ਬੈਂਗਲੁਰੂ (ਭਾਸ਼ਾ)- ਇਸਰੋ ਦੇ ਹੈਦਰਾਬਾਦ ਸਥਿਤ ਰਾਸ਼ਟਰੀ ਰਿਮੋਟ ਸੈਂਸਿੰਗ ਸੈਂਟਰ ਨੇ ਪੁਲਾੜ ਤੋਂ ਅਯੁੱਧਿਆ 'ਚ ਨਵੇਂ ਬਣੇ ਰਾਮ ਮੰਦਰ ਦੀ ਇਕ ਝਲਕ ਦਿਖਾਈ ਹੈ। ਪੁਲਸ 'ਤੇ ਮੰਡਰਾ ਰਹੇ ਭਾਰਤੀ ਰਿਮੋਟ ਸੈਂਸਿੰਗ ਸੈਟੇਲਾਈਟ ਤੋਂ ਲਈ ਗਈ ਤਸਵੀਰ, ਇਸਰੋ ਵਲੋਂ ਐਤਵਾਰ ਨੂੰ ਸਾਂਝੀ ਕੀਤੀ। ਤਸਵੀਰ 'ਚ ਵਿਸ਼ਾਲ ਨਵਾਂ ਰਾਮ ਮੰਦਰ ਦਿਖਾਇਆ ਗਿਆ ਹੈ, ਜਿਸ ਦਾ ਉਦਘਾਟਨ 22 ਜਨਵਰੀ ਨੂੰ ਕੀਤਾ ਜਾਵੇਗਾ।
ਪਿਛਲੇ ਸਾਲ 16 ਦਸੰਬਰ ਨੂੰ ਲਈ ਗਈ ਤਸਵੀਰ 'ਚ ਦਸ਼ਰਥ ਮਹਿਲ, ਅਯੁੱਧਿਆ ਰੇਲਵੇ ਸਟੇਸ਼ਨ ਅਤੇ ਪਵਿੱਤਰ ਸਰਊ ਨਦੀ ਵੀ ਦਿਖਾਈ ਦੇ ਰਹੀ ਹੈ। ਪ੍ਰਾਣ ਪ੍ਰਤਿਸ਼ਠਾ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸਮੇਤ ਹੋਰ ਲੋਕਾਂ ਦੀ ਮੌਜੂਦਗੀ 'ਚ ਵੈਦਿਕ ਮੰਤਰਾਂ ਵਿਚਾਲੇ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਅਯੁੱਧਿਆ ਪਹੁੰਚੇ ਵਿਦੇਸ਼ੀ ਸ਼ਰਧਾਲੂ, ਲਗਾਏ 'ਜੈ ਸ਼੍ਰੀ ਰਾਮ' ਦੇ ਜੈਕਾਰੇ
NEXT STORY