ਨਵੀਂ ਦਿੱਲੀ- ਕੱਪੜਾ ਆਯਾਤ ਕਰਨ ਵਾਲੇ ਦੇਸ਼ਾਂ ਦੀ ਗਿਣਤੀ 'ਚ ਭਾਰਤ ਦਾ ਨਾਂ ਚੋਟੀ ਦੇ ਦੇਸ਼ਾਂ 'ਚ ਆਉਂਦਾ ਹੈ। ਪੂਰੀ ਦੁਨੀਆ 'ਚ ਆਯਾਤ ਕੀਤੇ ਜਾਣ ਵਾਲੇ ਕੱਪੜੇ 'ਚੋਂ 4 ਫ਼ੀਸਦੀ ਹਿੱਸਾ ਇਕੱਲੇ ਭਾਰਤ 'ਚੋਂ ਜਾਂਦਾ ਹੈ। ਸ਼ੁੱਕਰਵਾਰ ਨੂੰ ਲੋਕ ਸਭਾ 'ਚ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦਿਆਂ ਟੈਕਸਟਾਈਲ ਮੰਤਰਾਲੇ ਨੇ ਦੱਸਿਆ ਕਿ ਭਾਰਤ ਨੇ ਅਪ੍ਰੈਲ ਤੋਂ ਦਸੰਬਰ 2024 ਦੌਰਾਨ ਸਾਲ 2023 ਦੇ ਇਸੇ ਵਕਫ਼ੇ ਨਾਲੋਂ ਆਯਾਤ ਕੀਤੇ ਗਏ ਕੱਪੜਿਆਂ 'ਚ 7 ਫ਼ੀਸਦੀ ਤੱਕ ਦਾ ਵਾਧਾ ਦਰਜ ਕੀਤਾ ਹੈ। ਵਿੱਤੀ ਸਾਲ 2023-24 ਦੌਰਾਨ ਭਾਰਤ ਤੋਂ ਆਯਾਤ ਕੀਤੇ ਗਏ ਕੱਪੜੇ ਦਾ ਕਰੀਬ 53 ਫ਼ੀਸਦੀ ਹਿੱਸਾ ਅਮਰੀਕਾ, ਯੂਰਪੀ ਸੰਘ ਤੇ ਯੂ.ਕੇ. ਨੂੰ ਭੇਜਿਆ ਗਿਆ।
ਗਲੋਬਲ ਟੈਕਸਟਾਈਲ ਮਾਰਕੀਟ 'ਚ ਭਾਰਤ ਦੇ ਮੁਕਾਮ ਨੂੰ ਹੋਰ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਇਨ੍ਹਾਂ 'ਚੋਂ ਹੀ ਇਕ ਸਕੀਮ ਪੀ.ਐੱਮ. ਮਿਤਰਾ (ਪੀ.ਐੱਮ. ਮੇਗਾ ਇੰਟੀਗ੍ਰੇਟਿਡ ਟੈਕਸਟਾਈਲ ਰੀਜਨਜ਼ ਐਂਡ ਅਪੇਅਰਲ) ਪਾਰਕ ਸਕੀਮ ਹੈ, ਜੋ ਕਿ ਚੋਟੀ ਦਾ ਟੈਕਸਟਾਈਲ ਇਨਫ੍ਰਾਸਟ੍ਰੱਕਚਰ ਬਣਾਉਣ ਦੇ ਉਦੇਸ਼ ਨਾਲ ਬਣਾਈ ਗਈ ਹੈ। ਇਸ ਤੋਂ ਇਲਾਵਾ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ (ਪੀ.ਐੱਲ.ਆਈ.) ਸਕੀਮ ਵੱਡੇ ਪੱਧਰ 'ਤੇ ਮਨੁੱਖੀ ਤਰੀਕੇ ਨਾਲ ਬਣਾਏ ਜਾਣ ਵਾਲੇ ਕੱਪੜੇ ਤੇ ਟੈਕਨੀਕਲ ਟੈਕਸਟਾਈਲ ਨੂੰ ਬੂਸਟ ਕਰਨ ਲਈ ਬਣਾਈ ਗਈ ਹੈ।
ਇਹ ਵੀ ਪੜ੍ਹੋ- ਡੱਲੇਵਾਲ ਨੂੰ ਡਿਟੇਨ ਕਰਨ ਦਾ ਮਾਮਲਾ ਪੁੱਜਾ ਹਾਈਕੋਰਟ, ਨੋਟਿਸ ਜਾਰੀ
ਦੁਨੀਆ ਦੀਆਂ ਚੋਟੀ ਦੀਆਂ ਇੰਡਸਟਰੀਆਂ 'ਚ ਸ਼ਾਮਲ ਭਾਰਤ ਦੀ ਟੈਕਸਟਾਈਲ ਇੰਡਸਟਰੀ ਆਪਣੇ ਵੱਡੇ ਪੱਧਰ 'ਤੇ ਕੱਚੇ ਮਾਲ ਦੇ ਭੰਡਾਰ ਜਿਵੇਂ ਕਿ ਕਪਾਹ, ਰੇਸ਼ਾ, ਉੱਨ, ਜੂਟ ਤੇ ਮਨੁੱਖ ਦੁਆਰਾ ਬਣਾਏ ਗਏ ਰੇਸ਼ੇ 'ਤੇ ਆਧਿਰਤ ਹੈ। ਇਸ ਤੋਂ ਇਲਾਵਾ ਭਾਰਤ 'ਚ ਰੇਸ਼ੇ ਤੋਂ ਲੈ ਕੇ ਕੱਪੜਾ ਤੇ ਪਹਿਰਾਵਾ ਤਿਆਰ ਕਰਨ ਤੱਕ ਦੀ ਸਮਰੱਥਾ ਵੀ ਇਸ ਦੀ ਚੋਟੀ ਦੇ ਕੱਪੜਾ ਆਯਾਤ ਕਰਨ ਵਾਲੇ ਦੇਸ਼ਾਂ 'ਚ ਸ਼ਮੂਲੀਅਤ ਨੂੰ ਮਜ਼ਬੂਤੀ ਦਿੰਦੀ ਹੈ।
ਕਪਾਹ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਵੱਲੋਂ ਕਪਾਹ ਦੀ ਖੇਤੀ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਕਪਾਹ 'ਤੇ ਸਾਲਾਨਾ ਐੱਮ.ਐੱਸ.ਪੀ. ਵੀ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਕਪਾਹ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਬਾਜ਼ਾਰ ਦੇ ਰੇਟਾਂ 'ਚ ਆਉਣ ਵਾਲੇ ਉਤਾਰ-ਚੜ੍ਹਾਅ ਕਾਰਨ ਆਪਣੀ ਫ਼ਸਲ ਦਾ ਸਹੀ ਮੁੱਲ ਮਿਲਣ 'ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਸ ਤੋਂ ਇਲਾਵਾ ਦਸੰਬਰ 2022 ਤੋਂ ਇੰਡੋ-ਆਸਟ੍ਰੇਲੀਆ ਇਕਾਨਾਮਿਕ ਕੋ-ਆਪਰੇਸ਼ਨ ਐਂਡ ਟ੍ਰੇਡ ਐਗਰੀਮੈਂਟ ਦੌਰਾਨ ਨਿਰਯਾਤ ਕੀਤੇ ਜਾਣ ਵਾਲੀ 51,000 ਟਨ ਜ਼ਿਆਦਾ ਲੰਬੇ ਰੇਸ਼ੇ ਵਾਲੀ ਕਪਾਹ 'ਤੇ ਲੱਗਣ ਵਾਲੀ ਕਸਟਮ ਡਿਊਟੀ ਵੀ ਖ਼ਤਮ ਕਰ ਦਿੱਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
RSS ਨੇ ਸਿੱਖਿਆ ਲਈ ਮਾਂ-ਬੋਲੀ ਦੀ ਵਰਤੋਂ ਦੀ ਕੀਤੀ ਹਮਾਇਤ
NEXT STORY