ਸ਼੍ਰੀਨਗਰ— ਬਾਰਾਮੁਲਾ ਜ਼ਿਲੇ ਦੇ ਨਦੀਹਾਲ ਇਲਾਕੇ 'ਚ ਬੀਤੇ ਮਹੀਨੇ ਪੱਥਰਾਅ 'ਤੇ ਕਾਬੂ ਪਾਉਣ ਲਈ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਫਾਇਰਿੰਗ 'ਚ ਜ਼ਖਮੀ ਹੋਏ 11 ਵੀਂ ਜਮਾਤ ਦੇ ਵਿਦਿਆਰਥੀ ਦੀ ਮੰਗਲਵਾਰ ਸਵੇਰੇ ਹਸਪਤਾਲ 'ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਉਬੈਦ ਮੰਜੂਰ ਲੋਨ ਪੁੱਤਰ ਮੰਜੂਰ ਅਹਿਮਦ ਦੇ ਰੂਪ 'ਚ ਹੋਈ ਹੈ। ਉਸ ਦਾ ਬੀਤੇ 15 ਦਿਨਾਂ ਤੋਂ ਸ਼੍ਰੀਨਗਰ ਦੇ ਐੱਸ.ਕੇ.ਆਈ.ਐੱਮ.ਐੱਸ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ ਅਤੇ ਅੱਜ ਸਵੇਰੇ 5 ਵਜੇ ਉਸ ਦੀ ਮੌਤ ਹੋ ਗਈ। ਬੀਤੀ 25 ਜੂਨ ਨੂੰ ਸੈਯਦ ਅਲੀ ਸ਼ਾਹ ਗਿਲਾਨੀ, ਉਮਰ ਫਾਰੁਕ ਅਤੇ ਯਾਸੀਨ ਮਲਿਕ ਦੀ ਸੰਯੁਕਤ ਵਿਰੋਧੀ ਅਗਵਾਈ ਦੇ ਸੱਦੇ 'ਤੇ ਨਦੀਹਾਲ ਇਲਾਕੇ 'ਚ ਬਾਰਾਮੁਲਾ-ਕੁਪਵਾੜਾ ਮਾਰਗ 'ਤੇ ਵਿਦਿਆਰਥੀ ਘਾਟੀ 'ਚ ਸੁਰੱਖਿਆ ਬਲਾਂ ਵੱਲੋਂ ਕਥਿਤ ਤੌਰ 'ਤੇ ਆਮ ਲੋਕਾਂ ਦੇ ਕਤਲੇਆਮ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ।
ਇਸ ਦੌਰਾਨ ਉਥੋਂ ਤੋਂ ਬੀ.ਐੱਸ.ਐੱਫ.ਜਵਾਨਾਂ ਦਾ ਇਕ ਕਾਫੀਲਾ ਲੰਘਿਆ ਸੀ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਜਵਾਨਾਂ 'ਤੇ ਪੱਥਰਾਅ ਕੀਤਾ ਅਤੇ ਹਾਲਾਤ 'ਤੇ ਕਾਬੂ ਪਾਉਣ ਲਈ ਜਵਾਨਾਂ ਨੂੰ ਗੋਲੀ ਚਲਾਉਣੀ ਪਈ ਸੀ। ਪੁਲਸ ਨੇ ਇਸ ਸੰਦਰਭ 'ਚ ਪਹਿਲਾਂ ਹੀ ਧਾਰਾ 307,336,144 ਆਰ.ਪੀ.ਸੀ ਤਹਿਤ ਐੱਫ.ਆਈ.ਆਰ.ਨੰਦਬਰ 103/2018 ਦਰਜ ਕੀਤਾ ਸੀ।
ਚੋਰੀ ਦੇ ਦੋਸ਼ 'ਚ ਵਿਅਕਤੀ ਦੀ ਭੀੜ ਨੇ ਕੀਤੀ ਕੁੱਟਮਾਰ, ਮੌਤ
NEXT STORY