ਨੈਸ਼ਨਲ ਡੈਸਕ: ਭਾਰਤ ਵਿਚ ਮੈਡੀਕਲ ਕਾਲਜਾਂ ਦੀ ਗਿਣਤੀ ਪਿਛਲੇ ਦਹਾਕੇ ਵਿਚ ਦੋਗੁਣਾ ਤੋਂ ਵੀ ਵੱਧ ਹੋ ਗਈ ਹੈ। ਇਸ ਹਫ਼ਤੇ ਰਾਜ ਸਭਾ ਵਿਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਬਿਆਨ ਅਨੁਸਾਰ 2013-14 ਵਿਚ ਮੈਡੀਕਲ ਕਾਲਜਾਂ ਦੀ ਗਿਣਤੀ 387 ਸੀ, ਜੋ 2024-25 ਵਿਚ ਵੱਧ ਕੇ 780 ਹੋ ਗਈ ਹੈ। ਇਸੇ ਤਰ੍ਹਾਂ, MBBS ਦੀਆਂ ਸੀਟਾਂ 130% ਵਧੀਆਂ ਹਨ, ਜੋ ਕਿ ਇਸੇ ਸਮੇਂ ਦੌਰਾਨ 51,348 ਤੋਂ ਵੱਧ ਕੇ 1,18,137 ਹੋ ਗਈਆਂ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 7 ਜ਼ਿਲ੍ਹਿਆਂ ਲਈ Alert! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਅੰਡੇਮਾਨ ਅਤੇ ਨਿਕੋਬਾਰ ਟਾਪੂ, ਅਰੁਣਾਚਲ ਪ੍ਰਦੇਸ਼, ਦਾਦਰਾ ਅਤੇ ਨਗਰ ਹਵੇਲੀ, ਮਿਜ਼ੋਰਮ ਅਤੇ ਨਾਗਾਲੈਂਡ ਆਦਿ ਕਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ (UTs) ਵਿਚ 2013-14 ਵਿਚ ਕੋਈ ਮੈਡੀਕਲ ਕਾਲਜ ਨਹੀਂ ਸੀ, ਪਰ ਹੁਣ ਇਨ੍ਹਾਂ ਸਾਰਿਆਂ ਵਿਚ ਮੈਡੀਕਲ ਕਾਲਜ ਹਨ। ਤੇਲੰਗਾਨਾ ਜ਼ੀਰੋ ਮੈਡੀਕਲ ਕਾਲਜਾਂ ਤੋਂ ਵੱਧ ਕੇ 65 ਤਕ ਪਹੁੰਚ ਗਿਆ ਹੈ। ਇਸ ਦੌਰਾਨ, ਗੋਆ ਅਤੇ ਚੰਡੀਗੜ੍ਹ ਨੇ ਆਪਣੀਆਂ MBBS ਸੀਟਾਂ ਵਿਚ ਮਾਮੂਲੀ ਵਾਧਾ ਕਰਦੇ ਹੋਏ ਆਪਣਾ ਸਿੰਗਲ ਕਾਲਜ ਬਰਕਰਾਰ ਰੱਖਿਆ।
ਮੈਡੀਕਲ ਕਾਲਜਾਂ ਦੀ ਗਿਣਤੀ ਵਿਚ ਸਭ ਤੋਂ ਅੱਗੇ ਕਰਨਾਟਕ ਹੈ, ਜਿੱਥੇ ਇਨ੍ਹਾਂ ਕਾਲਜਾਂ ਦੀ ਗਿਣਤੀ 46 ਤੋਂ ਵਧ ਕੇ 73 ਹੋ ਗਈ ਹੈ। ਮਹਾਰਾਸ਼ਟਰ ਵਿਚ 44 ਤੋਂ ਵੱਧ ਕੇ 80 ਕਾਲਜ ਹੋ ਗਏ ਹਨ, ਜਦੋਂ ਕਿ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ, ਜੋ 30 ਤੋਂ ਵੱਧ ਕੇ 86 ਕਾਲਜਾਂ ਤੱਕ ਪਹੁੰਚ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਹਾਏ ਓ ਰੱਬਾ! ਵਿਆਹ ਵਾਲੇ ਘਰ 'ਚ ਜੋ ਹੋਇਆ ਕਿਸੇ ਨੇ ਸੋਚਿਆ ਨਾ ਸੀ, ਆਪ ਹੀ ਵੇਖ ਲਓ ਵੀਡੀਓ
MBBS ਸੀਟਾਂ 'ਚ ਵੀ ਹੋਇਆ ਵਾਧਾ
MBBS ਸੀਟਾਂ ਦੀ ਉਪਲਬਧਤਾ ਇਸੇ ਤਰ੍ਹਾਂ ਵਧੀ ਹੈ। ਉੱਤਰ ਪ੍ਰਦੇਸ਼ ਨੇ ਆਪਣੀ ਸਮਰੱਥਾ 3,749 ਤੋਂ ਵਧਾ ਕੇ 12,425 ਸੀਟਾਂ, ਮਹਾਰਾਸ਼ਟਰ ਨੇ 5,590 ਤੋਂ 11,845 ਸੀਟਾਂ ਅਤੇ ਤਾਮਿਲਨਾਡੂ ਨੇ 6,215 ਤੋਂ ਵਧਾ ਕੇ 12,050 ਸੀਟਾਂ ਕਰ ਦਿੱਤੀਆਂ ਹਨ। ਤੇਲੰਗਾਨਾ, ਜਿਸ ਵਿਚ ਪਹਿਲਾਂ ਕੋਈ ਕਾਲਜ ਜਾਂ ਸੀਟਾਂ ਨਹੀਂ ਸਨ, ਹੁਣ 9,040 MBBS ਸੀਟਾਂ ਦੀ ਪੇਸ਼ਕਸ਼ ਕਰਦਾ ਹੈ। ਰਾਜਸਥਾਨ ਵਿਚ ਵੀ ਮਹੱਤਵਪੂਰਨ ਵਾਧਾ ਹੋਇਆ, 2013-14 ਵਿਚ 1,750 ਸੀਟਾਂ ਵਾਲੇ 10 ਕਾਲਜਾਂ ਤੋਂ 2024-25 ਵਿਚ 6,475 ਸੀਟਾਂ ਵਾਲੇ 43 ਕਾਲਜ ਹੋ ਗਏ। ਮੱਧ ਪ੍ਰਦੇਸ਼ 12 ਕਾਲਜਾਂ (1,700 ਸੀਟਾਂ) ਤੋਂ 31 ਕਾਲਜਾਂ (5,200 ਸੀਟਾਂ) ਤੱਕ ਫੈਲਿਆ, ਜਦੋਂ ਕਿ ਛੱਤੀਸਗੜ੍ਹ ਪੰਜ ਕਾਲਜਾਂ (600 ਸੀਟਾਂ) ਤੋਂ ਵਧ ਕੇ 16 ਕਾਲਜ (2,455 ਸੀਟਾਂ) ਹੋ ਗਿਆ। ਦਿੱਲੀ ਨੇ ਤਿੰਨ ਹੋਰ ਕਾਲਜਾਂ ਨੂੰ ਜੋੜਿਆ, ਜਿੱਥੇ ਕਾਲਜਾਂ ਦੀ ਗਿਣਤੀ 7 ਤੋਂ ਵੱਧ ਕੇ 10 ਅਤੇ MBBS ਦੀਆਂ ਸੀਟਾਂ 900 ਤੋਂ ਵਧ ਕੇ 1,497 ਹੋ ਗਈਆਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਕੇਤਿਕ ਭਾਸ਼ਾ ਨੂੰ ਸਮਰਪਿਤ DTH ਚੈਨਲ ਕੀਤਾ ਗਿਆ ਲਾਂਚ
NEXT STORY