ਵਾਸ਼ਿੰਗਟਨ - ਪਿਛਲੇ ਮਹੀਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਮੰਗਲ ਗ੍ਰਹਿ 'ਤੇ ਲੈਂਡ ਕਰਨ ਵਾਲੇ ਰੋਵਰ ਦੇ ਇਤਿਹਾਸਕ ਮਾਰਸ ਮਿਸ਼ਨ ਤੋਂ ਬਾਅਦ ਨਾਸਾ ਦੇ ਸਾਇੰਸਦਾਨਾਂ ਨੂੰ ਸੰਬੋਧਿਤ ਕਰ ਰਹੇ ਸਨ। ਨਾਸਾ ਦੇ ਇਸ ਮਿਸ਼ਨ ਦੇ ਗਾਈਡੈਂਸ, ਨੈਵੀਗੇਸ਼ਨ ਅਤੇ ਕੰਟਰੋਲ ਅਪਰੇਸ਼ਨ ਨੂੰ ਭਾਰਤੀ ਮੂਲ ਦੀ ਸਵਾਮੀ ਮੋਹਨ ਲੀਡ ਕਰ ਰਹੀ ਸੀ। ਬਾਈਡੇਨ ਨੇ ਕਿਹਾ ਕਿ ਭਾਰਤੀ-ਅਮਰੀਕੀ ਅੱਜ ਅਮਰੀਕਾ ਵਿਚ ਲੀਡਰਸ਼ਿਪ ਦੀ ਭੂਮਿਕਾ ਵਿਚ ਹਨ। ਬਾਈਡੇਨ ਨੇ 56 ਭਾਰਤੀ-ਅਮਰੀਕੀਆਂ ਨੂੰ ਆਪਣੀ ਪ੍ਰਸ਼ਾਸਨਿਕ ਟੀਮ ਵਿਚ ਥਾਂ ਦਿੱਤੀ ਹੈ।
ਹੁਣ ਭਾਰਤੀ-ਅਮਰੀਕੀ ਉਥੇ ਸੂਬਿਆਂ ਵਿਚ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਾਉਣ ਵਿਚ ਲੱਗੇ ਹਨ। ਤਾਜ਼ਾ ਉਦਾਹਰਣ ਹੈ ਨਿਊਯਾਰਕ ਨੂੰ ਚਲਾਉਣ ਵਾਲੀ ਸਿਟੀ ਕੌਂਸਲ ਦੇ ਮੈਂਬਰਾਂ ਦੀ ਚੋਣ। ਪਹਿਲੀ ਵਾਰ ਇਨ੍ਹਾਂ ਸਿਟੀ ਕੌਂਸਲ ਚੋਣਾਂ ਵਿਚ ਵੀ ਭਾਰਤੀ-ਅਮਰੀਕੀ ਦਾ ਦਬਦਬਾ ਵਧਿਆ ਹੈ। ਕੌਂਸਲ ਮੈਂਬਰ ਚੋਣਾਂ ਵਿਚ ਇਸ ਵਾਰ 16 ਦੱਖਣੀ-ਏਸ਼ੀਆਈ ਉਮੀਦਵਾਰ ਹਨ। ਜਿਨ੍ਹਾਂ ਵਿਚੋਂ ਪਹਿਲੀ ਵਾਰ 10 ਭਾਰਤੀ ਮੂਲ ਦੇ ਅਮਰੀਕੀ ਇਨ੍ਹਾਂ ਚੋਣਾਂ ਵਿਚ ਖੜ੍ਹੇ ਹਨ। ਦੱਸ ਦਈਏ ਕਿ ਇਹ ਸਭ ਮੈਂਬਰ ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧ ਰੱਖਦੇ ਹਨ। ਉਥੇ ਹੀ ਬੰਗਲਾਦੇਸ਼ੀ ਮੂਲ ਦੇ 5 ਅਮਰੀਕੀ ਅਤੇ ਪਾਕਿਸਤਾਨ ਮੂਲ ਦੀ ਇਕ ਉਮੀਦਵਾਰ ਇਸ ਚੋਣ ਮੈਦਾਨ ਵਿਚ ਉਤਰੀ ਹੈ।
ਟੈਕਸੀ ਡਰਾਈਵਰ ਦੀ ਧੀ 26 ਸਾਲਾਂ ਜਸਲੀਨ ਕੌਰ
ਜਸਲੀਨ ਕੌਰ ਇਕ ਟੈਕਸੀ ਡਰਾਈਵਰ ਅਤੇ ਗ੍ਰਾਸਰੀ ਸਟੋਰ ਚਲਾਉਣ ਵਾਲੇ ਵਰਕਰ ਦੀ ਧੀ ਹੈ। ਜੇਕਰ ਉਹ ਇਨ੍ਹਾਂ ਚੋਣਾਂ ਵਿਚ ਜਿੱਤਦੀ ਹੈ ਤਾਂ ਉਹ ਪਹਿਲੀ ਗੈਰ-ਗੋਰੀ (ਅਸ਼ਵੇਤ) ਵਿਅਕਤੀ ਅਤੇ ਮਹਿਲਾ ਹੋਵੇਗੀ। ਟੈਕਸੀ ਵਾਲਿਆਂ ਦੇ ਕਰਜ਼ੇ ਸਬੰਧੀ ਸੰਕਟ ਤੋਂ ਪ੍ਰਭਾਵਿਤ ਹੋ ਕੇ ਜਸਲੀਨ ਨੇ ਇਸ ਚੋਣ ਮੈਦਾਨ ਵਿਚ ਉਤਰੀ ਹੈ।
ਅਪ੍ਰਵਾਸੀ ਦੀ ਧੀ ਤੇ ਅਧਿਆਪਕਾ ਹੈ ਫੇਲੀਸਿਆ
ਫੇਲੀਸਿਆ ਸਿੰਘ ਇਕ ਅਪ੍ਰਵਾਸੀ ਵਰਕਿੰਗ ਕਲਾਸ ਪਰਿਵਾਰ ਦੇ ਧੀ ਹੈ। ਸਿੰਘ ਪੇਸ਼ੇ ਤੋਂ ਅਧਿਆਪਕ ਹੈ। ਉਹ ਕਹਿੰਦੀ ਹੈ ਕਿ ਸਾਡੇ ਪਰਿਵਾਰ ਜਿਹੇ ਲੋਕ ਸ਼ਹਿਰ ਨੂੰ ਬਹੁਤ ਕੁਝ ਦਿੰਦੇ ਹਨ ਪਰ ਉਨ੍ਹਾਂ ਨੂੰ ਰਿਟਰਨ ਬਹੁਤ ਘੱਟ ਮਿਲਦਾ ਹੈ ਅਤੇ ਮੈਂ ਉਸ 'ਤੇ ਜ਼ਰੂਰ ਕੰਮ ਕਰਾਂਗੀ।
ਜਿੰਦਲ 2003 ਵਿਚ ਅਮਰੀਕਾ ਗਏ
ਭਾਰਤ ਤੋਂ ਇੰਜੀਨੀਅਰਿੰਗ ਕਰ ਕੇ ਸੰਜੀਵ ਜਿੰਦਲ 2003 ਵਿਚ ਅਮਰੀਕਾ ਪਹੁੰਚੇ ਸਨ। 10 ਸਾਲ ਤੱਕ ਉਹ ਸੰਘਰਸ਼ ਕਰਦੇ ਰਹੇ। ਜਿੰਦਲ ਨੇ ਕਿਹਾ ਕਿ ਉਹ ਛੋਟੇ ਬਿਜਨੈੱਸ, ਪਬਲਿਕ ਸੇਫਟੀ, ਹੈਲਥ ਸਿਸਟਮ ਅਤੇ ਅਪ੍ਰਵਾਸੀਆਂ ਲਈ ਕੰਮ ਕਰਨਗੇ।
ਚੌਗਿਰਦਾ ਸਲਾਹਕਾਰ ਫਰਮ ਦੇ ਡਾਇਰੈਕਟਰ ਹਨ ਸੂਰਜ
ਸੂਰਜ 1998 ਵਿਚ ਪੈਰਾਸਾਇਕੋਲਾਜ਼ੀ ਵਿਚ ਸਮਰ ਸਟੱਡੀ ਪ੍ਰੋਗਰਾਮ ਅਧੀਨ ਨਿਊਯਾਰਕ ਆਏ ਸਨ। ਉਹ ਉਹ ਇਕ ਚੌਗਿਰਦਾ ਕੰਸਲਟਿੰਗ ਫਰਮ ਦੇ ਡਾਇਰੈਕਟਰ ਹਨ। ਸੂਰਜ ਦਾ ਕਹਿਣਾ ਹੈ ਕਿ ਸਾਡੇ ਖੇਤਰ ਦੀ ਨੁਮਾਇੰਦਗੀ ਅਪ੍ਰਵਾਸੀ ਕੋਲ ਹੀ ਹੋਣੀ ਚਾਹੀਦੀ ਹੈ।
ਨਿਊਯਾਰਕ ਦੇ 51 ਜ਼ਿਲਿਆਂ ਲਈ ਸਿਟੀ ਕੌਂਸਲ ਚੋਣਾਂ 22 ਜੂਨ ਨੂੰ ਚੋਣਾਂ ਹੋਣਗੀਆਂ। ਉਥੇ ਹੀ ਨਾਮਜ਼ਦਗੀ ਦੀ ਆਖਰੀ ਤਰੀਕ 25 ਮਾਰਚ ਸੀ। ਡੈਮੋਕ੍ਰੇਟਿਕ ਪਾਰਟੀ ਨੇ ਇਨ੍ਹਾਂ ਸਭ ਏਸ਼ੀਆਈ-ਅਮਰੀਕੀ ਉਮੀਦਵਾਰਾਂ ਨੂੰ ਆਪਣੀ ਪਾਰਟੀ ਵੱਲੋਂ ਚੋਣ ਲੱੜਣ ਦੀ ਟਿਕਟ ਦਿੱਤੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਪਹਿਲੀ ਵਾਰ ਹੀ ਚੋਣ ਲੱੜ ਰਹੇ ਹਨ। ਦੱਸ ਦਈਏ ਕਿ ਭਾਰਤੀ ਨਿਊਯਾਰਕ ਵਿਚ ਸਭ ਤੋਂ ਵੱਡਾ ਅਤੇ ਤੇਜ਼ੀ ਨਾਲ ਵੱਧਦਾ ਅਪ੍ਰਵਾਸੀ ਭਾਈਚਾਰਾ ਹੈ। ਇਥੇ 7 ਲੱਖ ਤੋਂ ਜ਼ਿਆਦਾ ਭਾਰਤੀ ਰਹਿੰਦੇ ਹਨ।
10ਵੀਂ ਦੀ ਵਿਦਿਆਰਥਣ ਨਾਲ ਗੈਂਗਰੇਪ ਕਰਨ ਵਾਲੇ ਨੌਜਵਾਨ ਨੂੰ UP ਪੁਲਸ ਨੇ ਮਾਰੀ ਗੋਲੀ
NEXT STORY