ਬੈਂਗਲੁਰੂ (ਵਾਰਤਾ) : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਪੀ.ਐਸ.ਐਲ.ਵੀ. ਦਾ ਪ੍ਰਮੁੱਖ ਲਾਂਚਰ 28 ਫਰਵਰੀ ਨੂੰ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਬ੍ਰਾਜ਼ੀਲ ਦੇ ਅਮੇਜੋਨੀਆ-1 ਅਤੇ 20 ਹੋਰ ਸੈਟੇਲਾਈਟਾਂ ਲਾਂਚ ਕਰੇਗਾ। ਇਸਰੋ ਪੀ.ਐਸ.ਐਲ.ਵੀ-ਸੀ51 ਦਾ ਇਹ 53ਵਾਂ ਮਿਸ਼ਨ ਹੋਵੇਗਾ ਅਤੇ ਇਸ ਵਿਚ ਪਹਿਲੀ ਵਾਰ ਬ੍ਰਾਜ਼ੀਲ ਦੇ ਅਮੇਜੋਨੀਆ-1 ਨੂੰ ਤਰਜੀਹੀ ਸੈਟੇਲਾਈਟ ਦੇ ਰੂਪ ਵਿਚ ਅਤੇ 20 ਸਹਿ-ਯਾਤਰੀ ਸੈਟੇਲਾਈਟਾਂ ਨੂੰ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਜਾਵੇਗਾ।
ਇਸਰੋ ਦੇ ਸੂਤਰਾ ਮੁਤਾਬਕ 28 ਫਰਵਰੀ ਨੂੰ ਮੌਸਮ ਦੀ ਸਥਿਤੀ ਮੁਤਾਬਕ ਅਸਥਾਈ ਰੂਪ ਨਾਲ ਲਾਂਚ ਦਾ ਸਮਾਂ ਸਵੇਰੇ 10:23 ਵਜੇ ਨਿਰਧਾਰਤ ਹੈ। ਪੀ.ਐਸ.ਐਲ.ਵੀ.-ਸੀ51 ਅਮੇਜੋਨੀਆ-1 ਸੂਬੇ ਦੀ ਮਲਕੀਅਤ ਵਾਲੇ ਨਿਊਸਪੇਸ ਇੰਡੀਆ ਲਿਮਿਟਡ (ਐਨ.ਐਸ.ਆਈ.ਐਲ.) ਦਾ ਪਹਿਲਾ ਸਮਰਪਿਤ ਵਪਾਰਕ ਮਿਸ਼ਨ ਹੈ ਜੋ ਪੁਲਾੜ ਵਿਭਾਗ ਦੀ ਵਪਾਰਕ ਸ਼ਾਖਾ ਹੈ। ਐਨ.ਐਸ.ਆਈ.ਐਲ. ਸਪੇਸਫਲਾਈਟ ਅਮਰੀਕਾ ਦੇ ਨਾਲ ਇਕ ਵਪਾਰਕ ਪ੍ਰਬੰਧ ਤਹਿਤ ਇਸ ਮਿਸ਼ਨ ਨੂੰ ਲਾਂਚ ਕਰ ਰਿਹਾ ਹੈ।
ਜਾਣਕਾਰੀ ਮੁਤਾਬਕ ਅਮੇਜੋਨੀਆ-1 ਰਾਸ਼ਟਰੀ ਪੁਲਾੜ ਖੋਜ ਸੰਸਥਾ (ਆਈ.ਐਨ.ਪੀ.ਈ.) ਦਾ ਆਪਟੀਕਲ ਪ੍ਰਿਥਵੀ ਓਬਜ਼ਰਵੇਸ਼ਨ ਸੈਟੇਲਾਈਟ ਹੈ। ਇਹ ਸੈਟੇਲਾਈਟ ਅਮੇਜਨ ਖੇਤਰ ਵਿਚ ਜੰਗਲਾਂ ਦੀ ਕਟਾਈ ਦੀ ਨਿਗਰਾਨੀ ਅਤੇ ਬ੍ਰਾਜ਼ੀਲ ਵਿਚ ਵੰਨ-ਸੁਵੰਨੇ ਖੇਤੀਬਾੜੀ ਦੇ ਵਿਸ਼ਲੇਸ਼ਣ ਲਈ ਉਪਯੋਗ ਕਰਤਾਵਾਂ ਨੂੰ ਰਿਮੋਟ ਸੈਂਸਿੰਗ ਡਾਟਾ ਪ੍ਰਦਾਨ ਕਰਕੇ ਮੌਜੂਦਾ ਸੰਰਚਨਾ ਨੂੰ ਹੋਰ ਮਜ਼ਬੂਤ ਕਰੇਗਾ।
ਹਿਮਾਚਲ ਪ੍ਰਦੇਸ਼ ਦੇ ਸੀਨੀਅਰ ਕਾਂਗਰਸ ਨੇਤਾ ਸੁਜਾਨ ਸਿੰਘ ਪਠਾਨੀਆ ਦਾ ਦਿਹਾਂਤ
NEXT STORY