ਨੈਸ਼ਨਲ ਡੈਸਕ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਪੁਲਾੜ ਤਕਨਾਲੋਜੀ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਇਸਰੋ ਨੇ ਹਾਲ ਹੀ ਵਿੱਚ 2000 kN ਸੈਮੀਕ੍ਰਾਇਓਜੈਨਿਕ ਇੰਜਣ ਦੇ ਵਿਚਕਾਰਲੀ ਸੰਰਚਨਾ ਦਾ ਸਫਲਤਾਪੂਰਵਕ ਪ੍ਰੀਖਲ ਕੀਤਾ ਹੈ। ਇਹ ਸਫਲਤਾ ਭਾਰਤ ਦੇ ਪੁਲਾੜ ਮਿਸ਼ਨਾਂ ਨੂੰ ਹੋਰ ਉੱਨਤ ਅਤੇ ਸਵੈ-ਨਿਰਭਰ ਬਣਾਉਣ ਵਿੱਚ ਮਦਦ ਕਰੇਗੀ।
ਕੀ ਹੈ ਸੈਮੀਕ੍ਰਾਇਓਜੈਨਿਕ ਇੰਜਣ
ਸੈਮੀਕ੍ਰਾਇਓਜੈਨਿਕ ਇੰਜਣ ਇੱਕ ਖਾਸ ਕਿਸਮ ਦਾ ਇੰਜਣ ਹੈ ਜੋ ਤਰਲ ਆਕਸੀਜਨ (Liquid Oxygen - LOX) ਅਤੇ (Kerosene) ਮਿੱਟੀ ਦੇ ਤੇਲ 'ਤੇ ਅਧਾਰਤ ਹੈ। ਇਹ ਰਵਾਇਤੀ ਕ੍ਰਾਇਓਜੈਨਿਕ ਇੰਜਣਾਂ ਤੋਂ ਅਲੱਗ ਹੈ ਜੋ ਹਾਈਡ੍ਰੋਜਨ ਦੀ ਵਰਤੋਂ ਕਰਦੇ ਹਨ। ਸੈਮੀਕ੍ਰਾਇਓਜੈਨਿਕ ਇੰਜਣ ਵਧੇਰੇ ਕੁਸ਼ਲ, ਕਿਫ਼ਾਇਤੀ ਅਤੇ ਵਾਤਾਵਰਣ ਅਨੁਕੂਲ ਹੁੰਦਾ ਹੈ।
2000 kN ਸੈਮੀਕ੍ਰਾਇਓਜੈਨਿਕ ਇੰਜਣ ਦਾ ਹੌਟ ਟੈਸਟ ਕੀ ਹੈ?
ਇਸਰੋ ਨੇ ਮਹਿੰਦਰਗਿਰੀ (ਤਾਮਿਲਨਾਡੂ) ਸਥਿਤ ਇਸਰੋ ਪ੍ਰੋਪਲਸ਼ਨ ਕੰਪਲੈਕਸ (IPRC) 'ਚ 2000 kN ਸਮਰਥਾ ਵਾਲੇ ਸੈਮੀਕ੍ਰਾਇਓਨਿਕ ਇੰਜਣ ਦੇ ਵਿਚਕਾਰਲੀ ਸੰਰਚਨਾ ਦਾ ਸਫਲ ਹੌਟ ਟੈਸਟ ਕੀਤਾ। ਹੌਟ ਟੈਸਟ ਦਾ ਮਤਲਬ ਹੈ ਕਿ ਇੰਜਣ ਨੂੰ ਅਸਲ ਹਲਾਤਾਂ 'ਚ ਪਰਖਿਆ ਗਿਆ ਅਤੇ ਉਸਦੀ ਕਾਰਜਸਮਰਥਾ ਦੀ ਜਾਂਚ ਕੀਤੀ ਗਈ।
ਇਸ ਪ੍ਰੀਖਣ ਦਾ ਮਹੱਤਵ
- ਭਾਰਤੀ ਪੁਲਾੜ ਪ੍ਰੋਗਰਾਮ ਨੂੰ ਆਤਮਨਿਰਭਰਤਾ ਮਿਲੇਗੀ- ਇਸਰੋ ਹੁਣ ਭਾਰੀ ਰੈਕਟਾਂ ਲਈ ਵਿਦੇਸ਼ੀ ਇੰਜਣਾਂ 'ਤੇ ਨਿਰਭਰ ਨਹੀਂ ਰਹੇਗਾ।
- ਘੱਟ ਲਾਗਤ 'ਚ ਜ਼ਿਆਦਾ ਪਾਵਰ- ਸੈਮੀਕ੍ਰਾਇਓਜੈਨਿਕ ਇੰਜਣ ਦੀ ਈਂਧਣ ਸਮਰਥਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਜ਼ਿਆਦਾ ਭਾਰ ਚੁੱਕਿਆ ਜਾ ਸਕਦਾ ਹੈ।
- ਜੀਐੱਸਐੱਲਵੀ ਮਾਰਕ-III ਵਰਗੇ ਮਿਸ਼ਨਾਂ ਨੂੰ ਮਜਬੂਤੀ- ਇਹ ਇੰਜਣ ਭਵਿੱਖ 'ਚ ਗਗਨਯਾਨ ਮਿਸ਼ਨ ਅਤੇ ਚੰਦਰਯਾਨ ਵਰਗੇ ਪ੍ਰਾਜੈਕਟਾਂ 'ਚ ਮਦਦ ਕਰੇਗਾ।
- ਸਪੇਸ ਐਕਸਪਲੋਰੇਸ਼ਨ 'ਚ ਭਾਰਤ ਦੀ ਸਥਿਤੀ ਮਜਬੂਤ- ਨਵੇਂ ਇੰਜਣ ਨਾਲ ਇਸਰੋ ਪੁਲਾੜ ਮੁਹਿੰਮਾਂ ਨੂੰ ਹੋਰ ਅੱਗੇ ਵਧਾ ਸਕਦਾ ਹੈ।
ਇਸ ਇੰਜਣ ਦੀ ਸਫਲਤਾ ਭਵਿੱਖ 'ਚ ਇਸਰੋ ਦੀਆਂ ਵੱਖ-ਵੱਖ ਮੁਹਿੰਮਾਂ ਨੂੰ ਗਤੀ ਦੇਵੇਗੀ। ਖਾਸ ਕਰਕੇ ਗਗਨਯਾਨ ਮਿਸ਼ਨ, ਚੰਦਰਯਾਨ-4, ਅਗਨੀਬਾਨ ਰਾਕੇਟ ਮਿਸ਼ਨ ਅਤੇ ਸਸਟੇਨੇਬਲ ਸਪੇਸ ਤਕਨਾਲੋਜੀ ਡਿਵੈਲਪਮੈਂਟ ਪ੍ਰਾਜੈਕਟਾਂ 'ਚ ਇਸ ਇੰਜਣ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਬੱਚੇ ਬਾਹਰ ਖੇਡਣ ਲਈ ਮਾਸਕ ਲਗਾਉਣ, ਇਹ ਮਨਜ਼ੂਰ ਨਹੀਂ : ਜਾਣੋ SC ਦੇ ਜੱਜ ਨੇ ਕਿਉਂ ਆਖ਼ੀ ਇਹ ਗੱਲ
NEXT STORY