ਨਿਊਯਾਰਕ — ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ੁੱਕਰਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਵਿਚਾਲੇ ਇਹ ਪਹਿਲੀ ਦੋ-ਪੱਖੀ ਮੁਲਾਕਾਤ ਹੈ। ਇਸ 'ਚ ਸੁਸ਼ਮਾ ਨੇ ਐੱਚ-1ਬੀ ਵੀਜ਼ਾ ਅਤੇ ਅੱਤਵਾਦ ਦਾ ਮਸਲਾ ਚੁੱਕਿਆ।
ਡੋਨਾਲਡ ਟਰੰਪ ਪ੍ਰਸ਼ਾਸਨ ਇਨ੍ਹੀਂ ਦਿਨੀਂ ਐੱਚ-1ਬੀ ਵੀਜ਼ਾ ਨੀਤੀ ਦੀ ਸਮੀਖਿਆ ਕਰ ਰਿਹਾ ਹੈ, ਕਿਉਂਕਿ ਉਸ ਦਾ ਮੰਨਣਾ ਹੈ ਕਿ ਕੰਪਨੀਆਂ ਇਸ ਵੀਜ਼ਾ ਦਾ ਗਲਤ ਇਸਤੇਮਾਲ ਕਰ ਅਮਰੀਕੀ ਲੋਕਾਂ ਦਾ ਰੁਜ਼ਗਾਰ ਖੋਹ ਰਹੀਆਂ ਹਨ। ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਤੋਂ ਬਾਅਦ ਸਵਰਾਜ ਅਤੇ ਟਿਲਰਸਨ ਦੀ ਮੁਲਾਕਾਤ 'ਚ ਭਾਰਤ -ਅਮਰੀਕਾ ਵਿਚਾਲੇ ਰਾਜਨੀਤਕ ਅਤੇ ਆਰਥਿਕ ਸਾਂਝੇਦਾਰੀ ਮਜ਼ਬੂਤ ਬਣਾਉਣ 'ਤੇ ਵੀ ਚਰਚਾ ਹੋਈ।
ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੀਦਰ ਨਾਰਟ ਨੇ ਦੱਸਿਆ ਕਿ ਅਮਰੀਕੀ ਵਿਦੇਸ਼ ਮੰਤਰੀ ਨੇ ਅਫਗਾਨਿਸਤਾਨ ਅਤੇ ਖੇਤਰ ਦੇ ਵਿਕਾਸ 'ਚ ਭਾਰਤ ਦੇ ਯੋਗਦਾਨ ਲਈ ਭਾਰਤੀ ਵਿਦੇਸ਼ ਮੰਤਰੀ ਦਾ ਧੰਨਵਾਦ ਕੀਤਾ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀ ਦੱਸਿਆ ਕਿ ਦੋਹਾਂ ਮੰਤਰੀਆਂ ਨੇ ਪਾਕਿਸਤਾਨ, ਅਫਗਾਨਿਸਤਾਨ, ਭਾਰਤ-ਏਸ਼ੀਆ ਪ੍ਰਸ਼ਾਂਤ ਖੇਤਰ ਅਤੇ ਅੱਤਵਾਦ ਦੇ ਮਸਲਿਆਂ 'ਤੇ ਚਰਚਾ ਕੀਤੀ।
ਦੋਹਾਂ ਪੱਖਾਂ ਨੇ ਵਪਾਰ ਅਤੇ ਨਿਵੇਸ਼ ਵਧਾਉਣ ਸਮੇਤ ਦੋ-ਪੱਖੀ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਡੇਫਰਡ ਐਕਸ਼ਨ ਫਾਰ ਚਾਇਲਸਡਹੁੱਡ ਪਾਲਿਸੀ 'ਤੇ ਵੀ ਚਰਚਾ ਕੀਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਮਹੀਨੇ ਮਾਫੀ ਪ੍ਰੋਗਰਾਮ ਨੂੰ ਖਤਮ ਕਰ ਦਿੱਤਾ ਸੀ। ਜਿਸ ਦੇ ਤਹਿਤ ਬੱਚਿਆਂ ਦੇ ਰੂਪ 'ਚ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਲਿਆਏ ਗਏ ਅਪ੍ਰਵਾਸੀਆਂ ਨੂੰ ਵਰਕ ਪਰਮਿਟ ਪ੍ਰਦਾਨ ਕੀਤਾ ਜਾਂਦਾ ਸੀ। ਇਸ ਕਦਮ ਦਾ ਬਿਨ੍ਹਾਂ ਵੀਜ਼ਾ ਵਾਲੇ ਕਰੀਬ 8 ਲੱਖ ਮਜ਼ਦੂਰਾਂ 'ਤੇ ਅਸਰ ਪਵੇਗਾ। ਜਿਨ੍ਹਾਂ 'ਚ ਹਜ਼ਾਰਾਂ ਭਾਰਤੀ ਅਮਰੀਕੀ ਵੀ ਸ਼ਾਮਲ ਹਨ।
ਨਾਰਟ ਮੁਤਾਬਕ ਸਵਰਾਜ ਅਤੇ ਟਿਲਰਸਨ ਨੇ ਹੈਦਰਾਬਾਦ 'ਚ ਹੋਣ ਵਾਲੇ ਗਲੋਬਲ ਐਂਟਰਪ੍ਰਨਿਯੋਰਸ਼ਿਪ ਕਾਨਫਰੰਸ 'ਤੇ ਵੀ ਚਰਚਾ ਕੀਤੀ। 28 ਤੋਂ 30 ਨਵੰਬਰ ਤੱਕ ਹੋਣ ਵਾਲੇ ਇਸ ਸੰਮੇਲਨ ਨੂੰ ਭਾਰਤ-ਅਮਰੀਕਾ ਮਿਲ ਕੇ ਆਯੋਜਿਤ ਕਰ ਰਹੇ ਹਨ। ਇਸ 'ਚ ਅਮਰੀਕੀ ਵਫਦ ਦੀ ਅਗਵਾਈ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਕਰੇਗੀ।
ਜੂਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਗੱਲਬਾਤ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲ ਇਹ ਪਹਿਲੀ ਉੱਚ ਪੱਧਰੀ ਬੈਠਕ ਸੀ। ਇਹ ਬੈਠਕ ਅਮਰੀਕੀ ਰੱਖਿਆ ਮੰਤਰੀ ਜਿਮ ਮੈਟਿਸ ਦੀ ਅਗਲੇ ਹਫਤੇ ਹੋਣ ਵਾਲੀ ਯਾਤਰਾ ਤੋਂ ਪਹਿਲਾਂ ਹੋਈ ਹੈ।
ਕੈਨੇਡਾ ਤੇ ਭਾਰਤ ਨੇ ਸਾਂਝੇ ਤੌਰ 'ਤੇ ਜਾਰੀ ਕੀਤੀਆਂ ਦਿਵਾਲੀ ਡਾਕ ਟਿਕਟਾਂ
NEXT STORY