ਨਵੀਂ ਦਿੱਲੀ— ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਮਿਨ ਨੇਤਨਯਾਹੂ 6 ਦਿਨਾਂ ਯਾਤਰਾ ਦੇ ਪਹਿਲੇ ਦਿਨ ਦਿੱਲੀ ਪਹੁੰਚ ਗਏ ਹਨ। ਨੇਤਨਯਾਹੂ ਨਾਲ ਉਨ੍ਹਾਂ ਦੀ ਪਤਨੀ ਸਾਰਾ ਨੇਤਨਯਾਹੂ ਦਾ ਪੀ.ਐੈੱਮ. ਨਰਿੰਦਰ ਨੇ ਸਵਾਗਤ ਕੀਤਾ। ਇਸ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਤਿੰਨ ਮੂਰਤੀ ਚੌਕ ਪਹੁੰਚੇ।
ਤਿੰਨ ਮੂਰਤੀ ਸਮਾਰਕ ਅਤੇ ਬੇਂਜਮਿਨ ਨੇਤਨਯਾਹੂ ਨੇ ਭਾਰਤੀ ਫੌਜ ਦੇ ਜਵਾਨਾਂ ਨੂੰ ਸ਼ਰਧਾਜ਼ਲੀ ਭੇਂਟ ਕੀਤੀ। ਉਨ੍ਹਾਂ ਨਾਲ ਹੀ ਪੀ. ਐੈੱਮ. ਮੋਦੀ ਅਤੇ ਸਾਰਾ ਨੇਤਨਯਾਹੂ ਵੀ ਮੌਜ਼ੂਦ ਰਹੇ। ਦਰਅਸਲ ਤਿੰਨ ਮੂਰਤੀ ਦਾ ਇਜ਼ਰਾਈਲ ਨਾਲ ਡੂੰਘਾ ਸੰਬੰਧ ਹੈ। ਇਹ ਵਜ੍ਹਾ ਹੈ ਕਿ ਇਨ੍ਹਾਂ ਦਾ ਨਾਂ ਬਦਲ ਕੇ ਤਿੰਨ ਮੂਰਤੀ ਹਾਈਫਾ ਚੌਕ ਰੱਖ ਦਿੱਤਾ ਗਿਆ ਹੈ।
ਪੀ. ਐੈੱਮ. ਨਰਿੰਦਰ ਮੋਦੀ ਨੇ ਤਿੰਨ ਮੂਰਤੀ ਹਾਈਫਾ ਚੌਕ 'ਤੇ ਵਿਜ਼ਟਰ ਬੁੱਕ 'ਚ ਲਿਖਿਆ ਕਿ ਤਿੰਨ ਮੂਰਤੀ ਦਾ ਚੌਕ ਦੇ ਨਾਮ ਨਾਲ ਹਾਈਫਾ ਜੋੜਨਾ ਇਕ ਇਤਿਹਾਸਿਕ ਘਟਨਾ ਹੈ। ਇਸ ਮੌਕੇ 'ਤੇ ਇਜ਼ਰਾਈਲ ਦੇ ਪੀ. ਐੈੱਮ. 'ਤੇ ਨੇਤਨਯਾਹੂ ਵੀ ਮੌਜ਼ੂਦ ਹਨ। ਅਸੀਂ ਆਪਣੇ ਬਹਾਦਰ ਜਵਾਨਾਂ ਦੇ ਪ੍ਰਤੀ ਆਪਣੀ्ਸ਼ਰਧਾਜ਼ਲੀ ਭੇਂਟ ਕਰਦੇ ਹਨ। ਭਾਰਤੀ ਦੇ ਨਿਸ਼ਕਾਮ ਬਲੀਦਾਨ ਦੀ ਭਾਵਨਾ ਨੂੰ ਸਲਾਮ ਕਰਦੇ ਹਾਂ ਪਹਿਲੇ ਅਤੇ ਦੂਜੇ ਦੇ ਇਤਿਹਾਸ ਦੀ ਕਿਤਾਬ ਦਾ ਇਕ ਪੰਨਾ 100 ਸਾਲ ਪਹਿਲਾਂ ਲਿਖਿਆ ਗਿਆ ਸੀ। ਜਦੋਂ ਹਾਈਫਾ ਯੁੱਧ 'ਚ ਭਾਰਤੀ ਜਵਾਨਾਂ ਨੇ ਬਲੀਦਾਨ ਦਿੱਤਾ ਸੀ। ਇਹ ਪ੍ਰਥਮ ਵਿਸ਼ਵ ਯੁੱਧ ਦੇ ਖਤਮ ਹੋਣ ਦੀ 100ਵੀਂ ਵਰ੍ਹੇਗੰਢ ਹੈ। ਦੋਵਾਂ ਵਿਸ਼ਵ ਯੁੱਧ ਦੇ ਇਤਿਹਾਸ ਦੀ ਕਿਤਾਬ 'ਚ ਕਈ ਸੁਨਹਿਰੀ ਪੰਨੇ ਹਨ, ਜਿਸ 'ਚ ਭਾਰਤੀ ਦੇ ਬਹਾਦਰ ਦੇ ਤਿਆਗ ਦੀਆਂ ਕਹਾਣੀਆਂ ਲਿਖੀਆਂ ਹਨ।
ਪੀ. ਐੈੱਮ. ਨਰਿੰਦਰ ਮੋਦੀ ਨੇ ਟਵੀਟ 'ਚ ਨੇਤਨਯਾਹੂ ਦਾ ਸਵਾਗਤ ਕੀਤਾ। ਪੀ.ਐੈੱਮ ਨੇ ਲਿਖਿਆ ਕਿ , ''ਮੇਰੇ ਦੋਸਤ ਪੀ. ਐੈੱਮ. ਨੇਤਨਯਾਹੂ ਭਾਰਤ 'ਚ ਤੁਹਾਡਾ ਸਵਾਗਤ ਹੈ। ਤੁਹਾਡੀ ਭਾਰਤ ਯਾਤਰਾ ਇਤਿਹਾਸਕ ਅਤੇ ਵਿਸ਼ੇਸ਼ ਹੈ। ਇਹ ਦੋਵਾਂ ਦੇਸ਼ਾਂ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰੇਗੀ।''
ਪੀ.ਐੈੱਮ. ਨੇ ਆਪਣੇ ਟਵੀਟ 'ਚ ਹੈਸ਼ਟੈਗ ਵੀ ਵੱਖਰੇ ਅੰਦਾਜ਼ 'ਚ ਲਿਖਿਆ, ਪੀ.ਐੈੱਮ. ਨੇ ਟਵੀਟ ਨਾਲ #ShalomNamaste ਯੂਜ਼ ਕੀਤਾ
ਨੇਤਨਯਾਹੂ ਨੇ ਕਿਹਾ- ਸ਼ੁੱਕਰੀਆ
ਬੇਂਜਮਿਨ ਨੇਤਨਯਾਹੂ ਨੇ ਟਵੀਟ ਕਰਕੇ ਪੀ. ਐੈੱਮ. ਮੋਦੀ ਦਾ ਸਵਾਗਤ ਕੀਤਾ। ਉਨ੍ਹਾਂ ਨੇ ਲਿਖਿਆ, ''ਹਾਰਦਿਕ ਸਵਾਗਤ ਲਈ ਬਹੁਤ ਸ਼ੁੱਕਰੀਆਂ ਮੇਰੇ ਚੰਗੇ ਦੋਸਤ।''
ਨੇਤਨਯਾਹੂ ਦਾ ਭਾਰਤ 'ਚ ਸ਼ਡਿਊਲ
- ਪੀ.ਐੈੱਮ. ਅਤੇ ਨੇਤਨਯਾਹੂ ਵਿਚਕਾਰ 15 ਜਨਵਰੀ ਦੁਵੱਲੀ ਗੱਲਬਾਤ ਹੋਵੇਗੀ। ਇਸ ਤੋਂ ਬਾਅਦ ਇਜ਼ਰਾਈਲ ਪੀ.ਐੈੱਮ. ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਭੇਂਟ ਕਰਨਗੇ। 15 ਜਨਵਰੀ ਨੂੰ ਹੀ ਮੋਦੀ ਅਤੇ ਨੇਤਨਯਾਹੂ ਦੂਜੇ ਭਾਰਤੀ ਇਜ਼ਰਾਈਲ ਸੀ.ਈ.ਓ. ਫੋਰਮ ਦੀ ਬੈਠਕ 'ਚ ਹਿੱਸਾ ਲੈਣਗੇ। ਇਸ ਦੌਰਾਨ ਨੇਤਨਯਾਹੂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਵੀ ਮੁਲਾਕਾਤ ਕਰ ਸਕਦੇ ਹਨ।
- ਪ੍ਰਧਾਨਮੰਤਰੀ ਅਤੇ ਨੇਤਨਯਾਹੂ 16 ਜਨਵਰੀ ਨੂੰ ਰਾਏਸਿਨਾ ਡਾਇਲਾਗ 'ਚ ਭਾਗ ਲੈਣਗੇ।
- 17 ਜਨਵਰੀ ਨੂੰ ਉਨ੍ਹਾਂ ਦਾ ਗੁਜਰਾਤ 'ਚ ਖੇਤੀਬਾੜੀ ਸੈਕਟਰ 'ਚ ਨੈਸ਼ਨਲ ਐਕਸੀਲੈਂਸ ਸੈਂਟਰ ਜਾਣ ਦਾ ਪ੍ਰੋਗਰਾਮ ਹੈ।
- 18 ਜਨਵਰੀ ਨੂੰ ਇਜ਼ਰਾਈਲ ਪ੍ਰਧਾਨ ਮੰਤਰੀ ਮੁੰਬਈ ਜਾਣਗੇ, ਉਥੇ ਉਨ੍ਹਾਂ ਦਾ ਕਾਰੋਬਾਰ ਸੰਬੰਧੀ ਗੱਲਬਾਤ ਦਾ ਪ੍ਰੋਗਰਾਮ ਹੈ।
- 19 ਜਨਵਰੀ ਨੂੰ ਨੇਤਨਯਾਹੂ ਵਾਪਸ ਚਲੇ ਜਾਣਗੇ।
ਜ਼ਿਕਰਯੋਗ ਹੈ ਕਿ 1992 'ਚ ਦੋਵਾਂ ਦੇਸ਼ਾਂ ਵਿਚਕਾਰ ਸਥਾਪਿਤ ਹੋਏ ਰਾਜਨੀਤਿਕ ਸੰਬੰਧਾਂ ਤੋਂ ਬਾਅਦ ਬੇਂਜਮਿਨ ਨੇਤਨਯਾਹੂ ਦਾ ਇਹ ਭਾਰਤੀ ਦੌਰਾ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 2003 'ਚ ਐੈੱਨ.ਡੀ.ਏ, ਸਰਕਾਰ ਦੌਰਾਨ ਹੀ ਇਜ਼ਰਾਈਲ ਦੇ ਹਾਲ ਹੀ 'ਚ ਪ੍ਰਧਾਨਮੰਤਰੀ ਏਰੀਅਲ ਸ਼ੇਰਾਨ ਭਾਰਤ ਆਏ ਸਨ।
ਲੋਹੜੀ ਦੀਆਂ ਖੁਸ਼ੀਆਂ ਨੂੰ ਲੱਗਿਆ ਗ੍ਰਹਿਣ, 2 ਘਰਾਂ 'ਚ ਬੁਝੇ ਚਿਰਾਗ
NEXT STORY