ਵੈੱਬ ਡੈਸਕ- ਭਾਰਤੀ ਫ਼ੌਜ 'ਚ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਭਾਰਤੀ ਫ਼ੌਜ ਨੇ ਸ਼ਾਰਟ ਸਰਵਿਸ ਕਮਿਸ਼ਨਰ ਮਹਿਲਾ ਅਤੇ ਪੁਰਸ਼ ਐਂਟਰੀ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਆਰਮੀ ਟੈਕਨੀਕਲ ਦੀ ਇਸ ਨਵੀਂ ਭਰਤੀ ਲਈ ਮਹਿਲਾ ਅਤੇ ਪੁਰਸ਼ ਦੋਵਾਂ ਲਈ ਵੱਖ-ਵੱਖ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਦੋਵਾਂ ਦੀ ਐਪਲੀਕੇਸ਼ਨ ਵਿੰਡੋ ਵੀ ਵੱਖ-ਵੱਖ ਤਰੀਕਾਂ 'ਚ ਬੰਦ ਹੋਵੇਗੀ।
ਆਖ਼ਰੀ ਤਾਰੀਖ਼
ਪੁਰਸ਼ ਐਂਟਰੀ ਲਈ 5 ਫਰਵਰੀ 2026 ਤੱਕ ਅਪਲਾਈ ਕਰ ਸਕਦੇ ਹਨ।
ਮਹਿਲਾ ਐਂਟਰੀ ਲਈ 4 ਫਰਵਰੀ 2026 ਤੱਕ ਅਪਲਾਈ ਕਰ ਸਕਦੀਆਂ ਹਨ।
ਅਹੁਦਿਆਂ ਦਾ ਵੇਰਵਾ
ਸ਼ਾਰਟ ਸਰਵਿਸ ਐਂਟਰੀ (ਟੈਕਨੀਕਲ) (SSCW(T)-67 Women) ਅਤੇ (SSC (T)-67) Men)
ਪੁਰਸ਼ਾਂ ਲਈ 350 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ।
ਔਰਤਾਂ ਲਈ 30 ਅਹੁਦਿਆਂ 'ਤੇ ਭਰਤੀਆਂ ਹਨ।
ਸਿੱਖਿਆ ਯੋਗਤਾ
ਪੁਰਸ਼ ਐਂਟਰੀ ਲਈ ਇਹ ਭਰਤੀਆਂ ਸਿਵਲ, ਆਰਕੀਟੈਕਟ, ਕੰਪਿਊਟਰ ਸਾਇੰਸ, ਇਨਫਾਰਮੇਸ਼ਨ ਤਕਨਾਲੋਜੀ, ਇਲੈਕਟ੍ਰਿਕਲ, ਇਲੈਕਟ੍ਰਾਨਿਕਸ, ਮੈਕੇਨਿਕਲ ਸਣੇ ਵੱਖ-ਵੱਖ ਇੰਜੀਨੀਅਰਿੰਗ ਫੀਲਡਸ ਲਈ ਹਨ। ਉਮੀਦਵਾਰਾਂ ਕੋਲ ਸੰਬੰਧਤ ਖੇਤਰ 'ਚ ਇੰਜੀਨੀਅਰਿੰਗ ਦੀ ਡਿਗਰੀ ਹੋਣੀ ਚਾਹੀਦੀ ਹੈ।
ਮਹਿਲਾ ਐਂਟਰੀ ਲਈ ਵੀ ਇੰਜੀਨੀਅਰਿੰਗ ਦੀ ਡਿਗਰੀ ਮੰਗੀ ਗਈ ਹੈ।
ਉਮਰ
ਔਰਤਾਂ ਲਈ ਜਨਮ ਤਰੀਕ 1 ਅਕਤੂਬਰ 1999 ਤੋਂ 30 ਸਤੰਬਰ 2006 ਤੱਕ ਹੋਣੀ ਚਾਹੀਦੀ ਹੈ। ਦੋਵਾਂ ਤਰੀਕਾਂ ਦੀ ਵੀ ਗਣਨਾ ਹੋਵੇਗੀ।
ਪੁਰਸ਼ ਐਂਟਰੀ ਲਈ 1 ਅਕਤੂਬਰ 1999 ਤੋਂ 31 ਸਤੰਬਰ 2006 ਡੇਟ ਆਫ਼ ਬਰਥ ਦੇ ਉਮੀਦਵਾਰ ਅਪਲਾਈ ਕਰ ਸਕਣਗੇ।
ਚੋਣ ਪ੍ਰਕਿਰਿਆ
ਸ਼ਾਰਟਲਿਸਟਿੰਗ, ਐੱਸਐੱਸਬੀ, ਪੀਸੀਟੀਏ, ਮੈਡੀਕਲ ਆਦਿ ਪੜਾਵਾਂ ਰਾਹੀਂ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਕਿਸੇ ਤਰ੍ਹਾਂ ਦੀ ਲਿਖਤੀ ਪ੍ਰੀਖਿਆ ਨਹੀਂ ਲਈ ਜਾਵੇਗੀ। ਇਹ ਡਾਇਰੈਕਟ ਐਂਟਰੀ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਔਰਤਾਂ ਵਧੇਰੇ ਜਾਣਕਾਰੀ ਲਈ ਇਸ ਨੋਟੀਫਿਕੇਸ਼ਨ 'ਤੇ ਕਲਿੱਕ ਕਰੋ।
ਰਾਜਸਥਾਨ: ਸੰਘਣੀ ਧੁੰਦ ਕਾਰਨ ਜੀਪ ਨਾਲ ਟਕਰਾਈ ਬੱਸ, ਚਾਰ ਪੁਲਸ ਕਰਮਚਾਰੀ ਜ਼ਖਮੀ
NEXT STORY