ਨੈਸ਼ਨਲ ਡੈਸਕ : ਸੀਬੀਆਰਈ ਦੀ ਤਾਜ਼ਾ ਰਿਪੋਰਟ ਮੁਤਾਬਕ ਭਾਰਤ ਏਸ਼ੀਆ-ਪੈਸਿਫਿਕ ਖੇਤਰ ਵਿੱਚ ਥਰਡ-ਪਾਰਟੀ ਲਾਜਿਸਟਿਕਸ (3ਪੀਐਲ) ਕੰਪਨੀਆਂ ਲਈ ਸਭ ਤੋਂ ਪਸੰਦੀਦਾ ਮਾਰਕੀਟ ਵਜੋਂ ਉਭਰ ਰਿਹਾ ਹੈ। ਲਗਭਗ 70 ਫ਼ੀਸਦੀ ਆਕਿਊਪਾਇਰ ਅਗਲੇ ਦੋ ਸਾਲਾਂ ਵਿੱਚ ਭਾਰਤ ਵਿੱਚ ਆਪਣਾ ਵਿਸਥਾਰ ਕਰਨ ਦੀ ਯੋਜਨਾ ਬਣਾ ਰਹੇ ਹਨ।
3ਪੀਐਲ ਕੰਪਨੀਆਂ ਆਪਣੇ ਗਾਹਕਾਂ ਦੀ ਪੂਰੀ ਸਪਲਾਈ ਚੇਨ ਅਤੇ ਲਾਜਿਸਟਿਕਸ ਓਪਰੇਸ਼ਨ ਸੰਭਾਲਦੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਆਪਣੇ ਮੁੱਖ ਕਾਰੋਬਾਰ ’ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਮਿਲਦੀ ਹੈ। ਸੀਬੀਆਰਈ ਦੇ ਭਾਰਤ, ਦੱਖਣ-ਪੂਰਬੀ ਏਸ਼ੀਆ, ਮੱਧ-ਪੂਰਬ ਅਤੇ ਅਫ਼ਰੀਕਾ ਦੇ ਪ੍ਰਧਾਨ ਅਤੇ ਸੀਈਓ ਅਨਸ਼ੁਮਾਨ ਮੈਗਜ਼ੀਨ ਨੇ ਕਿਹਾ ਕਿ ਭਾਰਤ ਦੀ ਤੇਜ਼ ਅਰਥਵਿਵਸਥਾ ਅਤੇ ਲਚਕੀਲੇਪਣ ਨੇ ਇਸਨੂੰ 3ਪੀਐਲ ਨਿਵੇਸ਼ਾਂ ਲਈ ਆਕਰਸ਼ਕ ਮੰਜ਼ਿਲ ਬਣਾ ਦਿੱਤਾ ਹੈ। ਰਿਪੋਰਟ ਅਨੁਸਾਰ ਲਗਭਗ 80 ਫ਼ੀਸਦੀ ਕੰਪਨੀਆਂ ਅਗਲੇ 2 ਤੋਂ 5 ਸਾਲਾਂ ਵਿੱਚ ਆਪਣਾ ਪੋਰਟਫੋਲੀਓ 10 ਫ਼ੀਸਦੀ ਤੋਂ ਵੱਧ ਵਧਾਉਣ ਦੀ ਯੋਜਨਾ ਬਣਾ ਰਹੀਆਂ ਹਨ। 2021 ਤੋਂ 2024 ਦੇ ਦਰਮਿਆਨ ਭਾਰਤ ਵਿੱਚ ਹੋਈ ਕੁੱਲ ਲੀਜ਼ਿੰਗ ਸਰਗਰਮੀਆਂ ਵਿੱਚੋਂ 40 ਤੋਂ 50 ਫ਼ੀਸਦੀ ਹਿੱਸਾ 3ਪੀਐਲ ਕੰਪਨੀਆਂ ਦਾ ਰਿਹਾ ਹੈ। 2025 ਦੀ ਪਹਿਲੀ ਅੱਧ ਵਿੱਚ ਵੀ ਇਹ ਹਿੱਸਾ 30 ਫ਼ੀਸਦੀ ਤੋਂ ਵੱਧ ਰਿਹਾ।
ਭਾਰਤ ਵਿੱਚ 60 ਫ਼ੀਸਦੀ ਤੋਂ ਵੱਧ ਕੰਪਨੀਆਂ ਆਪਣੀਆਂ ਸਹੂਲਤਾਂ ਬਣਾਉਣ ਦੀ ਬਜਾਏ ਬਹੁ-ਕਿਰਾਏਦਾਰ ਇਮਾਰਤਾਂ ਵਿੱਚ ਜਗ੍ਹਾ ਲੈਣਾ ਪਸੰਦ ਕਰਦੀਆਂ ਹਨ। ਨਾਲ ਹੀ, ਕੰਪਨੀਆਂ ਆਧੁਨਿਕ ਤਕਨਾਲੋਜੀਆਂ ਵੱਲ ਤੇਜ਼ੀ ਨਾਲ ਵੱਧ ਰਹੀਆਂ ਹਨ। ਲਗਭਗ 76 ਫ਼ੀਸਦੀ 3ਪੀਐਲ ਕੰਪਨੀਆਂ ਹੁਣ ਵੇਅਰਹਾਊਸ ਮੈਨੇਜਮੈਂਟ ਸੌਫਟਵੇਅਰ ਵਰਤ ਰਹੀਆਂ ਹਨ। ਇੰਟਰਨੈਟ ਆਫ ਥਿੰਗਜ਼ (IoT) ਸੈਂਸਰ, ਕਨਵੇਅਰ ਅਤੇ ਸੋਰਟੇਸ਼ਨ ਸਿਸਟਮ, ਰੋਬੋਟਿਕ ਆਰਮ ਅਤੇ ਆਟੋਮੇਟਿਕ ਸਟੋਰੇਜ ਸਿਸਟਮ ਵੀ ਲੋਕਪ੍ਰਿਯ ਹੋ ਰਹੇ ਹਨ।
ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ 2021 ਤੋਂ 2025 ਦੇ ਦਰਮਿਆਨ ਭਾਰਤ ਵਿੱਚ ਵੱਡੇ ਗੋਦਾਮਾਂ (100,000 ਵਰਗ ਫੁੱਟ ਤੋਂ ਵੱਧ) ਦੀ ਲੀਜ਼ਿੰਗ ਦੇ ਸਭ ਤੋਂ ਵੱਡੇ ਡਰਾਈਵਰ 3ਪੀਐਲ ਕੰਪਨੀਆਂ ਹੀ ਰਹੀਆਂ ਹਨ। ਦਿੱਲੀ-ਐਨਸੀਆਰ ਦੇਸ਼ ਵਿੱਚ ਸਭ ਤੋਂ ਵੱਡਾ 3ਪੀਐਲ ਹੱਬ ਬਣਿਆ ਹੈ, ਜਿਸਦਾ ਹਿੱਸਾ 25 ਫ਼ੀਸਦੀ ਹੈ। ਮੁੰਬਈ 24 ਫ਼ੀਸਦੀ ਨਾਲ ਦੂਜੇ ਨੰਬਰ ’ਤੇ ਹੈ, ਜਦਕਿ ਬੈਂਗਲੁਰੂ 16 ਫ਼ੀਸਦੀ ਨਾਲ ਤੀਜੇ ਸਥਾਨ ’ਤੇ ਹੈ। ਚੇਨਈ, ਕੋਲਕਾਤਾ ਅਤੇ ਹੈਦਰਾਬਾਦ ਸਮੇਤ ਛੇ ਵੱਡੇ ਸ਼ਹਿਰਾਂ ਨੇ 2021 ਤੋਂ 2025 ਤੱਕ ਦੀ ਕੁੱਲ 3ਪੀਐਲ ਲੀਜ਼ਿੰਗ ਸਰਗਰਮੀਆਂ ਦਾ ਲਗਭਗ 70 ਫ਼ੀਸਦੀ ਹਿੱਸਾ ਪਾਇਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਰਾਤਿਆਂ ਮੌਕੇ Gold-Silver ਦੀਆਂ ਕੀਮਤਾਂ ਨੇ ਤੋੜੇ ਹੁਣ ਤੱਕ ਦੇ ਸਾਰੇ Record, 7ਵੇਂ ਅਸਮਾਨ ਪਹੁੰਚੇ ਭਾਅ
NEXT STORY