ਨਵੀਂ ਦਿੱਲੀ— ਈ-ਟੂਰਿਸਟ ਵੀਜ਼ੇ 'ਤੇ ਭਾਰਤ ਘੁੰਮਣ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਪਿਛਲੇ ਮਹੀਨੇ ਜੂਨ 'ਚ ਇਸ 'ਚ 81.7 ਫ਼ੀਸਦੀ ਦਾ ਵਾਧਾ ਹੋਇਆ ਹੈ। ਸੈਰ-ਸਪਾਟਾ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਈ-ਟੂਰਿਸਟ ਵੀਜ਼ੇ 'ਤੇ ਇਸ ਸਾਲ ਜੂਨ 'ਚ 67,000 ਸੈਲਾਨੀ ਭਾਰਤ ਆਏ, ਜਦੋਂ ਕਿ ਪਿਛਲੇ ਸਾਲ ਇਸ ਮਿਆਦ 'ਚ 37,000 ਸੈਲਾਨੀਆਂ ਨੇ ਦੇਸ਼ ਦੀ ਯਾਤਰਾ ਕੀਤੀ ਸੀ।
ਵੀਜ਼ੇ 'ਤੇ ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 'ਚ ਵੀ ਜੂਨ 'ਚ ਵਾਧਾ ਹੋਇਆ ਹੈ। ਪਿਛਲੇ ਮਹੀਨੇ 6 ਲੱਖ 70 ਹਜ਼ਾਰ ਵਿਦੇਸ਼ੀ ਸੈਲਾਨੀ ਆਏ ਸਨ, ਜਦੋਂ ਕਿ ਪਿਛਲੇ ਸਾਲ ਇਸ ਮਿਆਦ 'ਚ ਇਹ ਗਿਣਤੀ 5 ਲੱਖ 47 ਹਜ਼ਾਰ ਸੀ। ਇਸ ਤਰ੍ਹਾਂ ਇਸ 'ਚ 22.5 ਫ਼ੀਸਦੀ ਦਾ ਵਾਧਾ ਹੋਇਆ ਹੈ। ਈ-ਟੂਰਿਸਟ ਵੀਜ਼ੇ 'ਤੇ ਇਸ ਸਾਲ ਜਨਵਰੀ ਤੋਂ ਜੂਨ ਤੱਕ ਕੁਲ 7 ਲੱਖ 17 ਹਜ਼ਾਰ ਸੈਲਾਨੀ ਆਏ, ਜਦੋਂ ਕਿ ਪਿਛਲੇ ਸਾਲ ਇਸ ਮਿਆਦ 'ਚ ਇਹ ਗਿਣਤੀ 4 ਲੱਖ 72 ਹਜ਼ਾਰ ਸੀ। ਇਸ ਤਰ੍ਹਾਂ ਇਸ 'ਚ 52 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਸਾਧਾਰਨ ਵੀਜ਼ੇ 'ਤੇ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵੀ ਜਨਵਰੀ ਤੋਂ ਜੂਨ ਦੀ ਮਿਆਦ 'ਚ ਵਧੀ ਹੈ। ਇਸ ਸਾਲ ਇਸ ਮਿਆਦ 'ਚ 48 ਲੱਖ 85 ਹਜ਼ਾਰ ਸੈਲਾਨੀ ਆਏ, ਜਦੋਂ ਕਿ ਪਿਛਲੇ ਸਾਲ ਇਸ ਦੌਰਾਨ ਇਹ ਗਿਣਤੀ 41 ਲੱਖ 69 ਹਜ਼ਾਰ ਸੀ। ਇਸ ਤਰ੍ਹਾਂ ਇਸ 'ਚ 17.2 ਫ਼ੀਸਦੀ ਦਾ ਵਾਧਾ ਹੋਇਆ ਹੈ।
ਈ-ਟੂਰਿਸਟ ਵੀਜ਼ੇ 'ਤੇ ਅਮਰੀਕੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ 17.7 ਫ਼ੀਸਦੀ : ਈ-ਟੂਰਿਸਟ ਵੀਜ਼ੇ 'ਤੇ ਜੂਨ 'ਚ ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਸੈਲਾਨੀਆਂ 'ਚ ਅਮਰੀਕੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ 17.7 ਫ਼ੀਸਦੀ ਰਹੀ। ਉਸ ਤੋਂ ਬਾਅਦ ਹੋਰ 14 ਦੇਸ਼ ਹਨ : ਬ੍ਰਿਟੇਨ (10.8 ਫ਼ੀਸਦੀ), ਚੀਨ (6.8 ਫ਼ੀਸਦੀ), ਆਸਟ੍ਰੇਲੀਆ (5.2 ਫ਼ੀਸਦੀ), ਸਿੰਗਾਪੁਰ (5.1 ਫ਼ੀਸਦੀ), ਕੋਰੀਆ (4.5 ਫ਼ੀਸਦੀ), ਫ਼ਰਾਂਸ (4.3 ਫ਼ੀਸਦੀ), ਜਰਮਨੀ (3.9 ਫ਼ੀਸਦੀ), ਕੈਨੇਡਾ (3.4 ਫ਼ੀਸਦੀ), ਮਲੇਸ਼ੀਆ (2.6 ਫ਼ੀਸਦੀ), ਸਪੇਨ (2.2 ਫ਼ੀਸਦੀ), ਦੱਖਣ ਅਫਰੀਕਾ (1.7 ਫ਼ੀਸਦੀ), ਥਾਈਲੈਂਡ (1.6 ਫ਼ੀਸਦੀ), ਨੀਦਰਲੈਂਡ (1.5 ਫ਼ੀਸਦੀ) ਅਤੇ ਇਟਲੀ (1.4 ਫ਼ੀਸਦੀ)।
ਸਾਧਾਰਨ ਵੀਜ਼ੇ 'ਤੇ ਬੰਗਲਾਦੇਸ਼ ਤੋਂ ਆਏ 29.23 ਫ਼ੀਸਦੀ ਸੈਲਾਨੀ : ਸਾਧਾਰਨ ਵੀਜ਼ੇ 'ਤੇ ਜੂਨ ਮਹੀਨੇ 'ਚ ਸਭ ਤੋਂ ਜ਼ਿਆਦਾ 29.23 ਫ਼ੀਸਦੀ ਵਿਦੇਸ਼ੀ ਸੈਲਾਨੀ ਬੰਗਲਾਦੇਸ਼ ਤੋਂ ਆਏ। ਉਸ ਤੋਂ ਬਾਅਦ ਹੋਰ ਦੇਸ਼ ਹਨ-ਅਮਰੀਕਾ (19.70 ਫ਼ੀਸਦੀ), ਬ੍ਰਿਟੇਨ (6.14 ਫ਼ੀਸਦੀ), ਮਲੇਸ਼ੀਆ (3.82 ਫ਼ੀਸਦੀ), ਆਸਟ੍ਰੇਲੀਆ (2.56 ਫ਼ੀਸਦੀ), ਚੀਨ (2.52 ਫ਼ੀਸਦੀ), ਸਿੰਗਾਪੁਰ (2.31 ਫ਼ੀਸਦੀ), ਸ਼੍ਰੀਲੰਕਾ (2.24 ਫ਼ੀਸਦੀ), ਜਾਪਾਨ (2.21 ਫ਼ੀਸਦੀ), ਕੈਨੇਡਾ (2.19 ਫ਼ੀਸਦੀ), ਫ਼ਰਾਂਸ (1.96 ਫ਼ੀਸਦੀ), ਜਰਮਨੀ (1.92 ਫ਼ੀਸਦੀ), ਕੋਰੀਆ ਗਣਰਾਜ (1.50 ਫ਼ੀਸਦੀ) ਅਤੇ ਅਫਗਾਨਿਸਤਾਨ (0.98 ਫ਼ੀਸਦੀ)।
ਲਾਲੂ ਦਾ ਆਫਰ : ਬਸਪਾ ਸੁਪਰੀਮੋ ਮਾਇਆ ਮੰਨੀ ਤਾਂ ਬਦਲ ਜਾਵੇਗਾ 120 ਲੋਕ ਸਭਾ ਸੀਟਾਂ ਦਾ ਸਮੀਕਰਣ
NEXT STORY