ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਦੇ ਇਕ ਦੂਰ-ਦੁਰਾਡੇ ਪਿੰਡ ਵਿਚ ਪਾਕਿਸਤਾਨੀ ਨਾਗਰਿਕ ਨਾਲ ਵਿਆਹ ਕਰਾਉਣ ਲਈ ਭਾਰਤ ਤੋਂ ਆਈ ਅੰਜੂ ਨਾਂ ਦੀ ਔਰਤ ਅਗਲੇ ਮਹੀਨੇ ਦੇਸ਼ ਪਰਤ ਸਕਦੀ ਹੈ। ਇਹ ਗੱਲ ਉਸ ਦੇ ਪਾਕਿਸਤਾਨੀ ਪਤੀ ਨੇ ਕਹੀ। ਉਸ ਨੇ ਕਿਹਾ ਕਿ ਅੰਜੂ "ਮਾਨਸਿਕ ਤੌਰ 'ਤੇ ਪਰੇਸ਼ਾਨ ਹੈ ਅਤੇ ਆਪਣੇ ਦੋ ਬੱਚਿਆਂ ਨੂੰ ਬਹੁਤ ਯਾਦ ਕਰ ਰਹੀ ਹੈ।" ਅੰਜੂ ਨੇ 25 ਜੁਲਾਈ ਨੂੰ ਇਸਲਾਮ ਕਬੂਲ ਕਰ ਲਿਆ ਸੀ ਅਤੇ ਆਪਣਾ ਨਾਮ ਬਦਲ ਕੇ ਫਾਤਿਮਾ ਰੱਖ ਲਿਆ ਸੀ। ਧਰਮ ਪਰਿਵਰਤਨ ਤੋਂ ਬਾਅਦ, ਉਸਨੇ ਖੈਬਰ ਪਖਤੂਨਖਵਾ ਦੇ ਅੱਪਰ ਦੀਰ ਜ਼ਿਲ੍ਹੇ ਦੇ ਨਿਵਾਸੀ 29 ਸਾਲਾ ਨਸਰੁੱਲਾ ਨਾਲ ਵਿਆਹ ਕਰਵਾ ਲਿਆ ਸੀ। ਦੋਵੇਂ 2019 ਵਿੱਚ ਫੇਸਬੁੱਕ ਰਾਹੀਂ ਦੋਸਤ ਬਣੇ ਸਨ।
ਇਹ ਵੀ ਪੜ੍ਹੋ: ਅਮਰੀਕਾ ਦਾ ਰਾਸ਼ਟਰਪਤੀ ਬਣਿਆ ਤਾਂ ਖ਼ਤਮ ਕਰ ਦੇਵਾਂਗਾ ‘H-1B ਵੀਜ਼ਾ ਪ੍ਰੋਗਰਾਮ’, ਵਿਵੇਕ ਰਾਮਾਸਵਾਮੀ ਦਾ ਵਾਅਦਾ
ਨਸਰੁੱਲਾ ਨੇ ਫ਼ੋਨ 'ਤੇ ਪੀਟੀਆਈ ਨੂੰ ਦੱਸਿਆ, "ਫਾਤਿਮਾ (ਅੰਜੂ) ਅਗਲੇ ਮਹੀਨੇ ਭਾਰਤ ਪਰਤ ਪਰਤੇਗੀ। ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ ਅਤੇ ਆਪਣੇ ਬੱਚਿਆਂ ਨੂੰ ਬਹੁਤ ਯਾਦ ਕਰ ਰਹੀ ਹੈ। ਉਸ ਕੋਲ ਵਾਪਸ ਪਰਤਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ।'' ਅੰਜੂ ਦਾ ਪਹਿਲਾਂ ਰਾਜਸਥਾਨ ਵਿੱਚ ਰਹਿਣ ਵਾਲੇ ਅਰਵਿੰਦ ਨਾਲ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੀ ਇੱਕ 15 ਸਾਲ ਦੀ ਬੇਟੀ ਅਤੇ ਛੇ ਸਾਲ ਦਾ ਬੇਟਾ ਹੈ। ਨਸਰੁੱਲਾ ਨੇ ਕਿਹਾ ਕਿ ਉਹ ਨਹੀਂ ਚਾਹੁੰਦਾ ਕਿ ਅੰਜੂ ਦੀ ਮਾਨਸਿਕ ਸਿਹਤ ਹੋਰ ਵਿਗੜ ਜਾਵੇ। ਉਸਨੇ ਕਿਹਾ, "ਇਹ ਬਿਹਤਰ ਹੈ ਕਿ ਉਹ ਆਪਣੇ ਦੇਸ਼ ਜਾ ਕੇ ਬੱਚਿਆਂ ਨੂੰ ਮਿਲੇ।"
ਇਹ ਵੀ ਪੜ੍ਹੋ: ਬਾਈਡੇਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਮਾਲਟਾ 'ਚ ਚੀਨ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
ਉਸਨੇ ਕਿਹਾ ਕਿ ਦਸਤਾਵੇਜ਼ੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਉਹ ਵਾਪਸ ਆ ਜਾਵੇਗੀ। ਨਸਰੁੱਲਾ ਨੇ ਕਿਹਾ, ''ਇਸ 'ਚ ਕੁਝ ਸਮਾਂ ਲੱਗੇਗਾ ਅਤੇ ਸੰਭਵ ਹੈ ਕਿ ਉਹ ਅਗਲੇ ਮਹੀਨੇ ਭਾਰਤ ਪਰਤੇ।'' ਅੰਜੂ ਦੇ ਪਾਕਿਸਤਾਨੀ ਪਤੀ ਨੇ ਕਿਹਾ ਕਿ ਜੇਕਰ ਉਸ ਨੂੰ ਵੀਜ਼ਾ ਮਿਲਦਾ ਹੈ ਤਾਂ ਉਹ ਵੀ ਭਾਰਤ ਜਾਵੇਗਾ। ਅੰਜੂ ਅਤੇ ਉਸ ਦਾ ਪਤੀ ਨਸਰੁੱਲਾ ਇਸ ਸਾਲ ਅਗਸਤ 'ਚ ਵਿਆਹ ਤੋਂ ਬਾਅਦ ਪਹਿਲੀ ਵਾਰ ਇਕ ਦਿਨ ਦੇ ਦੌਰੇ 'ਤੇ ਪੇਸ਼ਾਵਰ ਆਏ ਸਨ। ਜਾਣਕਾਰੀ ਮੁਤਾਬਕ ਅੰਜੂ ਨੇ ਬਾਲੀਵੁੱਡ ਦੇ ਮਰਹੂਮ ਅਦਾਕਾਰ ਦਿਲੀਪ ਕੁਮਾਰ ਅਤੇ ਸ਼ਾਹਰੁਖ ਖਾਨ ਦੇ ਪੇਸ਼ਾਵਰ 'ਚ ਸਥਿਤ ਜੱਦੀ ਘਰ ਨੂੰ ਦੇਖਣ ਦੀ ਇੱਛਾ ਜ਼ਾਹਰ ਕੀਤੀ ਸੀ। ਅੰਜੂ ਨੇ ਕਿਹਾ, ''ਮੈਂ ਪਸ਼ਤੋ ਭਾਸ਼ਾ ਦੇ ਕੁਝ ਸ਼ਬਦ ਸਿੱਖੇ ਹਨ। ਪਾਕਿਸਤਾਨ ਆਉਣ ਤੋਂ ਪਹਿਲਾਂ ਮੈਨੂੰ ਨਹੀਂ ਸੀ ਪਤਾ ਕਿ ਮੈਂ ਇੱਥੇ ਮਸ਼ਹੂਰ ਹੋ ਜਾਵਾਂਗੀ।''
ਇਹ ਵੀ ਪੜ੍ਹੋ: ਜਾਹਨਵੀ ਕੰਦੂਲਾ ਦੀ ਮੌਤ 'ਤੇ ਹੱਸਣ ਵਾਲੇ ਮੁਲਾਜ਼ਮ ਦਾ ਪਹਿਲਾ ਬਿਆਨ ਆਇਆ ਸਾਹਮਣੇ, ਜਾਰੀ ਕੀਤਾ ਪੱਤਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸਾਡੇ ਜਵਾਨਾਂ, ਬੇਕਸੂਰ ਨਾਗਰਿਕਾਂ ਦੇ ਖ਼ੂਨ ਦੀ ਹਰ ਬੂੰਦ ਦਾ ਬਦਲਾ ਲਿਆ ਜਾਵੇਗਾ: ਮਨੋਜ ਸਿਨਹਾ
NEXT STORY