ਲਖਨਊ— ਇੰਡੀਗੋ ਏਅਰ ਲਾਈਨ ਦੇ ਜਹਾਜ਼ 'ਚ ਮੱਛਰਾਂ ਦੇ ਕੱਟਣ ਦੀ ਸ਼ਿਕਾਇਤ ਕਰਨਾ ਇਕ ਡਾਕਟਰ ਨੂੰ ਭਾਰੀ ਪੈ ਗਿਆ। ਜਿਸ ਦੇ ਚੱਲਦੇ ਉਨ੍ਹਾਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਪੀੜਤ ਨੇ ਇਸ ਦੀ ਸ਼ਿਕਾਇਤ ਏਅਰਪੋਰਟ ਪ੍ਰਸ਼ਾਸਨ ਦੇ ਨਾਲ ਪੁਲਸ ਨੂੰ ਕੀਤੀ ਹੈ।
ਡਾਕਟਰ ਸੌਰਭ ਰਾਏ ਦਾ ਕਹਿਣਾ ਹੈ ਕਿ ਮੈਂ ਜਦੋਂ ਜਹਾਜ਼ 'ਚ ਚੜ੍ਹਿਆ ਤਾਂ ਉਸ 'ਚ ਬਹੁਤ ਸਾਰੇ ਮੱਛਰ ਸਨ। ਅਜਿਹੇ 'ਚ ਮੈਂ ਇਸ ਦੀ ਸ਼ਿਕਾਇਤ ਉਥੇ ਮੌਜੂਦ ਏਅਰ ਹੋਸਟਸ ਨੂੰ ਕੀਤੀ। ਇਸ 'ਤੇ ਏਅਰ ਹੋਸਟਸ ਨੇ ਮੈਨੂੰ ਕਿਹਾ ਕਿ ਹੁਣ ਤੁਹਾਡੇ ਨਾਲ ਕੋਈ ਸੀਨੀਅਰ ਗੱਲ ਕਰੇਗਾ। ਅਜਿਹੇ 'ਚ ਜਦੋਂ ਕੋਈ ਸੀਨੀਅਰ ਨਹੀਂ ਆਇਆ ਅਤੇ ਜਹਾਜ਼ ਦਾ ਦਰਵਾਜ਼ਾ ਬੰਦ ਕੀਤਾ ਜਾਣ ਲੱਗਾ ਤਾਂ ਮੈਂ ਯਾਤਰੀਆਂ ਦੀ ਸਿਹਤ ਨੂੰ ਦੇਖਦੇ ਹੋਏ ਇਸ ਦਾ ਵਿਰੋਧ ਕੀਤਾ।
ਇਸ ਦੌਰਾਨ ਮੇਰੇ ਨਾਲ ਗਲਤ ਵਿਵਹਾਰ ਕਰਦੇ ਹੋਏ ਕਿਹਾ ਗਿਆ ਕਿ ਲਖਨਊ 'ਚ ਤਾਂ ਮੱਛਰ ਸਮਾਨ ਗੱਲ ਹੈ। ਹਿੰਦੁਸਤਾਨ ਛੱਡ ਦੇ ਚਲੇ ਜਾਓ। ਇੰਨਾ ਹੀ ਨਹੀਂ ਮੈਨੂੰ ਅੱਤਵਾਦੀ ਕਹਿੰਦੇ ਹੋਏ ਸਿਕਓਰਿਟੀ ਦੇ ਬਲ 'ਤੇ ਜਹਾਜ਼ ਤੋਂ ਹੇਠਾਂ ਉਤਾਰ ਦਿੱਤਾ ਗਿਆ। ਇਸ ਦੇ ਇਲਾਵਾ ਮੈਨੂੰ ਇੰਡੀਗੋ ਵੱਲੋਂ ਮੁਆਫੀ ਮੰਗਣ ਲਈ ਦਬਾਅ ਬਣਾਇਆ ਗਿਆ ਕਿ ਮੇਰੇ ਕਾਰਨ ਫਲਾਇਟ ਲੇਟ ਹੋਈ ਹੈ।
ਇਸ ਮਾਮਲੇ 'ਚ ਏਅਰ ਲਾਈਨ ਦਾ ਕਹਿਣਾ ਹੈ ਕਿ ਡਾ.ਸੌਰਭ ਰਾਏ ਗਲਤ ਭਾਸ਼ਾ ਦੀ ਵਰਤੋਂ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਜਹਾਜ਼ ਨੂੰ ਹਾਈਜੈਕ ਕਰਨ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ। ਸੁਰੱਖਿਆ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ।ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਇਕ ਟਵੀਟ 'ਚ ਕਿਹਾ ਲਖਨਊ ਹਵਾਈ ਅੱਡੇ 'ਤੇ ਡਾਕਟਰ ਸੌਰਭ ਰਾਏ ਨੂੰ ਇੰਡੀਗੋ ਦੇ ਜਹਾਜ਼ ਤੋਂ ਉਤਾਰੇ ਜਾਣ ਦੀ ਘਟਨਾ ਦੇ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਮਹਾਰਾਸ਼ਟਰ: ਖੰਡਾਲਾ ਦੇ ਕੋਲ ਭਿਆਨਕ ਸੜਕ ਹਾਦਸਾ, ਹੁਣ ਤੱਕ 17 ਲੋਕਾਂ ਦੀ ਮੌਤ
NEXT STORY