ਨਵੀਂ ਦਿੱਲੀ : ਐੱਚ. ਸੀ. ਐੱਲ. ਤਕਨਾਲੋਜੀਜ਼ ਦੇ ਸੰਸਥਾਪਕ ਅਤੇ ਪ੍ਰਧਾਨ ਸ਼ਿਵ ਨਾਡਰ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਧੀ ਰੋਸ਼ਨੀ ਨੂੰ ਤੱਤਕਾਲ ਪ੍ਰਭਾਵ ਨਾਲ ਨਵੇਂ ਪ੍ਰਧਾਨ ਦੇ ਰੂਪ ਵਿਚ ਨਿਯੁਕਤ ਕੀਤਾ। ਰੋਸ਼ਨੀ ਨੇ ਆਪਣੇ ਪਿਤਾ ਅਤੇ ਅਰਬਪਤੀ ਉੱਦਮੀ ਸ਼ਿਵ ਨਾਡਰ ਤੋਂ 8.9 ਅਰਬ ਡਾਲਰ ਦੀ ਕੰਪਨੀ ਐੱਚ. ਸੀ. ਐੱਲ. ਤਕਨਾਲੋਜੀ ਦੀ ਚੇਅਰਪਰਸਨ ਦਾ ਅਹੁਦਾ ਸੰਭਾਲਿਆ। ਰੌਸ਼ਨੀ ਨਾਡਰ ਮਲਹੋਤਰਾ ਕਿਸੇ ਸੂਚੀਬੱਧ ਭਾਰਤੀ ਆਈ. ਟੀ. (ਸੂਚਨਾ ਟੈਕਨਾਲੌਜ਼ੀ) ਕੰਪਨੀ ਦੀ ਮੁਖੀ ਬਣਨ ਵਾਲੀ ਪਹਿਲੀ ਬੀਬੀ ਦੇ ਨਾਲ-ਨਾਲ ਦੇਸ਼ ਦੀ ਸਭ ਤੋਂ ਅਮੀਰ ਬੀਬੀ ਵੀ ਹੈ। ਉਨ੍ਹਾਂ ਦੇ ਇਲਾਵਾ ਦੇਸ਼ ਦੀਆਂ ਸਭ ਤੋਂ ਅਮੀਰ ਬੀਬੀਆਂ ਕਿਹੜੀਆਂ ਹਨ, ਇਸ ਦੇ ਬਾਰੇ ਵਿਚ ਤੁਹਾਨੂੰ ਜ਼ਰੂਰ ਜਾਨਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਦੇਸ਼ ਦੀਆਂ 7 ਸਭ ਤੋਂ ਅਮੀਰ ਔਰਤਾਂ ਬਾਰੇ ਦੱਸਣ ਜਾ ਰਹੇ ਹਾਂ। ਦੱਸ ਦੇਈਏ ਕਿ ਇਹ ਸੂਚੀ ਆਈ.ਆਈ.ਐੱਫ.ਐੱਲ. ਵੈਲਥ ਹੁਰੁਨ ਇੰਡੀਆ ਵੁਮੇਨ ਰਿਚ ਲਿਸਟ 2019 ਦੇ ਆਧਾਰ 'ਤੇ ਹੈ।
1. ਰੋਸ਼ਨੀ ਨਾਡਰ
ਆਈ.ਆਈ.ਐੱਫ.ਐੱਲ. ਵੈਲਥ ਹੁਰੁਨ ਇੰਡੀਆ ਵੁਮੇਨ ਰਿਚ ਲਿਸਟ 2019 ਅਨੁਸਾਰ ਰੋਸ਼ਨੀ ਨਾਡਰ ਭਾਰਤ ਦੀ ਸਭ ਤੋਂ ਅਮੀਰ ਬੀਬੀ ਹੈ, ਜਿਨ੍ਹਾਂ ਦੀ ਕੁੱਲ ਨੈੱਟਵਰਥ 36,800 ਕਰੋੜ ਰੁਪਏ ਹੈ। ਸਾਲ 2019 ਵਿਚ ਉਹ ਫੋਰਬਸ ਵਰਲਡ ਦੀ 100 ਸਭ ਤੋਂ ਸ਼ਕਤੀਸ਼ਾਲੀ ਬੀਬੀਆਂ ਦੀ ਸੂਚੀ ਵਿਚ 54ਵੇਂ ਸਥਾਨ 'ਤੇ ਰਹੀ। ਉਨ੍ਹਾਂ ਨੂੰ ਕਾਰੋਬਾਰ ਅਤੇ ਸਮਾਜ ਸੇਵਾ ਦੇ ਖ਼ੇਤਰ ਵਿਚ ਉੱਤਮ ਕਾਰਜ ਲਈ ਵੀ ਕਈ ਵੱਕਾਰੀ ਸਨਮਾਨਾਂ ਨਾਲ ਨਵਾਜਿਆ ਗਿਆ ਹੈ। ਉਹ ਫੋਰਬਸ ਦੀ 'ਦੁਨੀਆ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਬੀਬੀਆਂ' ਦੀ ਸੂਚੀ ਵਿਚ 2017, 2018 ਅਤੇ 2019 ਵਿਚ ਲਗਾਤਾਰ ਉਨ੍ਹਾਂ ਦਾ ਨਾਮ ਆਇਆ।
2. ਸਮਿਤਾ ਵੀ ਕ੍ਰਿਸ਼ਣਾ
ਦੂੱਜੇ ਸਥਾਨ 'ਤੇ ਗੋਦਰੇਜ ਸਮੂਹ ਦੀ ਹਿੱਸੇਦਾਰ ਸਮਿਤਾ ਵੀ ਕ੍ਰਿਸ਼ਣਾ ਹੈ। ਹੁਰੁਨ ਇੰਡੀਆ ਵੁਮੇਨ ਰਿਚ ਲਿਸਟ 2019 ਦੇ ਆਧਾਰ 'ਤੇ ਉਨ੍ਹਾਂ ਦੀ ਕੁੱਲ ਜਾਇਦਾਦ 31,400 ਕਰੋੜ ਰੁਪਏ ਹੈ। ਸਾਲ 2018 ਵਿਚ ਕੋਟਕ ਵੈਲਥ-ਹੁਰੂਨ ਦੀ ਰਿਚ ਲਿਸਟ ਵਿਚ ਉਹ ਪਹਿਲੇ ਸਥਾਨ 'ਤੇ ਰਹੀ ਸੀ ਅਤੇ ਉਨ੍ਹਾਂ ਦੀ ਨੈੱਟਵਰਥ 37,570 ਕਰੋੜ ਰੁਪਏ ਆਂਕੀ ਗਈ ਸੀ।
3. ਕਿਰਨ ਨਾਡਰ
ਤੀਜੇ ਸਥਾਨ 'ਤੇ ਐੱਚ. ਸੀ. ਐੱਲ. ਤਕਨਾਲੋਜੀਜ਼ ਦੇ ਸੰਸਥਾਪਕ ਅਤੇ ਪ੍ਰਧਾਨ ਸ਼ਿਵ ਨਾਡਰ ਦੀ ਪਤਨੀ ਕਿਰਨ ਨਾਡਰ ਦਾ ਨਾਮ ਆਉਂਦਾ ਹੈ। ਹੁਰੁਨ ਇੰਡੀਆ ਵੁਮੇਨ ਰਿਚ ਲਿਸਟ 2019 ਮੁਤਾਬਕ ਉਨ੍ਹਾਂ ਦੀ ਕੁੱਲ ਨੈੱਟਵਰਥ 25,100 ਕਰੋੜ ਰੁਪਏ ਹੈ।
4. ਕਿਰਨ ਮਜੂਮਦਾਰ ਸ਼ਾ
ਦੇਸ਼ ਦੀ ਸਭ ਤੋਂ ਅਮੀਰ ਬੀਬੀਆਂ ਦੀ ਸੂਚੀ ਵਿਚ ਚੌਥੇ ਸਥਾਨ 'ਤੇ ਬਾਇਓਕੋਨ ਲਿਮਿਟਡ ਦੀ ਸੰਸਥਾਪਕ ਕਿਰਨ ਮਜੂਮਦਾਰ ਸ਼ਾ ਦਾ ਨਾਮ ਆਉਂਦਾ ਹੈ। ਉਨ੍ਹਾਂ ਦੀ ਕੁੱਲ ਨੈੱਟਵਰਥ 18,500 ਕਰੋੜ ਰੁਪਏ ਆਂਕੀ ਗਈ ਹੈ।
5. ਮੰਜੂ ਗੁਪਤਾ
5ਵੇਂ ਸਥਾਨ 'ਤੇ ਮੰਜੂ ਗੁਪਤਾ ਦਾ ਨਾਮ ਆਉਂਦਾ ਹੈ ਜੋ ਕਿ ਲਿਊਪਿਨ ਦੀ ਚੇਅਰਪਰਸਨ ਹਨ। ਹੁਰੁਨ ਇੰਡੀਆ ਵੁਮੇਨ ਰਿਚ ਲਿਸਟ 2019 ਅਨੁਸਾਰ ਉਨ੍ਹਾਂ ਦੀ ਨੈੱਟਵਰਥ 18,000 ਕਰੋੜ ਰੁਪਏ ਦੱਸੀ ਗਈ ਹੈ।
6. ਲੀਨਾ ਗਾਂਧੀ ਤਿਵਾਰੀ
6ਵੇਂ ਸਥਾਨ 'ਤੇ ਲੀਨਾ ਗਾਂਧੀ ਤਿਵਾਰੀ ਦਾ ਨਾਂ ਆਉਂਦਾ ਹੈ, ਜੋ ਕਿ ਐਸ.ਯੂ.ਵੀ. ਪ੍ਰਾਈਵੇਟ ਲਿਮਿਟਡ ਦੀ ਚੇਅਰਮੈਨ ਹਨ। ਹੁਰੁਨ ਇੰਡੀਆ ਵੁਮੇਨ ਰਿਚ ਲਿਸਟ 2019 ਅਨੁਸਾਰ ਉਨ੍ਹਾਂ ਦੀ ਕੁੱਲ ਨੈੱਟਵਰਥ 13,200 ਕਰੋੜ ਹੈ।
7. ਵੇਂਬੂ ਰਾਧਾ
ਦੇਸ਼ ਦੀ ਸਭ ਤੋਂ ਅਮੀਰ ਬੀਬੀਆਂ ਦੀ ਸੂਚੀ ਵਿਚ 7ਵੇਂ ਸਥਾਨ 'ਤੇ ਵੇਂਬੂ ਰਾਧਾ ਦਾ ਨਾਂ ਆਉਂਦਾ ਹੈ। ਵੇਂਬੂ ਰਾਧਾ ਇਕ ਭਾਰਤੀ ਸਾਫਟਵੇਟ ਡਿਵਪੈਲਮੈਂਟ ਕੰਪਨੀ ਜ਼ੋਹੋ ਕਾਰਪੋਰੇਸ਼ਨ ਵਿਚ ਬਹੁਗਿਣਤੀ ਹਿੱਸੇਦਾਰੀ ਦੀ ਮਾਲਕਣ ਹੈ। ਹੁਰੁਨ ਇੰਡੀਆ ਵੁਮੇਨ ਰਿਚ ਲਿਸਟ 2019 ਅਨੁਸਾਰ ਉਨ੍ਹਾਂ ਦੀ ਕੁੱਲ ਨੈੱਟਵਰਥ 9,900 ਕਰੋੜ ਹੈ।
ਇਸ ਬੈਂਕ ’ਚ ਨੌਕਰੀ ਦਾ ਸੁਨਹਿਰੀ ਮੌਕਾ, ਸਿਰਫ ਇੰਟਰਵਿਊ ਨਾਲ ਹੀ ਹੋਵੇਗੀ ਚੋਣ
NEXT STORY