ਨਵੀਂ ਦਿੱਲੀ-ਭਾਰਤੀ ਥਲ ਸੈਨਾ ਨੇ ਫੌਜੀਆਂ ਲਈ ਸ਼ਨੀਵਾਰ ਨੂੰ ਨਵੀਂ ਵਰਦੀ ਜਾਰੀ ਕੀਤੀ ਹੈ। ਨਵੀਂ ਵਰਦੀ ਆਰਾਮਦਾਇਕ ਅਤੇ ਜਲਵਾਯੂ ਅਨੁਕੂਲ ਹੈ ਅਤੇ ਇਸ ਦਾ ਡਿਜ਼ਾਈਨ ਕੰਪਿਊਟਰ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਨਵੀਂ ਵਰਦੀ ਪਾਏ ਹੋਏ ਪੈਰਾਸ਼ੂਟ ਰੈਜੀਮੈਂਟ ਦੇ ਕਮਾਂਡੋ ਦੀ ਇਕ ਟੁਕੜੀ ਨੇ ਇਥੇ ਕਰਿਅੱਪਾ ਮੈਦਾਨ 'ਚ ਆਯੋਜਿਤ ਫੌਜ ਦਿਵਸ ਪਰੇਡ 'ਚ ਹਿੱਸਾ ਲਿਆ। ਇਹ ਵਰਦੀ ਜੈਤੂਨ ਅਤੇ ਮਿੱਟੀ ਦੇ ਰੰਗ ਸਮੇਤ ਮਿਸ਼ਰਤ ਰੰਗਾਂ ਵਾਲੀ ਹੈ। ਇਸ ਨੂੰ ਫੌਜੀਆਂ ਦੀ ਤਾਇਨਾਤੀ ਸਥਾਨ ਅਤੇ ਉਥੇ ਦੇ ਜਲਵਾਯੂ ਨੂੰ ਧਿਆਨ 'ਚ ਰੱਖਦੇ ਹੋਏ ਡਿਜ਼ਾਈਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ (ਵੀਡੀਓ)
ਸੂਤਰਾਂ ਨੇ ਦੱਸਿਆ ਕਿ ਵੱਖ-ਵੱਖ ਦੇਸ਼ਾਂ ਦੀਆਂ ਫੌਜੀ ਦੀਆਂ ਵਰਦੀਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਰਾਸ਼ਟਰੀ ਫੈਸ਼ਨ ਤਕਨਾਲੋਜੀ ਸੰਸਥਾ (ਨਿਫਟ) ਦੇ ਸਹਿਯੋਗ ਨਾਲ ਨਵੀਂ ਵਰਦੀ ਦਾ ਡਿਜ਼ਾਈਨ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਵਰਦੀ ਕਿਤੇ ਜ਼ਿਆਦਾ ਆਰਾਮਦਾਇਕ ਹੈ ਅਤੇ ਇਸ ਦੀ ਵਰਤੋਂ ਹਰ ਤਰ੍ਹਾਂ ਦੇ ਖੇਤਰ 'ਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪਾਕਿ 'ਚ 5.6 ਤੀਬਰਤਾ ਦਾ ਆਇਆ ਭੂਚਾਲ
ਉਨ੍ਹਾਂ ਨੇ ਦੱਸਿਆ ਕਿ 'ਡਿਜੀਟਲ ਡਿਸਪਰਸਟਿਵ' ਵਿਧੀ ਨੂੰ ਕੰਪਿਊਟਰ ਦੀ ਮਦਦ ਨਾਲ ਡਿਜਾਈਨ ਕੀਤਾ ਜਾਂਦਾ ਹੈ। ਸੂਤਰਾਂ ਨੇ ਦੱਸਿਆ ਕਿ ਨਵੀਂ ਵਰਦੀ 'ਚ ਸ਼ਰਟ ਦੇ ਹੇਠਲੇ ਹਿੱਸੇ ਨੂੰ ਪਜਾਮੇ ਦੇ ਅੰਦਰ ਨਹੀਂ ਦਬਾਉਣਾ ਪਵੇਗਾ ਜਦਕਿ ਪੁਰਾਣੀ ਵਰਦੀ ਨੂੰ ਅਜਿਹਾ ਕਰਨਾ ਪੈਂਦਾ ਸੀ। ਸੂਤਰਾਂ ਨੇ ਦੱਸਿਆ ਕਿ ਨਵੀਂ ਵਰਦੀ ਖੁਲ੍ਹੇ ਬਾਜ਼ਾਰ 'ਚ ਉਪਲੱਬਧ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਕੁਵੈਤ ਦੀ ਰਿਫਾਇਨਰੀ 'ਚ ਲੱਗੀ ਅੱਗ, 2 ਦੀ ਮੌਤ ਤੇ 5 ਗੰਭੀਰ ਰੂਪ ਨਾਲ ਜ਼ਖਮੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
SKM ਨੇ ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਕੀਤਾ ਵੱਡਾ ਫ਼ੈਸਲਾ
NEXT STORY