ਨਵੀਂ ਦਿੱਲੀ— ਚੈਂਪੀਅਨਜ਼ ਟਰਾਫੀ ਵਿਚ ਭਾਰਤ ਦੀ ਹਾਰ 'ਤੇ ਜੇਕਰ ਤੁਹਾਨੂੰ ਵੀ ਗੁੱਸਾ ਆ ਰਿਹਾ ਹੈ ਅਤੇ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਸਮਾਂ ਗੁੱਸਾ ਕਰਨ ਜਾਂ ਹੰਝੂ ਵਹਾਉਣ ਦਾ ਨਹੀਂ ਹੈ। ਸਗੋਂ ਕੱਲ੍ਹ ਦੇ ਦਿਨ ਹੀ ਭਾਰਤ ਨੇ ਦੋ ਹੋਰ ਥਾਵਾਂ 'ਤੇ ਪਾਕਿਸਤਾਨ ਨੂੰ ਇਤਿਹਾਸਕ ਹਾਰ ਦਿੱਤੀ ਹੈ ਅਤੇ ਇਹ ਮੌਕਾ ਉਸ ਦੇ ਜਸ਼ਨ ਮਨਾਉਣ ਦਾ ਹੈ। ਜੀ ਹਾਂ, ਇਹ ਤਾਂ ਸਾਰੇ ਜਾਣਦੇ ਹਨ ਕਿ ਕੱਲ੍ਹ ਹਾਕੀ ਦੇ ਮੈਦਾਨ ਵਿਚ ਵੀ ਭਾਰਤ ਅਤੇ ਪਾਕਿਸਤਾਨ ਆਹਮਣੇ-ਸਾਹਮਣੇ ਸਨ ਅਤੇ ਭਾਰਤ ਨੇ ਪਾਕਿਸਤਾਨ ਨੂੰ 7-1 ਦੇ ਫਰਕ ਨਾਲ ਹਰਾ ਕੇ ਹਾਕੀ ਵਰਲਡ ਲੀਗ ਦੇ ਸੈਮੀਫਾਈਨਲ ਵਿਚ ਇਤਿਹਾਸਕ ਜਿੱਤ ਦਰਜ ਕੀਤੀ ਪਰ ਸ਼ਾਇਦ ਹੀ ਕੋਈ ਇਹ ਜਾਣਦਾ ਹੈ ਕਿ ਇਸ ਤੋਂ ਇਲਾਵਾ ਇਕ ਹੋਰ ਮੈਦਾਨ ਸੀ, ਜਿਸ ਵਿਚ ਭਾਰਤ ਨੇ ਪਾਕਿਸਤਾਨ ਨੂੰ ਕਰਾਰੀ ਮਾਤ ਦਿੱਤੀ ਹੈ। ਜੀ ਹਾਂ, ਇਹ ਮੈਦਾਨ ਸੀ, ਦੁਨੀਆ ਦਾ ਸਭ ਤੋਂ ਵੱਡਾ ਮੈਦਾਨ, ਜਿਸ ਵਿਚ ਮਿਲੀ ਹਾਰ ਪਾਕਿਸਤਾਨ ਨੂੰ ਹਮੇਸ਼ਾ ਯਾਦ ਰਹੇਗੀ। ਭਾਰਤ ਨੂੰ ਸੰਯੁਕਤ ਰਾਸ਼ਟਰ ਵਿਚ ਵਾਤਾਵਰਣ, ਸਮਾਜਕ ਅਤੇ ਆਰਥਿਕ ਮੁੱਦਿਆਂ ਲਈ ਮੁੱਖ ਮੈਂਬਰ ਵਜੋਂ 3 ਸਾਲਾਂ ਲਈ ਚੁਣ ਲਿਆ ਗਿਆ ਹੈ। ਸੰਯੁਕਤ ਰਾਸ਼ਟਰ ਦੀ ਇਕਨਾਮਿਕ ਅਤੇ ਸੋਸ਼ਲ ਕੌਂਸਲ (ਇਕੋਸੋਕ) ਲਈ ਹੋਈਆਂ ਚੋਣਾਂ ਵਿਚ 18 ਦੇਸ਼ਾਂ ਨੇ ਜਿੱਤ ਹਾਸਲ ਕੀਤਾ ਅਤੇ ਭਾਰਤ ਇਸ ਸੂਚੀ ਵਿਚ ਸਭ ਤੋਂ ਜ਼ਿਆਦਾ ਵੋਟਾਂ ਹਾਸਲ ਕਰਨ ਵਾਲਾ ਦੂਜਾ ਦੇਸ਼ ਬਣਿਆ। ਭਾਰਤ ਨੂੰ ਕੌਂਸਲ ਦੀ ਚੋਣ ਵਿਚ 183 ਵੋਟਾਂ ਮਿਲੀਆਂ, ਜਦੋਂ ਕਿ ਪਾਕਿਸਤਾਨ ਨੂੰ ਸਿਰਫ ਇਕ ਵੋਟ ਹੀ ਪਈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਇਹ ਵੱਡੀ ਜਿੱਤ ਹੈ ਅਤੇ ਦੁਨੀਆ ਦੇ ਸਭ ਤੋਂ ਵੱਡੇ ਮੈਦਾਨ ਵਿਚ ਭਾਰਤ ਨੇ ਪਾਕਿਸਤਾਨ ਨੂੰ ਇਕ ਵਾਰ ਫਿਰ ਮੂਧੇ-ਮੂੰਹ ਸੁੱਟ ਦਿੱਤਾ। ਸ਼ਾਇਦ ਇਹ ਕਾਰਨ ਖੁਸ਼ ਹੋਣ ਲਈ ਕਾਫੀ ਹਨ।
ਗਾਇਤਰੀ ਪ੍ਰਜਾਪਤੀ ਨੂੰ ਜ਼ਮਾਨਤ ਦੇਣ ਲਈ ਹੋਈ ਸੀ 10 ਕਰੋੜ ਦੀ ਡੀਲ, ਹਾਈ ਕੋਰਟ ਦੀ ਰਿਪੋਰਟ 'ਚ ਖੁਲਾਸਾ
NEXT STORY