ਤਿਰੂਵਨੰਤਪੁਰਮ (ਯੂ.ਐੱਨ.ਆਈ.)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐੱਸ. ਸੋਮਨਾਥ ਨੇ ਕਿਹਾ ਹੈ ਕਿ ਚੰਦਰਯਾਨ-3 ਚੰਦਰ ਮਿਸ਼ਨ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ, ਇਸਰੋ 2040 ਤੱਕ ਚੰਦਰਮਾ ’ਤੇ ਪਹਿਲੀ ਵਾਰ ਭਾਰਤੀ ਪੁਲਾੜ ਯਾਤਰੀਆਂ ਨੂੰ ਭੇਜਣ ਦੀ ਆਪਣੀ ਯੋਜਨਾ ’ਤੇ ਜ਼ੋਰ-ਸ਼ੋਰ ਨਾਲ ਕੰਮ ਕਰ ਰਿਹਾ ਹੈ। ਸੋਮਨਾਥ ਨੇ ਕਿਹਾ ਕਿ ਇਸਰੋ ਦਾ ਟੀਚਾ ‘ਗਗਨਯਾਨ’ ਪ੍ਰੋਗਰਾਮ ਦੇ ਨਾਲ ਪੁਲਾੜ ਖੋਜ ’ਚ ਅਗਲਾ ਕਦਮ ਚੁੱਕਣਾ ਹੈ, ਜਿਸ ’ਚ 2 ਤੋਂ 3 ਭਾਰਤੀ ਪੁਲਾੜ ਯਾਤਰੀਆਂ ਦੀ ਇਕ ਟੀਮ ਨੂੰ ਤਿੰਨ ਦਿਨਾਂ ਤੱਕ ਧਰਤੀ ਦੇ ਪੰਧ (ਐੱਲ. ਈ. ਓ.) ’ਚ ਪਹੁੰਚਾਉਣ ਦੀ ਯੋਜਨਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿਰਧਾਰਤ ਸਾਈਟ ’ਤੇ ਭਾਰਤੀ ਜਲ ਖੇਤਰ ’ਚ ਸੁਰੱਖਿਅਤ ਢੰਗ ਨਾਲ ਵਾਪਸ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ : ਚੋਣ ਕਮਿਸ਼ਨਰ ਬਿੱਲ ਰਾਹੀਂ ਭਾਜਪਾ ਸਾਡੇ ਲੋਕਤੰਤਰ ਨੂੰ ਕਰਨਾ ਚਾਹੁੰਦੀ ਹੈ ਹਾਈਜੈੱਕ : ਰਾਘਵ ਚੱਢਾ
ਉਨ੍ਹਾਂ ਨੇ ਮਨੋਰਮਾ ਈਅਰਬੁੱਕ 2024 ਲਈ ਇਕ ਵਿਸ਼ੇਸ਼ ਲੇਖ ’ਚ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫ਼ੌਜ ਦੇ 4 ਟੈਸਟ ਪਾਇਲਟਾਂ ਨੂੰ ਮਿਸ਼ਨ ਲਈ ਪੁਲਾੜ ਯਾਤਰੀਆਂ ਵਜੋਂ ਚੁਣਿਆ ਗਿਆ ਹੈ। ਮੌਜੂਦਾ ’ਚ, ਇਹ ਲੋਕ ਬੈਂਗਲੁਰੂ ’ਚ ਪੁਲਾੜ ਯਾਤਰੀ ਸਿਖਲਾਈ ਸਹੂਲਤ (ਏ. ਟੀ. ਐੱਫ.) ’ਚ ਮਿਸ਼ਨ-ਵਿਸ਼ੇਸ਼ ਸਿਖਲਾਈ ’ਚੋਂ ਲੰਘ ਰਹੇ ਹਨ। ਪਹਿਲੇ ਮਨੁੱਖੀ ਪੁਲਾੜ ਮਿਸ਼ਨ ਗਗਨਯਾਨ ’ਚ ਮਹੱਤਵਪੂਰਨ ਤਕਨਾਲੋਜੀਆਂ ਦਾ ਵਿਕਾਸ ਸ਼ਾਮਲ ਹੈ, ਜਿਸ ’ਚ ਇਕ ਹਿਊਮਨ-ਰੇਟਿਡ (ਮਨੁੱਖਾਂ ਨੂੰ ਸੁਰੱਖਿਅਤ ਢੰਗ ਨਾਲ ਲਿਜਾਣ ਦੇ ਸਮਰੱਥ) ਲਾਂਚ ਵਾਹਨ (ਐੱਚ.ਐੱਲ.ਵੀ. ਐੱਮ.3), ਇਕ ਕਰੂ ਮਾਡਿਊਲ (ਸੀ. ਐੱਮ.) ਅਤੇ ਸਰਵਿਸ ਮਾਡਿਊਲ (ਐੱਸ. ਐੱਮ.) ਅਤੇ ਜੀਵਨ ਸਹਾਇਤਾ ਪ੍ਰਣਾਲੀਆਂ ਵਾਲਾ ਇਕ ਆਰਬਿਟਲ ਮਾਡਿਊਲ ਸ਼ਾਮਲ ਹੈ। ਇੰਟੈਗ੍ਰੇਟਿਡ ਏਅਰ ਡ੍ਰਾਪ ਟੈਸਟ, ਪੈਡ ਐਬਾਟ ਟੈਸਟ ਅਤੇ ਟੈਸਟ ਵਾਹਨ ਉਡਾਣਾਂ ਤੋਂ ਇਲਾਵਾ, ਦੋ ਇਕੋ-ਜਿਹੇ ਚਾਲਕ ਦਲ ਰਹਿਤ ਮਿਸ਼ਨ (ਜੀ.1 ਅਤੇ ਜੀ.2) ਮਨੁੱਖੀ ਮਿਸ਼ਨ ਤੋਂ ਪਹਿਲਾਂ ਹੋਣਗੇ। ਸੀ. ਐੱਮ. ਪੁਲਾੜ ’ਚ ਚਾਲਕ ਦਲ ਲਈ ਧਰਤੀ ਵਰਗੇ ਵਾਤਾਵਰਣ ਵਾਲਾ ਰਹਿਣ ਯੋਗ ਸਥਾਨ ਹੈ ਅਤੇ ਇਸ ਨੂੰ ਸੁਰੱਖਿਅਤ ਮੁੜ-ਪ੍ਰਵੇਸ਼ ਲਈ ਡਿਜ਼ਾਈਨ ਕੀਤਾ ਗਿਆ ਹੈ। ਸੁਰੱਖਿਆ ਉਪਾਵਾਂ ’ਚ ਐਮਰਜੈਂਸੀ ਸਥਿਤੀ ਲਈ ਕਰੂ ਐਸਕੇਪ ਸਿਸਟਮ (ਸੀ. ਈ. ਐੱਸ.) ਵੀ ਸ਼ਾਮਲ ਹੈ।
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਣੀਪੁਰ ਹਿੰਸਾ : ਹਨੇਰੇ ਵਿਚ ਮੈਡੀਕਲ ਵਿਦਿਆਰਥੀਆਂ ਦਾ ਭਵਿੱਖ, 7 ਮਹੀਨਿਆਂ 'ਚ ਅੱਧਾ ਕੋਰਸ ਛੁੱਟਿਆ
NEXT STORY