ਨਵੀਂ ਦਿੱਲੀ— ਗ੍ਰਹਿ ਮੰਤਰਾਲੇ ਦੇ ਸੂਤਰਾਂ ਤੋਂ ਵੱਡੀ ਖਬਰ ਆ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਾਰਵਾਈ ਤੋਂ ਘਬਰਾਈ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਨੇ ਜੰਮੂ-ਕਸ਼ਮੀਰ 'ਚ ਨਵਾਂ ਵੱਖਵਾਦੀ ਗਰੁੱਪ ਬਣਾਇਆ ਹੈ। ਪਾਕਿਸਤਾਨ ਨੇ ਕਸ਼ਮੀਰ ਦੇ ਕੁਝ ਵੱਖਵਾਦੀਆਂ ਦੀ ਮਦਦ ਨਾਲ ਚੋਰੀ-ਚੋਰੀ ਇਸ ਗਰੁੱਪ ਨੂੰ ਬਣਾਇਆ ਹੈ। ਸੂਤਰਾਂ ਅਨੁਸਾਰ ਨਵੇਂ ਗਰੁੱਪ ਦਾ ਪ੍ਰਧਾਨ ਇਰਸ਼ਾਦ ਅਹਿਮਦ ਮਲਿਕ ਨੂੰ ਬਣਾਇਆ ਗਿਆ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਲਸ਼ਕਰ ਦਾ ਅੱਤਵਾਦੀ ਰਹਿ ਚੁੱਕਿਆ ਹੈ। ਇਸ ਨਵੇਂ ਗਰੁੱਪ 'ਚ ਲਸ਼ਕਰ ਦੇ ਅੱਤਵਾਦੀਆਂ ਨੂੰ ਵੀ ਸ਼ਾਮਲ ਕੀਤਾ ਹੈ। ਇਸ ਗਰੁੱਪ ਨੂੰ ਕਸ਼ਮੀਰ ਦੇ ਨਾਲ-ਨਾਲ ਜੰਮੂ 'ਚ ਫੌਜ ਅਤੇ ਸੁਰੱਖਿਆ ਫੋਰਸਾਂ ਵਿਰੁੱਧ ਵੱਡੇ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਗ੍ਰਹਿ ਮੰਤਰੀ ਦਾ ਅਹੁਦਾ ਸੰਭਾਲਣ ਦੇ ਬਾਅਦ ਤੋਂ ਹੀ ਅਮਿਤ ਸ਼ਾਹ ਐਕਸ਼ਨ 'ਚ ਹਨ। ਜੰਮੂ-ਕਸ਼ਮੀਰ 'ਤੇ ਉਨ੍ਹਾਂ ਦਾ ਖਾਸ ਫੋਕਸ ਹੈ। ਬੀਤੇ ਦਿਨੀਂ ਸੁਰੱਖਿਆ ਫੋਰਸਾਂ ਅਤੇ ਰਾਜਪਾਲ ਸੱਤਪਾਲ ਮਲਿਕ ਨਾਲ ਉਨ੍ਹਾਂ ਦੇ ਮੁਲਾਕਾਤ ਕੀਤੀ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਫ਼ ਕਰ ਦਿੱਤਾ ਸੀ ਕਿ ਅੱਤਵਾਦੀਆਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਜਾਰੀ ਰਹੇਗੀ।
ਬੀਤੇ ਦਿਨੀਂ ਐੱਨ.ਆਈ.ਏ. ਸਮੇਤ ਕਈ ਏਜੰਸੀਆਂ ਨੇ ਕਸ਼ਮੀਰ 'ਚ ਫੈਲੇ ਭ੍ਰਿਸ਼ਟਾਚਾਰ ਅਤੇ ਅੱਤਵਾਦੀ ਫੰਡਿੰਗ ਵਿਰੁੱਧ ਆਪਣੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ। ਇਸ ਕਾਰਨ ਅੱਤਵਾਦੀ ਬੌਖਲਾਏ ਹੋਏ ਹਨ। ਐੱਨ.ਆਈ.ਏ. ਨੇ ਕਈ ਵੱਡੇ ਅੱਤਵਾਦੀ ਨੇਤਾਵਾਂ ਵਰਗੇ ਮਸਰਤ ਆਲਮ, ਸ਼ੱਬੀਰ ਸ਼ਾਹ, ਆਸੀਆ ਅੰਦਰਾਬੀ ਨੂੰ ਜੇਲ 'ਚ ਪਾ ਦਿੱਤਾ ਹੈ, ਜਿਸ ਦੇ ਬਾਅਦ ਤੋਂ ਕਸ਼ਮੀਰ 'ਚ ਅੱਤਵਾਦ ਦੀ ਕਮਰ ਟੁੱਟ ਰਹੀ ਹੈ। ਇਸ ਸਾਲ ਫੌਜ ਨੇ ਜੰਮੂ-ਕਸ਼ਮੀਰ 'ਚ ਆਪਰੇਸ਼ਨ ਆਲ ਆਊਟ ਚੱਲਾ ਰੱਖਿਆ ਹੈ। ਇਸ ਸਾਲ 100 ਤੋਂ ਵਧ ਅੱਤਵਾਦੀਆਂ ਨੂੰ ਮਾਲ ਸੁੱਟਿਆ ਗਿਆ ਹੈ। ਇਸ 'ਚ ਜ਼ਿਆਦਾਤਰ ਲਸ਼ਕਰ-ਏ-ਤੋਇਬਾ ਅਤੇ ਹਿਜ਼ਬੁਲ ਮੁਜਾਹੀਦੀਨ ਦੇ ਅੱਤਵਾਦੀ ਸ਼ਾਮਲ ਹੈ। ਬੀਤੇ ਦਿਨੀਂ ਸੁਰੱਖਿਆ ਫੋਰਸਾਂ ਨੇ ਜਾਕਿਰ ਮੂਸਾ ਨੂੰ ਵੀ ਮਾਰ ਸੁੱਟਿਆ ਸੀ। ਜਾਕਿਰ ਮੂਸਾ, ਅੱਤਵਾਦੀਆਂ ਦਾ ਪੋਸਟਰ ਬੁਆਏ ਸਨ।
ਓਵੈਸੀ ਦੇ ਛੋਟੇ ਭਰਾ ਅਕਬਰੂਦੀਨ ਦੀ ਹਾਲਤ ਬੇਹੱਦ ਗੰਭੀਰ
NEXT STORY