ਟੋਰਾਂਟੋ (ਭਾਸ਼ਾ)– ਕੈਨੇਡਾ ਦੇ ਟੋਰਾਂਟੋ ਸ਼ਹਿਰ ’ਚ ਇਕ ਸਬ-ਵੇਅ ਸਟੇਸ਼ਨ ਦੇ ਪ੍ਰਵੇਸ਼ ਦੁਆਰ ’ਤੇ 21 ਸਾਲਾ ਭਾਰਤੀ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ, ਜਦੋਂ ਵਿਦਿਆਰਥੀ ਕੰਮ ’ਤੇ ਜਾ ਰਿਹਾ ਸੀ ਅਤੇ ਉਸ ਨੂੰ ਕਈ ਗੋਲੀਆਂ ਲੱਗੀਆਂ। ਪੁਲਸ ਮੁਤਾਬਕ ਮ੍ਰਿਤਕ ਵਿਦਿਆਰਥੀ ਦੀ ਪਛਾਣ ਕਾਰਤਿਕ ਵਾਸੂਦੇਵ ਦੇ ਰੂਪ ’ਚ ਹੋਈ ਹੈ ਅਤੇ ਉਸ ਨੂੰ ਸੈਂਟ ਜੇਮਜ਼ ਟਾਊਨ ’ਚ ਸ਼ੇਨਬੋਰਨ ਟੀ. ਟੀ. ਸੀ. ਸਟੇਸ਼ਨ ਦੇ ਗਲੇਨ ਰੋਡ ਪ੍ਰਵੇਸ਼ ਦੁਆਰ ’ਤੇ ਵੀਰਵਾਰ ਸ਼ਾਮ ਗੋਲੀਆਂ ਮਾਰੀਆਂ ਗਈਆਂ। ਟੋਰਾਂਟੋ ਪੁਲਸ ਸੇਵਾ ਦੇ ਇਕ ਬਿਆਨ ਮੁਤਾਬਕ ਮੌਕੇ ’ਤੇ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਵਾਸੂਦੇਵ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਟੋਰਾਂਟੋ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ 21 ਸਾਲਾ ਭਾਰਤੀ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ
ਓਧਰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਟਵੀਟ ਕੀਤਾ, ‘‘ਇਸ ਘਟਨਾ ਤੋਂ ਬੇਹੱਦ ਦੁਖੀ ਹਾਂ। ਪਰਿਵਾਰ ਪ੍ਰਤੀ ਮੇਰੀ ਹਮਦਰਦੀ।’’ ਟੋਰਾਂਟੋ ’ਚ ਭਾਰਤ ਦੇ ਮਹਾਵਣਜ ਦੂਤਘਰ ਨੇ ਵੀਰਵਾਰ ਨੂੰ ਇਕ ਟਵੀਟ ਕਰ ਕੇ ਕਿਹਾ, ‘‘ਅਸੀਂ ਟੋਰਾਂਟੋ ’ਚ ਗੋਲੀਬਾਰੀ ਦੀ ਘਟਨਾ ’ਚ ਭਾਰਤੀ ਵਿਦਿਆਰਥੀ ਕਾਰਤਿਕ ਵਾਸੂਦੇਵ ਦੇ ਕਤਲ ਤੋਂ ਹੈਰਾਨ ਅਤੇ ਦੁਖੀ ਹਾਂ। ਦੂਤਘਰ ਨੇ ਕਿਹਾ ਕਿ ਅਸੀਂ ਪਰਿਵਾਰ ਨਾਲ ਸੰਪਰਕ ’ਚ ਹਾਂ ਅਤੇ ਲਾਸ਼ ਨੂੰ ਛੇਤੀ ਪਰਿਵਾਰ ਨੂੰ ਸੌਂਪਣ ਲਈ ਹਰ ਸੰਭਵ ਮਦਦ ਪ੍ਰਦਾਨ ਕਰਾਂਗੇ।’’ ਪੁਲਸ ਨੇ ਦੱਸਿਆ ਕਿ ਗੋਲੀਬਾਰੀ ਦਾ ਸ਼ੱਕੀ 5.7 ਫੁੱਟ ਲੰਬਾ ਗੈਰ-ਗੋਰਾ ਵਿਅਕਤੀ ਹੈ। ਉਸ ਨੂੰ ਆਖਰੀ ਵਾਰ ਹਾਵਰਡ ਸਟਰੀਟ ਵੱਲ ਗਲੇਨ ਰੋਡ ’ਤੇ ਦੱਖਣੀ ਦਿਸ਼ਾ ’ਚ ਹੱਥ ’ਚ ਬੰਦੂਕ ਲੈ ਕੇ ਜਾਂਦੇ ਹੋਏ ਵੇਖਿਆ ਗਿਆ ਸੀ।
ਇਹ ਵੀ ਪੜ੍ਹੋ: ਹਿਮਾਚਲ ’ਚ ‘ਆਪ’ ਨੂੰ ਝਟਕਾ, ਪ੍ਰਦੇਸ਼ ਪ੍ਰਧਾਨ ਅਤੇ ਸੰਗਠਨ ਮੰਤਰੀ ਨੇ ਫੜਿਆ BJP ਦਾ ਪੱਲਾ
ਵਾਸੂਦੇਵ ਦੇ ਭਰਾ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸੇਨੇਕਾ ਕਾਲਜ ਦਾ ਵਿਦਿਆਰਥੀ ਸੀ ਅਤੇ ਘਟਨਾ ਦੇ ਸਮੇਂ ਸਬ-ਵੇਅ ਤੋਂ ਕੰਮ ’ਤੇ ਜਾ ਰਿਹਾ ਸੀ। ਉਹ ਜਨਵਰੀ ’ਚ ਕੈਨੇਡਾ ਪਹੁੰਚਿਆ ਸੀ। ਓਧਰ ਸੇਨੇਕਾ ਕਾਲਜ ਨੇ ਦੱਸਿਆ ਕਿ ਵਾਸੂਦੇਵ ਨੇ ਵਪਾਰ ਪ੍ਰਬੰਧਨ ਪਾਠਕ੍ਰਮ ’ਚ ਦਾਖ਼ਲਾ ਲਿਆ ਸੀ। ਵਾਸੂਦੇਵ ਦੇ ਪਰਿਵਾਰ, ਦੋਸਤਾਂ ਅਤੇ ਸਹਿਪਾਠੀਆਂ ਪ੍ਰਤੀ ਸਾਡੀ ਹਮਦਰਦੀ ਹੈ।
ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ 6 ਖ਼ਤਰਨਾਕ ਐਪਸ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ
NEXT STORY