ਮੁਰਾਦਾਬਾਦ - ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿਚ ਇਕ ਲਵ ਸਟੋਰੀ ਕਾਫੀ ਚਰਚਾ ਵਿਚ ਬਣੀ ਹੋਈ ਹੈ। ਈਰਾਨ ਦੀ ਰਹਿਣ ਵਾਲੀ 24 ਸਾਲਾ ਫੈਜ਼ਾ ਆਪਣੇ ਪਿਤਾ ਨਾਲ ਭਾਰਤ ਪਹੁੰਚੀ ਹੈ। ਉਹ 20 ਦਿਨਾਂ ਦੇ ਵੀਜ਼ਾ 'ਤੇ ਆਈ ਹੈ ਅਤੇ ਮੁਰਾਦਾਬਾਦ ਵਿਚ ਯੂਟਿਊਬਰ ਦਿਵਾਕਰ ਦੇ ਘਰ ਰਹਿ ਰਹੀ ਹੈ। ਦਿਵਾਕਰ ਕੁਮਾਰ ਨੇ ਕਿਹਾ, ਤਿੰਨ ਸਾਲ ਪਹਿਲਾਂ ਫੈਜ਼ਾ ਅਤੇ ਮੈਂ ਇੰਸਟਾਗ੍ਰਾਮ ਰਾਹੀਂ ਸੰਪਰਕ ਵਿੱਚ ਆਏ ਸੀ। ਸ਼ੁਰੂ-ਸ਼ੁਰੂ ਵਿਚ ਅਸੀਂ ਦੋਵੇਂ ਇਕ-ਦੂਜੇ ਦੇ ਦੇਸ਼ਾਂ ਦੀਆਂ ਗੱਲਾਂ ਕਰਦੇ ਸੀ। ਮੈਂ YouTube 'ਤੇ ਟ੍ਰੈਵਲ ਬਲੌਗ ਬਣਾਉਂਦਾ ਹਾਂ। ਇਸ ਤੋਂ ਬਾਅਦ ਅਸੀਂ ਦੋਵੇਂ ਇੱਕ ਦੂਜੇ ਨੂੰ ਸਮਝਣ ਲੱਗੇ ਅਤੇ ਪਿਆਰ ਹੋ ਗਿਆ। ਸ਼ੁਰੂਆਤ ਵਿਚ ਕੁਝ ਦਿੱਕਤਾਂ ਆਈਆਂ ਪਰ ਬਾਅਦ ਵਿਚ ਸਭ ਕੁਝ ਠੀਕ ਹੋ ਗਿਆ। ਫੈਜ਼ਾ ਦੇ ਪਰਿਵਾਰ ਵਾਲੇ ਵੀ ਸਾਡੇ ਵਿਆਹ ਲਈ ਰਾਜ਼ੀ ਹੋ ਗਏ। ਇਸ ਤੋਂ ਬਾਅਦ ਮੈਂ ਫਾਰਸੀ ਭਾਸ਼ਾ ਸਿੱਖੀ ਅਤੇ ਉਸ ਨੂੰ ਹਿੰਦੀ ਸਿਖਾਈ।
ਇਹ ਵੀ ਪੜ੍ਹੋ - ਸ਼ੱਕੀ ਹਾਲਾਤਾਂ 'ਚ 75 ਸਾਲਾ ਲੇਖਕ ਦੀ ਮੌਤ, ਬੰਦ ਕਮਰੇ 'ਚੋਂ ਲਾਸ਼ ਬਰਾਮਦ
ਦਿਵਾਕਰ ਨੇ ਦੱਸਿਆ ਕਿ ਫੈਜ਼ਾ ਦੀ ਈਰਾਨ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ LIU ਵਿਚ ਦਸਤਾਵੇਜ਼ ਜਮਾ ਕਰ ਦਿੱਤੇ ਗਏ ਹਨ। ਜਿਵੇਂ ਹੀ ਭਾਰਤੀ ਕਾਨੂੰਨੀ ਪ੍ਰਕਿਰਿਆ ਪੂਰੀ ਹੋ ਜਾਵੇਗੀ ਅਸੀਂ ਵਿਆਹ ਕਰਵਾ ਲਵਾਂਗੇ। ਸ਼ੁੱਕਰਵਾਰ 15 ਮਾਰਚ ਨੂੰ ਸਾਡੀ ਮੰਗਣੀ ਹੋਈ ਹੈ। ਫੈਜ਼ਾ ਦੇ ਪਿਤਾ ਈਰਾਨ ਵਿਚ ਅਖਰੋਟ ਦੀ ਖੇਤੀ ਕਰਦੇ ਹਨ। ਉਸ ਨੇ ਦੱਸਿਆ ਕਿ ਫੈਜ਼ਾ ਦੇ ਪਿਤਾ ਆਗਰਾ ਘੁੰਮਣਾ ਚਾਹੁੰਦੇ ਹਨ ਅਤੇ ਇਸ ਤੋਂ ਬਾਅਦ ਉਹ ਅੁੱਧਿਆ ਵੀ ਜਾਣਗੇ। ਉਹ ਭਾਰਤੀ ਸੱਭਿਆਚਾਰ ਨੂੰ ਐਕਸਪਲੋਰ ਕਰਨਾ ਚਾਹੁੰਦੇ ਹਨ ਤਾਂ ਜੋ ਇਸ ਨੂੰ ਚੰਗੀ ਤਰ੍ਹਾ ਸਮਣ ਸਕਣ।
ਇਹ ਵੀ ਪੜ੍ਹੋ - ਅੰਮ੍ਰਿਤਸਰ ਵਾਸੀਆਂ ਨੂੰ ਜਲਦ ਮਿਲੇਗੀ ਖੁਸ਼ਖਬਰੀ, ਖੋਲ੍ਹਿਆ ਜਾਵੇਗਾ ਅਮਰੀਕਨ ਕੌਂਸਲੇਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ੱਕੀ ਹਾਲਾਤਾਂ 'ਚ 75 ਸਾਲਾ ਲੇਖਕ ਦੀ ਮੌਤ, ਬੰਦ ਕਮਰੇ 'ਚੋਂ ਲਾਸ਼ ਬਰਾਮਦ
NEXT STORY