ਨਵੀਂ ਦਿੱਲੀ- ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਚੱਲ ਰਹੇ ਤਣਾਅ ਵਿਚਾਲੇ ਭਾਰਤ ਨੇ ਸੋਮਵਾਰ ਨੂੰ ਫਰਾਂਸ ਨਾਲ 63,000 ਕਰੋੜ ਰੁਪਏ ਦੀ ਲਾਗਤ ਨਾਲ 26 ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਸਮਝੌਤੇ 'ਤੇ ਦਸਤਖ਼ਤ ਕੀਤੇ। ਇਸ ਸੌਦੇ 'ਤੇ ਸਮਝੌਤੇ ਦੌਰਾਨ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਅਤੇ ਜਲ ਸੈਨਾ ਦੇ ਉਪ ਮੁਖੀ ਵਾਇਸ ਐਡਮਿਰਲ ਕੇ. ਸਵਾਮੀਨਾਥਨ ਮੌਜੂਦ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਹਾਲ ਹੀ ਵਿਚ ਇਸ ਸੌਦੇ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤੋਂ ਪਹਿਲਾਂ ਜੁਲਾਈ 2023 ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਾਲੀ ਰੱਖਿਆ ਪ੍ਰਾਪਤੀ ਪ੍ਰੀਸ਼ਦ ਨੇ ਜਲ ਸੈਨਾ ਲਈ 26 ਰਾਫੇਲ ਸਮੁੰਦਰੀ ਜਹਾਜ਼ ਖਰੀਦਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਇਹ ਜਹਾਜ਼ ਮੁੱਖ ਤੌਰ 'ਤੇ ਦੇਸ਼ ਦੇ ਪਹਿਲੇ ਸਵਦੇਸ਼ੀ ਜਹਾਜ਼ ਵਾਹਕਾਂ INS ਵਿਕ੍ਰਾਂਤ ਅਤੇ INS ਵਿਕਰਮਾਦਿਤਿਆ 'ਤੇ ਤਾਇਨਾਤ ਕਰਨ ਲਈ ਖਰੀਦੇ ਜਾ ਰਹੇ ਹਨ। ਇਨ੍ਹਾਂ ਜਹਾਜ਼ਾਂ ਦੇ ਜਲ ਸੈਨਾ ਦੇ ਬੇੜੇ ਵਿਚ ਸ਼ਾਮਲ ਹੋਣ ਤੋਂ ਬਾਅਦ ਹਿੰਦ ਮਹਾਸਾਗਰ ਵਿਚ ਜਲ ਸੈਨਾ ਦੀ ਤਾਕਤ ਕਈ ਗੁਣਾ ਵੱਧ ਜਾਵੇਗੀ। ਇਸ ਸੌਦੇ ਦੇ ਤਹਿਤ ਭਾਰਤੀ ਜਲ ਸੈਨਾ ਨੂੰ 22 ਸਿੰਗਲ-ਸੀਟਰ ਅਤੇ ਚਾਰ ਦੋ-ਸੀਟਰ ਜਹਾਜ਼ ਮਿਲਣਗੇ।
ਪਹਿਲਗਾਮ ਹਮਲਾ; ਯੁਵਾ ਕਾਂਗਰਸ ਵਰਕਰਾਂ ਵਲੋਂ ਪਾਕਿ ਹਾਈ ਕਮਿਸ਼ਨ ਨੇੜੇ ਪ੍ਰਦਰਸ਼ਨ
NEXT STORY