ਨਵੀਂ ਦਿੱਲੀ - ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਕਿਸਾਨ ਨੇਤਾ ਆਪਣਾ ਪੱਲਾ ਝਾੜਣ ਲੱਗੇ ਹਨ। ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ਸਮੇਤ ਸਾਰੀਆਂ ਥਾਵਾਂ 'ਤੇ ਪੁਲਸ ਦੇ ਬੈਰੀਕੇਡ ਤੋੜ ਕੇ ਦਿੱਲੀ ਦੀਆਂ ਸਰਹੱਦਾਂ ਵਿੱਚ ਦਾਖਲ ਹੋਏ ਕਿਸਾਨ ਲਾਲ ਕਿਲ੍ਹੇ ਵਿੱਚ ਵੜ ਗਏ ਸਨ। ਆਈ.ਟੀ.ਓ. 'ਤੇ ਪੁਲਸ ਮੁੱਖ ਦਫ਼ਤਰ ਸਾਹਮਣੇ ਪੁਲਸ ਅਤੇ ਕਿਸਾਨਾਂ ਵਿੱਚ ਝੜਪਾਂ ਵੀ ਹੋਈ। ਭਾਰਤੀ ਕਿਸਾਨ ਯੂਨੀਅਨ ਨੇ ਮੰਗਲਵਾਰ ਨੂੰ ਟਰੈਕਟਰ ਮਾਰਚ ਦੌਰਾਨ ਰਾਸ਼ਟਰੀ ਰਾਜਧਾਨੀ ਵਿੱਚ ਹੋਈ ਹਿੰਸਾ ਲਈ ਦਿੱਲੀ ਪੁਲਸ ਅਤੇ ਸਥਾਨਕ ਪ੍ਰਸ਼ਾਸਨ ਨੂੰ ਜ਼ਿੰਮੇਦਾਰ ਠਹਿਰਾਇਆ ਹੈ।
ਇਹ ਵੀ ਪੜ੍ਹੋ- 8 ਬੱਸਾਂ, 17 ਗੱਡੀਆਂ, 4 ਕੰਟੇਨਰ ਅਤੇ 300 ਤੋਂ ਜ਼ਿਆਦਾ ਬੈਰੀਕੇਡ ਤੋੜੇ, 7 'ਤੇ FIR ਦਰਜ
ਭਾਰਤੀ ਕਿਸਾਨ ਯੂਨੀਅਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਿਸਾਨ ਉਸ ਰਾਹ 'ਤੇ ਚੱਲ ਰਹੇ ਸਨ, ਜੋ ਟਰੈਕਟਰ ਮਾਰਚ ਲਈ ਤੈਅ ਕੀਤੇ ਗਏ ਸਨ ਪਰ ਚਿੰਨ੍ਹਤ ਥਾਵਾਂ 'ਤੇ ਬੈਰੀਕੇਡ ਨਾ ਲਗਾ ਕੇ ਕਿ ਸਾਨ ਯਾਤਰਾ ਨੂੰ ਗੁੰਮਰਾਹ ਕਰਣ ਦੀ ਕੋਸ਼ਿਸ਼ ਕੀਤੀ ਗਈ। ਇਸ ਦਾ ਨਤੀਜਾ ਇਹ ਹੋਇਆ ਕਿ ਟਰੈਕਟਰ ਸਵਾਰ ਭਟਕ ਕੇ ਦਿੱਲੀ ਵੱਲ ਅੱਗੇ ਚਲੇ ਗਏ। ਨਤੀਜਾ ਵਜੋਂ ਅਣਚਾਹੇ ਤੱਤਾਂ ਅਤੇ ਕੁੱਝ ਸੰਗਠਨਾਂ ਨੂੰ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਇਸ ਯਾਤਰਾ ਵਿੱਚ ਅੜਿੱਕਾ ਪਾਉਣ ਕੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ- ਹਿੰਸਾ ਤੋਂ ਬਾਅਦ ਗ੍ਰਹਿ ਮੰਤਰਾਲਾ ਦਾ ਫੈਸਲਾ- ਦਿੱਲੀ 'ਚ ਤਾਇਨਾਤ ਹੋਣਗੇ 1500 ਜਵਾਨ
ਭਾਰਤੀ ਕਿਸਾਨ ਯੂਨੀਅਨ ਨੇ ਕਿਹਾ ਕਿ, ਭਾਕਿਊ ਇਸ ਕੰਮ ਵਿੱਚ ਸ਼ਾਮਲ ਲੋਕਾਂ ਤੋਂ ਖੁਦ ਨੂੰ ਵੱਖ ਕਰਦੀ ਹੈ। ਕਿਸਾਨ ਯੂਨੀਅਨ ਦਾ ਹਮੇਸ਼ਾ ਸ਼ਾਂਤੀਪੂਰਨ ਅੰਦੋਲਨ ਵਿੱਚ ਵਿਸ਼ਵਾਸ ਰਿਹਾ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀ ਅਪੀਲ 'ਤੇ ਗਣਤੰਤਰ ਦਿਵਸ ਮੌਕੇ ਪਰੇਡ ਵਿੱਚ ਭਾਗੀਦਾਰੀ ਨਿਭਾਉਣ ਵਾਲੇ ਸਾਰੇ ਕਿਸਾਨ ਭਰਾਵਾਂ ਦਾ ਭਾਕਿਊ ਤਹੇ ਦਿਲੋਂ ਧੰਨਵਾਦ ਕਰਦੀ ਹੈ। ਪਰੇਡ ਦੌਰਾਨ ਕੁੱਝ ਅਣਚਾਹੇ ਤੱਤਾਂ ਨੇ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੱਤਾ ਉਸ ਦੀ ਅਸੀ ਕੜੇ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
8 ਬੱਸਾਂ, 17 ਗੱਡੀਆਂ, 4 ਕੰਟੇਨਰ ਅਤੇ 300 ਤੋਂ ਜ਼ਿਆਦਾ ਬੈਰੀਕੇਡ ਤੋੜੇ, 7 'ਤੇ FIR ਦਰਜ
NEXT STORY