੇ ਗਏ ਜੋ 2021 ਦੀ ਤੁਲਨਾ 'ਚ 8.7 ਫੀਸਦੀ (1,49,904 ਮਾਮਲੇ) ਦਾ ਵਾਧਾ ਦਿਖਿਆ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਮਾਮਲੇ ਅਗਵਾ (45.7 ਫੀਸਦੀ) ਅਤੇ 39.7 ਫੀਸਦੀ) ਜਿਨਸੀ ਅਪਰਾਧਾਂ ਨਾਲ ਸੰਬੰਧਿਤ ਸਨ।
ਬਜ਼ੁਰਗਾਂ ਖਿਲਾਫ ਹਿੰਸਾ
2021 'ਚ 26,110 ਮਾਮਲਿਆਂ ਦੀ ਤੁਲਨਾ 'ਚ 2022 'ਚ ਬਜ਼ੁਰਗਾਂ ਖਿਲਾਫ ਅਪਰਾਧ 9.3 ਫੀਸਦੀ ਵੱਧ ਕੇ 28,545 ਮਾਮਲੇ ਹੋ ਗਏ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਮਾਮਲੇ (7,805 ਜਾਂ 27.3 ਫੀਸਦੀ) ਸੱਟਾਂ ਤੋਂ ਬਾਅਦ ਚੋਰੀ (3,944 ਜਾਂ 13.8 ਫੀਸਦੀ) ਅਤੇ ਜਾਲਸ਼ਾਜ਼ੀ ਅਤੇ ਧੋਖਾਧੜੀ (3,201) ਨਾਲ ਸੰਬੰਧਿਤ ਰਹੇ।
PM ਮੋਦੀ ਸਮਝਦੇ ਨੇ ਲੋਕਾਂ ਦਾ ਦਰਦ; ਜੰਮੂ ਕਸ਼ਮੀਰ ਦੇ ਵਾਸੀਆਂ ਨੂੰ ਨਿਆਂ ਦਿਵਾਉਣ ਲਈ ਲਿਆਂਦੇ ਬਿੱਲ: ਅਮਿਤ ਸ਼ਾਹ
NEXT STORY