ਜਲੰਧਰ (ਬਿਊਰੋ) - ਸੰਤਰਾ ਗੁਣਕਾਰੀ ਫ਼ਲਾਂ ‘ਚੋਂ ਇੱਕ ਫਲ ਹੈ। ਸੰਤਰੇ ਦੀ ਵਰਤੋਂ ਕਰਨਾ ਸਿਹਤ ਲਈ ਬਹੁਤ ਫਾਇਦੇ ਹੈ। ਇਸ ਦੇ ਸੇਵਨ ਨਾਲ ਸਰੀਰ ਦੀਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਨਿਜ਼ਾਤ ਮਿਲਦੀ ਹੈ। ਇਸ ਤੋਂ ਇਲਾਵਾ ਇਹ ਚਿਹਰੇ ਦੀ ਸੁੰਦਰਤਾ ਨੂੰ ਨਿਖ਼ਾਰਨ ‘ਚ ਵੀ ਬਹੁਤ ਫਾਇਦੇਮੰਦ ਹੈ। ਸੰਤਰੇ ਦੇ ਗੁੱਦੇ ਵਿਚ ਸੈਲੁਯਲੋਜ ਹੈਮੀਸੇਲੂਲੋਜ, ਪ੍ਰੋਟੋਪੈਕਟਿਨ, ਪੈਕਟਿਨ, ਫਰੂਟ ਸ਼ੂਗਰ, ਗੰਧ, ਅਮੀਨੋ ਐਸਿਡ, ਵਿਟਾਮਿਨ ‘ਸੀ’, ਖਣਿਜ ਲਵਣ ਅਤੇ ਹੋਰ ਵੀ ਕਈ ਤਰ੍ਹਾਂ ਦੇ ਪੌਸ਼ਕ ਤੱਤ ਪਾਏ ਜਾਂਦੇ ਹਨ। ਸੰਤਰੇ ਖਾਣ ਨਾਲ ਹੋਰ ਕਿਹੜੇ ਫਾਇਦੇ ਹੁੰਦੇ ਹਨ, ਆਓ ਜਾਣਦੇ ਹਾਂ.....
ਭਾਰ ਘੱਟ ਕਰਨ ’ਚ ਕਰਦੈ ਮਦਦ
ਜ਼ਿਆਦਾ ਭਾਰ ਦੇ ਕਾਰਨ ਵੀ ਕਈ ਲੋਕ ਚਿੰਤਾ ‘ਚ ਰਹਿੰਦੇ ਹਨ । ਭਾਰ ਘੱਟ ਕਰਨ ਲਈ ਸੰਤਰੇ ਦਾ ਸੇਵਨ ਕਰਨਾ ਕਾਫ਼ੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਸੰਤਰੇ ਦੇ ਸੇਵਨ ਨਾਲ ਸਰੀਰ ਦਾ ਭਾਰ ਘੱਟ ਕੀਤਾ ਜਾ ਸਕਦਾ ਹੈ।
ਪਿੰਪਲਸ ਨੂੰ ਦੂਰ ਕਰਨ ‘ਚ ਮਦਦ ਕਰੇ
ਸੰਤਰੇ ਦੇ ਰਸ ‘ਚ ਭਰਪੂਰ ਮਾਤਰਾ ਵਿੱਚ ਸਾਇਟਰਿਕ ਐਸਿਡ ਪਾਇਆ ਜਾਂਦਾ ਹੈ ਜੋ ਪਿੰਪਲਸ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਆਪਣੇ ਚਿਹਰੇ ‘ਤੇ ਥੋੜ੍ਹਾ ਜਿਹਾ ਸੰਤਰੇ ਦਾ ਰਸ ਲਗਾਕੇ ਰਗੜੋ । ਸੁੱਕ ਜਾਣ ‘ਤੇ ਚਿਹਰੇ ਨੂੰ ਧੋ ਲਓ। ਇਸ ਤੋਂ ਇਲਾਵਾ ਤੁਸੀਂ ਸੰਤਰੇ ਦਾ ਫੇਸ ਪੈਕ ਵੀ ਲਗਾ ਸੱਕਦੇ ਹੋ ।
ਬਲੱਡ ਪ੍ਰੈਸ਼ਰ ਨੂੰ ਕਾਬੂ ਕਰੇ
ਬਲੱਡ ਪ੍ਰੈਸ਼ਰ ਨੂੰ ਕਾਬੂ ਵਿਚ ਰੱਖਣ ਲਈ ਸੋਡੀਅਮ ਦੀ ਮਾਤਰਾ ਠੀਕ ਹੋਣੀ ਚਾਹੀਦੀ ਹੈ। ਸੰਤਰਾ ਸੋਡੀਅਮ ਦੀ ਮਾਤਰਾ ਨੂੰ ਕਾਬੂ ਕਰਕੇ ਬਲੱਡ ਪ੍ਰੈਸ਼ਰ ਨੂੰ ਸਹੀ ਰੱਖਦਾ ਹੈ। ਇਸੇ ਲਈ ਆਪਣੇ ਭੋਜਨ ਵਿੱਚ ਸੰਤਰੇ ਨੂੰ ਜ਼ਰੂਰ ਸ਼ਾਮਲ ਕਰੋ।
ਮੂੰਹ ਦੇ ਰੋਗ ਹੁੰਦੇ ਨੇ ਦੂਰ
ਵਿਟਾਮਿਨ ‘ਸੀ’ ਦੀ ਕਮੀ ਕਾਰਨ ਸਕਰਵੀ ਰੋਗ ਹੋ ਜਾਂਦਾ ਹੈ। ਮਸੂੜੇ ਸੁੱਜ ਜਾਂਦੇ ਹਨ, ਜਿਸ ਕਰਕੇ ਉਨ੍ਹਾਂ ‘ਚੋਂ ਖੂਨ ਨਿਕਲਣ ਲਗਦਾ ਹੈ। ਸੰਤਰੇ ਦੀ ਰੋਜ਼ਾਨਾ ਵਰਤੋਂ ਕਰਨ ਦੇ ਨਾਲ ਇਸ ਰੋਗ ਨੂੰ ਜਲਦੀ ਠੀਕ ਕੀਤਾ ਜਾ ਸਕਦਾ ਹੈ ।
ਅੱਖਾਂ ਦੀ ਰੋਸ਼ਨੀ ਲਈ ਹੈ ਲਾਭਕਾਰੀ
ਜ਼ਾਨਾ ਸੰਤਰੇ ਦੀ ਵਰਤੋਂ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ। ਇਸ ਲਈ ਨਿਯਮਤ ਰੂਪ ਵਿੱਚ ਸੰਤਰੇ ਦੀ ਵਰਤੋਂ ਕਰਨੀ ਚਾਹੀਦੀ ਹੈ ।
ਜ਼ੁਕਾਮ ਤੋਂ ਰਾਹਤ
ਔਲੇ ਤੋਂ ਬਾਅਦ ਜੇ ਕਿਸੇ ਫ਼ਲ ਵਿੱਚ ਸਭ ਤੋਂ ਵੱਧ ਵਿਟਾਮਿਨ ‘ਸੀ’ ਹੈ ਤਾਂ ਉਹ ਫਲ ਸੰਤਰਾ ਹੀ ਹੈ। ਜਿਸ ਕਰਕੇ ਸੰਤਰੇ ਦੇ ਸੇਵਨ ਦੇ ਨਾਲ ਜ਼ੁਕਾਮ ਤੋਂ ਰਾਹਤ ਮਿਲਦੀ ਹੈ।
ਮਾਨਸਿਕ ਤਣਾਅ ਦੂਰ ਕਰੋ
ਸੰਤਰੇ ਫ਼ਲ ਦੇ ਸੇਵਨ ਨਾਲ ਦਿਮਾਗੀ ਥਕਾਨ ਅਤੇ ਚਿੜਚਿੜਾਪਨ ਦੂਰ ਹੁੰਦਾ ਹੈ। ਜਿਸ ਨਾਲ ਮਾਨਸਿਕ ਤਣਾਅ ਦੂਰ ਹੁੰਦਾ ਹੈ ।
ਕਿਡਨੀ ਸਟੋਨ
ਸੰਤਰੇ ਦਾ ਸੇਵਨ ਗੁਰਦੇ ਲਈ ਬਹੁਤ ਹੀ ਫਾਇਦੇਮੰਦ ਹੈ । ਇਸ ਫ਼ਲ ਦੀ ਵਰਤੋਂ ਕਰਨ ਨਾਲ ਕਿਡਨੀ ਦੀ ਪੱਥਰੀ ਦਾ ਖਤਰਾ ਵੀ ਘੱਟ ਹੁੰਦਾ ਹੈ । ਇਸ ਤੋਂ ਇਲਾਵਾ ਇਹ ਯੂਰਿਕ ਐਸਿਡ ਨੂੰ ਵੀ ਘੱਟ ਕਰਦਾ ਹੈ।
ਚਿਹਰੇ ਤੇ ਵਾਲ਼ਾਂ ਦੀ ਖ਼ੂਬਸੂਰਤੀ ਲਈ ਰੋਜ਼ਾਨਾ ਖਾਓ 'ਛੋਟੀ ਇਲਾਇਚੀ', ਇਨ੍ਹਾਂ ਬੀਮਾਰੀਆਂ ਤੋਂ ਵੀ ਰਹੋਗੇ ਦੂਰ
NEXT STORY