ਜਲੰਧਰ (ਬਿਊਰੋ) - ਭਾਰਤੀ ਅੰਕੜਾ ਅਤੇ ਯੋਜਨਾ ਲਾਗੂ ਮੰਤਰਾਲਾ ਵਲੋਂ ਹਾਲ ਹੀ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ। ਜਾਰੀ ਕੀਤੀ ਗਈ ਰਿਪੋਰਟ ਵਿੱਚ ਭਾਰਤ ਦੇ ਵੱਖ-ਵੱਖ ਧਰਮਾਂ ਨਾਲ ਸਬੰਧਤ ਲੋਕਾਂ ਦੀ ਸਿਹਤ ਦਾ ਬਿਊਰਾ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਲਈ ਪਹਿਲਾਂ ਪੂਰੇ ਭਾਰਤ ਦਾ ਸਰਵੇ ਕੀਤਾ ਗਿਆ, ਜਿਸ ਤੋਂ ਬਾਅਦ ਹੀ ਇਹ ਰਿਪੋਰਟ ਤਿਆਰ ਕੀਤੀ ਗਈ ਹੈ।
ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
ਦੱਸ ਦੇਈਏ ਕਿ ਇਸ ਸਰਵੇ ਤਹਿਤ 1,30000 ਘਰਾਂ ਨੂੰ ਸੂਚੀਬੱਧ ਕੀਤਾ ਗਿਆ ਹੈ। ਹਰੇਕ ਘਰ ਵਿੱਚ 4 ਤੋਂ 5 ਮੈਂਬਰ ਸਨ। ਇਸ ਲਈ ਕੁੱਲ 5.5 ਲੱਖ ਲੋਕਾਂ ਦਾ ਸਰਵੇ ਕੀਤਾ ਗਿਆ। ਇਸ ਰਿਪੋਰਟ ਦਾ ਨਾਂ "ਹੈਲਥ ਇਨ ਇੰਡੀਆ" ਹੈ। ਇਸ ਰਿਪੋਰਟ ਮੁਤਾਬਕ ਪਾਰਸੀ ਧਰਮ ਦੇ ਲੋਕਾਂ ਨੂੰ ਸਭ ਤੋਂ ਵਧੇਰੇ ਬੀਮਾਰੀਆਂ ਹੁੰਦੀਆਂ ਹਨ। ਹਾਲਾਂਕਿ ਇਹ ਸਰਵੇ ਜਿਸ ਸਮੇਂ ਕੀਤਾ ਗਿਆ, ਉਸ ਸਮੇਂ ਉਨ੍ਹਾਂ ਲੋਕਾਂ ਤੋਂ ਪਿਛਲੇ ਪੰਦਰਾਂ ਦਿਨਾਂ 'ਚ ਬੀਮਾਰੀ ਗ੍ਰਸਤ ਹੋਣ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਸੀ। ਉਸੇ ਅਧਾਰ 'ਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ।
ਪੜ੍ਹੋ ਇਹ ਵੀ ਖਬਰ - ਇਸ ਸਾਲ ਆਫ ਸੀਜ਼ਨ ਦੌਰਾਨ ਸਿਰਫ਼ 9 ਦਿਨ ਹੀ ਖੁੱਲ੍ਹਿਆ ‘ਤਾਜ ਮਹਿਲ’, ਜਾਣੋ ਕਿਉਂ
ਇਸ ਤੋਂ ਇਲਾਵਾ ਦੂਜੇ ਪਾਸੇ ਪਾਰਸੀ ਸਮੁਦਾਇ ਦੇ ਲੋਕ ਭਾਰਤ ਦੇ ਗੁਜਰਾਤ ਤੋਂ ਇਲਾਵਾ ਮੁੰਬਈ ਜਿਹੇ ਸ਼ਹਿਰਾਂ 'ਚ ਵਸੇ ਹੋਏ ਹਨ। ਪਾਰਸੀ ਧਰਮ ਨਾ ਸਿਰਫ ਇਸਲਾਮ ਅਤੇ ਕ੍ਰਿਸ਼ਚੀਅਨ ਧਰਮ ਤੋਂ ਪੁਰਾਣਾ ਹੀ ਨਹੀਂ ਹੈ ਸਗੋਂ ਇਹ ਦੁਨੀਆਂ ਦਾ ਸਭ ਤੋਂ ਪ੍ਰਾਚੀਨ ਧਰਮ ਹੈ। ਨੈਸ਼ਨਲ ਸਰਵੇ ਸੈਂਪਲ ਨੇ ਆਪਣੇ ਸਰਵੇ ਦੇ 75ਵੇਂ ਰਾਉਂਡ ਨੂੰ ਰਿਲੀਜ਼ ਕੀਤਾ ਤਾਂ ਜਾਣਕਾਰੀ ਦਿੱਤੀ ਕਿ 31.1 ਫ਼ੀਸਦੀ ਪਾਰਸੀ ਅਬਾਦੀ ਵੱਖ-ਵੱਖ ਬੀਮਾਰੀਆਂ ਤੋਂ ਪ੍ਰਭਾਵਿਤ ਹੈ।
ਪੜ੍ਹੋ ਇਹ ਵੀ ਖਬਰ - ਅਫ਼ਸੋਸਜਨਕ ਖ਼ਬਰ: ਖੇਤੀਬਾੜੀ ਬਿੱਲ ਪਾਸ ਹੋਣ ਤੋਂ ਬਾਅਦ 60 ਤੋਂ ਵਧੇਰੇ ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ
ਰਿਪੋਰਟ ਅਨੁਸਾਰ ਹੋਰਨਾਂ ਧਰਮਾਂ ਨਾਲ ਸਬੰਧਿਤ ਲੋਕਾਂ 'ਚ ਬੀਮਾਰੀ ਗ੍ਰਸਤ ਹੋਣ ਦੀ ਦਰ 7 ਫ਼ੀਸਦੀ ਤੋਂ 11 ਫ਼ੀਸਦ ਦੇ ਵਿਚਕਾਰ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਬਾਕੀ ਧਰਮਾਂ 'ਚ ਬੀਮਾਰੀ ਗ੍ਰਸਤ ਲੋਕਾਂ ਦੀ ਦਰ ਕਿੰਨੀ ਹੈ, ਦੇ ਬਾਰੇ ਵਿਸਥਾਰ ਨਾਲ ਜਾਣਨ ਲਈ ਆਓ ਸੁਣਦੇ ਹਾਂ ਜਗਬਾਣੀ ਪੌਡਕਾਸਟ ਦੀ ਇਹ ਰਿਪੋਰਟ...
ਪੜ੍ਹੋ ਇਹ ਵੀ ਖਬਰ - ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਕਈ ਬੀਮਾਰੀਆਂ ਨੂੰ ਦੂਰ ਕਰਦੈ ‘ਸੰਤਰਾ’, ਜਾਣੋ ਹੋਰ ਵੀ ਫਾਇਦੇ
ਹਾਥਰਸ ਕੇਸ 'ਤੇ ਬੋਲੇ ADG ਪ੍ਰਸ਼ਾਂਤ ਕੁਮਾਰ- ਨਹੀਂ ਹੋਇਆ ਸੀ ਪੀੜਤਾ ਨਾਲ ਜਬਰ ਜ਼ਿਨਾਹ
NEXT STORY