ਨੈਸ਼ਨਲ ਡੈਸਕ : ਆਈਫੋਨ ਦੇ ਸ਼ੌਕੀਨਾਂ ਲਈ ਇਹ ਖ਼ਬਰ ਕਿਸੇ ਝਟਕੇ ਤੋਂ ਘੱਟ ਨਹੀ ਂਹੈ, ਜੀ ਹਾਂ ਝਟਕਾ ਅਸੀਂ ਇਸ ਲਈ ਕਹਿ ਰਹੇ ਹਾਂ ਕਿ ਕਿਉਂਕਿ ਆਈਫੋਨ ਨਿਰਮਾਤਾ ਕੰਪਨੀ ਐਪਲ ਨੇ ਆਪਣੇ ਕੁਝ ਮਾਡਲਾਂ ਦਾ ਉਤਪਾਦਨ ਬੰਦ ਕਰਨ ਅਤੇ ਉਨ੍ਹਾਂ ਨੂੰ ਬਾਜ਼ਾਰ ਤੋਂ ਹਟਾ ਲੈਣ ਦਾ ਫੈਸਲਾ ਕੀਤਾ ਹੈ। ਕੰਪਨੀ ਇਨ੍ਹਾਂ ਆਈਫੋਨਜ਼ ਨੂੰ ਆਪਣੀ ਅਧਿਕਾਰਤ ਵੈੱਬਸਾਈਟ ਤੋਂ ਵੀ ਹਟਾ ਦੇਵੇਗੀ। ਬਹੁੱਤੇ ਆਈਫੋਨ ਪ੍ਰੇਮੀ ਅਜਿਹੇ ਮਡਾਲਸ ਦੇ ਰੇਟ ਘੱਟਣ ਤੋਂ ਬਾਅਦ ਉਨ੍ਹਾਂ ਨੂੰ ਖਰੀਦਣ ਦੀ ਯੋਜਨਾ ਬਣਾਉਂਦੇ ਹਨ, ਪਰ ਹੁਣ ਕੰਪਨੀ ਨੇ ਇਕਦਮ ਆਪਣੇ ਕੁਝ ਫੋਨ ਮਾਡਲਸ ਨੂੰ ਬਾਜ਼ਾਰ 'ਚੋਂ ਹਟਾ ਲੈਣ ਦਾ ਐਲਾਨ ਕਰ ਦਿੱਤਾ, ਜਿਸ ਨਾਲ ਅਜਿਹੇ ਲੋਕ ਨਾਰਾਸ਼ ਨਜ਼ਰ ਆ ਰਹੇ ਹਨ।
ਕਿਹੜੇ ਮਾਡਲਸ ਕੀਤੇ ਬੰਦ
ਆਈਫੋਨ 16 ਸੀਰੀਜ਼ ਦੇ ਲਾਂਚ ਤੋਂ ਬਾਅਦ, ਕੰਪਨੀ ਨੇ ਆਈਫੋਨ 15 ਪ੍ਰੋ, ਆਈਫੋਨ 15 ਪ੍ਰੋ ਮੈਕਸ ਦੇ ਨਾਲ-ਨਾਲ ਆਈਫੋਨ 13 ਨੂੰ ਸੂਚੀ ਤੋਂ ਹਟਾ ਦਿੱਤਾ ਸੀ। ਇਸ ਤੋਂ ਬਾਅਦ ਯੂਜ਼ਰਸ ਸਿਰਫ iPhone 14, iPhone 14 Plus, iPhone 15, iPhone 15 Plus, iPhone 16 ਅਤੇ iPhone 16 Pro ਹੀ ਖਰੀਦ ਸਕਦੇ ਸਨ।ਆਈਫੋਨ 16 ਸੀਰੀਜ਼ ਦੇ ਲਾਂਚ ਤੋਂ ਬਾਅਦ, ਕੰਪਨੀ ਨੇ ਆਈਫੋਨ 15 ਪ੍ਰੋ, ਆਈਫੋਨ 15 ਪ੍ਰੋ ਮੈਕਸ ਦੇ ਨਾਲ-ਨਾਲ ਆਈਫੋਨ 13 ਨੂੰ ਆਪਣੀ ਸੂਚੀ ਤੋਂ ਹਟਾ ਦਿੱਤਾ ਸੀ। ਇਸ ਤੋਂ ਬਾਅਦ ਯੂਜ਼ਰਸ ਸਿਰਫ iPhone 14, iPhone 14 Plus, iPhone 15, iPhone 15 Plus, iPhone 16 ਅਤੇ iPhone 16 Pro ਹੀ ਖਰੀਦ ਸਕਦੇ ਸਨ।
ਇਸੇ ਵਿਚਕਾਰ ਕੁਝ ਰਾਹਤ ਦੀ ਗੱਲ ਇਹ ਹੈ ਕਿ ਕੰਪਨੀ ਨੇ ਜਿਨ੍ਹਾਂ ਆਈਫੋਨ ਨੂੰ ਵੈੱਬਸਾਈਟ ਤੋਂ ਹਟਾ ਦਿੱਤਾ ਹੈ, ਉਨ੍ਹਾਂ ਨੂੰ ਸੇਵਾ, ਸੁਰੱਖਿਆ ਅਪਡੇਟ ਦੇ ਨਾਲ-ਨਾਲ OS ਅਪਡੇਟ ਮਿਲਣਾ ਜਾਰੀ ਰਹੇਗਾ। ਬੰਦ ਹੋਣ ਦੇ ਬਾਵਜੂਦ, ਤੁਸੀਂ ਸਾਲਾਂ ਤੱਕ ਇਨ੍ਹਾਂ ਫੋਨਾਂ 'ਤੇ ਅਪਡੇਟ ਪ੍ਰਾਪਤ ਕਰਨ ਦੇ ਯੋਗ ਹੋਵੋਗੇ।ਇਸ ਲਈ ਜੇਕਰ ਤੁਹਾਡੇ ਕੋਲ ਇਹ ਬੰਦ ਹੋਏ ਮਾਡਲਸ ਦੇ ਫੋਨ ਹਨ ਤਾਂ ਤਹਾਨੂੰ ਕੋਈ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਐਪਲ ਕੰਪਨੀ ਨੇ ਜਿਨ੍ਹਾਂ ਆਈਫੋਨ ਨੂੰ ਵੈੱਬਸਾਈਟ ਤੋਂ ਹਟਾਇਆ ਹੈ, ਉਨ੍ਹਾਂ ਨੂੰ ਸੇਵਾ, ਸੁਰੱਖਿਆ ਅਪਡੇਟ ਦੇ ਨਾਲ-ਨਾਲ OS ਅਪਡੇਟ ਮਿਲਣਾ ਜਾਰੀ ਰਹੇਗਾ। ਜਿਸ ਕਾਰਨ ਬੰਦ ਹੋਣ ਦੇ ਬਾਵਜੂਦ, ਤੁਸੀਂ ਸਾਲਾਂ ਤੱਕ ਇਨ੍ਹਾਂ ਫੋਨਾਂ 'ਤੇ ਅਪਡੇਟ ਪ੍ਰਾਪਤ ਕਰਨ ਦੇ ਯੋਗ ਹੋਵੋਗੇ।
ਆਫਲਾਈਨ ਉਪਲਬੱਧ ਰਹਿਣਗੇ ਫੋਨ
ਬੇਸ਼ਕ ਕੰਪਨੀ ਨੇ ਆਪਣੀ ਅਧਿਕਾਰਤ ਵੈਬਸਾਇਟ ਤੋਂ ਇਨ੍ਹਾਂ ਫੋਨਾਂ ਨੂੰ ਹਟਾ ਦਿੱਤਾ ਹੈ, ਪਰ ਇਸ ਦੇ ਬਾਵਜੂਦ ਇਹ ਫੋਨ ਅੱਜ ਵੀ ਆਫਲਾਈਨ ਦੇ ਨਾਲ-ਨਾਲ ਹੋਰ ਵੈਬਸਾਇਟਾਂ 'ਤੇ ਆਨਲਾਈਨ ਵਿਕਦੇ ਰਹਿਣਗੇ। ਤੁਸੀਂ ਇਨ੍ਹਾਂ ਫੋਨਾਂ ਨੂੰ ਹਾਲੇ ਵੀ ਖਰੀਦ ਸਕਦੇ ਹੋ। ਈ-ਕਾਮਰਸ ਪਲੇਟਫਾਰਮ 'ਤੇ ਇਹ ਫੋਨ ਕਾਫੀ ਵਧੀਆਂ ਛੋਟਾਂ ਨਾਲ ਉਪਲਬੱਧ ਹਨ।
ਪੰਜਾਬੀਓ ਸਾਵਧਾਨ! ਹੱਡ ਚੀਰਵੀਂ ਪੈਣੀ ਠੰਡ, ਯੈਲੋ ਅਲਰਟ ਜਾਰੀ
NEXT STORY